ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਬਾਬਾ ਗਾਜੀ ਦਾਸ ਕਲੱਬ ਰੋਡ ਮਾਜਰਾ ਚੱਕਲਾਂ ਦੀ ਮੀਟਿੰਗ ਅੱਜ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਅਧੀਨ ਸਟੇਡੀਅਮ ਵਿੱਚ ਕਲੱਬ ਦੇ ਦਫ਼ਤਰ ’ਚ ਹੋਈ। ਇਸ ਦੌਰਾਨ ਕਲੱਬ ਵੱਲੋਂ 26 ਨਵੰਬਰ ਨੂੰ ਕਰਵਾਏ ਜਾਣ ਵਾਲੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਲੱਬ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਕਲੱਬ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਹਰੇਕ ਨਵ-ਵਿਆਹੀ ਲੜਕੀ ਨੂੰ 51000 ਰੁਪਏ ਸ਼ਗਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਕੈਂਸਰ ਚੈੱਕਅੱਪ ਕੈਂਪ ਲਗਾਇਆ ਜਾਵੇਗਾ। ਮੀਟਿੰਗ ਦੌਰਾਨ ਕਲੱਬ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਤੋਂ ਇਲਾਵਾ ਜੈ ਸਿੰਘ ਚੱਕਲਾਂ,ਮੇਜਰ ਸਿੰਘ ਮਾਹਲ, ਗੁਰਦੀਪ ਸਿੰਘ ਮਾਹਲ, ਮੋਹਰ ਸਿੰਘ ਖਾਬੜਾ ,ਹਰਿੰਦਰ ਸਿੰਘ, ਬਿੱਟੂ ਬਾਜਵਾ, ਬਲਵਿੰਦਰ ਸਿੰਘ ਚੱਕਲਾਂ, ਅਮਰਾਓ ਸਿੰਘ ਚੱਕਲਾਂ, ਮਨਮੋਹਨ ਸਿੰਘ ਚੀਮਾ, ਨਰਿੰਦਰ ਸਿੰਘ ਮਾਵੀ ,ਸਰਬਜੀਤ ਸਿੰਘ ਚੈੜੀਆਂ, ਗੁਰਦੇਵ ਸਿੰਘ ਅਟਵਾਲ, ਸੁਰਿੰਦਰ ਸਿੰਘ ਮਾਹਲ ਅਤੇ ਸੁਰਿੰਦਰ ਸਿੰਘ ਲੁਹਾਰੀ ਹਾਜ਼ਰ ਸਨ।
