Weather Update: 25 ਮਈ ਤੋਂ 2 ਜੂਨ ਤੱਕ ਝੁਲਸਾਉਣ ਵਾਲੀ ਗਰਮੀ ਪੈਣ ਦੀ ਸੰਭਾਵਨਾ
Weather Update: ਗਰਮੀ ਦੇ ਆਪਣੇ ਸਿਖਰ 'ਤੇ ਹੋਣ ਦੇ ਨਾਲ ਨੌਂ ਦਿਨਾਂ ਦੀ ਬੇਹੱਦ ਤੇਜ਼ ਗਰਮੀ ਦੀ ਪਰੰਪਰਾਗਤ ਮਿਆਦ ਜਿਸ ਨੂੰ ਨੌਤਪਾ ਵਜੋਂ ਜਾਣਿਆ ਜਾਂਦਾ ਹੈ, 25 ਮਈ ਤੋਂ ਸ਼ੁਰੂ ਹੋਣ ਅਤੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ...
Advertisement
Weather Update: ਗਰਮੀ ਦੇ ਆਪਣੇ ਸਿਖਰ 'ਤੇ ਹੋਣ ਦੇ ਨਾਲ ਨੌਂ ਦਿਨਾਂ ਦੀ ਬੇਹੱਦ ਤੇਜ਼ ਗਰਮੀ ਦੀ ਪਰੰਪਰਾਗਤ ਮਿਆਦ ਜਿਸ ਨੂੰ ਨੌਤਪਾ ਵਜੋਂ ਜਾਣਿਆ ਜਾਂਦਾ ਹੈ, 25 ਮਈ ਤੋਂ ਸ਼ੁਰੂ ਹੋਣ ਅਤੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਅਤਿ ਦੀ ਲੂ (ਹੀਟਵੇਵ) ਦੀ ਸਥਿਤੀ, ਤੱਤੀਆਂ ਹਵਾਵਾਂ ਅਤੇ ਸਿਹਤ ਦੇ ਜੋਖਮਾਂ ਬਾਰੇ ਚਿਤਾਵਨੀਆਂ ਜਾਰੀ ਹੋ ਗਈਆਂ ਹਨ।
ਨੌਤਪਾ ਸ਼ਬਦ(ਨੌ ਦਿਨ ਦੀ ਤੇਜ਼ ਤਪਸ਼ ਤੋਂ ਹੈ) ਦੀਆਂ ਜੜ੍ਹਾਂ ਰਾਜਸਥਾਨ ਦੀਆਂ ਲੋਕ ਕਥਾਵਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਵਿੱਚ ਹਨ। ਰਾਜਸਥਾਨ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਹ ਸ਼ਬਦ ਉਸ ਮਿਆਦ ਨੂੰ ਦਰਸਾਉਂਦਾ ਹੈ ਜਦੋਂ ਸੂਰਜ ਰੋਹਿਣੀ ਨਕਸ਼ਤਰ ਵਿੱਚੋਂ ਲੰਘਦਾ ਹੈ, ਜਿਸ ਨੂੰ ਰਵਾਇਤੀ ਤੌਰ 'ਤੇ ਸਾਲ ਦਾ ਸਭ ਤੋਂ ਗਰਮ ਪੜਾਅ ਮੰਨਿਆ ਜਾਂਦਾ ਹੈ।
ਹਾਲਾਂਕਿ ਇਹ ਸੰਕਲਪ ਰਾਜਸਥਾਨ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ, ਪਰ ਇਸਦਾ ਪ੍ਰਭਾਵ ਪੰਜਾਬ, ਹਰਿਆਣਾ, ਦਿੱਲੀ-ਐੱਨਸੀਆਰ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵਿਆਪਕ ਤੌਰ 'ਤੇ ਮਹਿਸੂਸ ਕੀਤਾ ਜਾਂਦਾ ਹੈ। ਮੌਸਮ ਦੀ ਭਵਿੱਖਬਾਣੀ, ਜੋ ਵਿਗਿਆਨਕ ਵਿਸ਼ਲੇਸ਼ਣ 'ਤੇ ਅਧਾਰਤ ਹੈ, ਉਹ ਵੀ ਇੱਕ ਬਹੁਤ ਹੀ ਸਖ਼ਤ ਗਰਮੀ ਦੀ ਮਿਆਦ ਦੀ ਭਵਿੱਖਬਾਣੀ ਕਰਦੀ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਐੱਨਸੀਆਰ ਵਿੱਚ ਅਗਲੇ 15 ਦਿਨਾਂ ਦੌਰਾਨ ਦਿਨ ਦਾ ਤਾਪਮਾਨ 40 ਤੋਂ 44 ਡਿਗਰੀ ਦੇ ਵਿਚਕਾਰ ਰਹਿਣ ਨਾਲ ਗੰਭੀਰ ਗਰਮ ਅਤੇ ਖੁਸ਼ਕ ਸਥਿਤੀਆਂ ਬਣੀਆਂ ਰਹਿਣਗੀਆਂ। ਕੁਝ ਵੱਖ-ਵੱਖ ਥਾਵਾਂ 'ਤੇ ਖਿੰਡਵੀਂ ਬਾਰਸ਼ ਦੇ ਨਾਲ ਗਰਜ-ਚਮਕ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅਲਰਟਾਂ ਅਨੁਸਾਰ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਆਮ ਨਾਲੋਂ ਵੱਧ ਹੀਟਵੇਵ ਵਾਲੇ ਦਿਨਾਂ ਦਾ ਸੰਕੇਤ ਦਿੰਦੇ ਹਨ, ਇਸ ਸਮੇਂ ਦੌਰਾਨ ਕਈ ਖੇਤਰਾਂ ਵਿੱਚ ਤਾਪਮਾਨ 42-46 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ, ਜਿਸ ਦੇ ਨਾਲ ਗਰਮ ਰਾਤਾਂ ਬਹੁਤ ਘੱਟ ਰਾਹਤ ਪ੍ਰਦਾਨ ਕਰਨਗੀਆਂ।
ਕੀ ਰਹਿਣਗੇ ਪੰਜਾਬ ਅਤੇ ਆਸ ਪਾਸ ਖੇਤਰ ਦੇ ਹਾਲਾਤ
ਇਨ੍ਹਾਂ ਨੌਂ ਦਿਨਾਂ ਦੌਰਾਨ ਤੀਬਰ ਤੇਜ਼ ਗਰਮ ਹਵਾਵਾਂ (ਲੂ), ਅਤੇ ਰਾਤ ਦੇ ਸਮੇਂ ਘੱਟੋ ਠੰਢਾ ਹੋਣ ਦੀ ਸੰਭਾਵਨਾ ਹੈ। ਮੋਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਹਿਸਾਰ, ਸਿਰਸਾ, ਜੋਧਪੁਰ ਅਤੇ ਬੀਕਾਨੇਰ ਸਮੇਤ ਖੇਤਰਾਂ ਨੂੰ ਖਾਸ ਤੌਰ 'ਤੇ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਬਾਹਰ ਜਾਣ ਤੋਂ ਬਚੋ। ਪਾਣੀ ਅਤੇ ਇਲੈਕਟ੍ਰੋਲਾਈਟਸ ਨਾਲ ਹਾਈਡ੍ਰੇਟਿਡ ਰਹੋ; ਕੈਫੀਨ/ਅਲਕੋਹਲ ਤੋਂ ਬਚੋ। ਢਿੱਲੇ, ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਅਤੇ ਸਿੱਧੀ ਧੁੱਪ ਤੋਂ ਬਚਾਅ ਦੀ ਵਰਤੋਂ ਕਰੋ।
ਆਈਐਮਡੀ ਐਡਵਾਈਜ਼ਰੀ ਸਿਫ਼ਾਰਸ਼ ਕਰਦੀ ਹੈ ਕਿ ਬਜ਼ੁਰਗਾਂ, ਬੱਚਿਆਂ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਨਿਗਰਾਨੀ ਕਰੋ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਕੰਮ ਠੰਢੇ ਘੰਟਿਆਂ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਹਾਲਾਂਕਿ ਪੱਛਮੀ ਗੜਬੜੀ ਜਾਂ ਮਾਨਸੂਨ ਤੋਂ ਪਹਿਲਾਂ ਦੀਆਂ ਬੌਛਾਰਾਂ ਕੁਝ ਖੇਤਰਾਂ ਵਿੱਚ ਅਸਥਾਈ ਰਾਹਤ ਲਿਆ ਸਕਦੀਆਂ ਹਨ, ਪਰ ਅਧਿਕਾਰੀ ਪੰਜਾਬ ਅਤੇ ਹਰਿਆਣਾ ਦੇ ਵਸਨੀਕਾਂ ਨੂੰ ਰਾਜਸਥਾਨ ਦੇ ਗਰਮੀ ਵਾਲੇ ਖੇਤਰਾਂ ਵਾਂਗ ਹੀ ਇਸ ਮਿਆਦ ਨੂੰ ਪੂਰੀ ਸਾਵਧਾਨੀ ਨਾਲ ਲੈਣ ਦੀ ਅਪੀਲ ਕਰਦੇ ਹਨ। ਈਓਐਮ
Advertisement
×

