DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Weather Update: ਚੰਡੀਗੜ੍ਹ ਵਿਚ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ, ਸਫ਼ੇਦ ਚਾਦਰ ਵਿਚ ਘਿਰੇ ਪੰਜਾਬ ਤੇ ਹਰਿਆਣਾ

ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿਚ ਠੰਢ ਵਧਣ ਨਾਲ ਸੰਘਣੀ ਧੁੰਦ ਨੇ ਵੀ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਚ ਇਸ ਮੌਸਮ ਦੀ ਪਹਿਲੀ ਸੰਘਣੀ ਧੁੰਦ ਪਈ, ਜਿਸ ਨਾਲ ਦਿਸਣ ਹੱਦ ਬਿਲਕੁਲ ਘੱਟ ਗਈ। ਧੁੰਦ ਕਰਕੇ ਸੜਕਾਂ ’ਤੇ...

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿਚ ਵੀਰਵਾਰ ਨੂੰ ਸਵੇਰੇ ਸਕੂਲ ਜਾਣ ਮੌਕੇ ਸੰਘਣੀ ਧੁੰਦ ਵਿਚ ਮਸਤੀ ਕਰਦੇ ਬੱਚੇ। ਫੋਟੋ: ਪ੍ਰਦੀਪ ਤਿਵਾੜੀ
Advertisement

ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿਚ ਠੰਢ ਵਧਣ ਨਾਲ ਸੰਘਣੀ ਧੁੰਦ ਨੇ ਵੀ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਚ ਇਸ ਮੌਸਮ ਦੀ ਪਹਿਲੀ ਸੰਘਣੀ ਧੁੰਦ ਪਈ, ਜਿਸ ਨਾਲ ਦਿਸਣ ਹੱਦ ਬਿਲਕੁਲ ਘੱਟ ਗਈ। ਧੁੰਦ ਕਰਕੇ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ’ਤੇ ਵੀ ਬ੍ਰੇਕ ਲੱਗੀ। ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਵਿਚ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਧੁੰਦ ਦਾ ਸਭ ਤੋਂ ਵੱਧ ਅਸਰ ਆਵਾਜਾਈ ’ਤੇੇ ਦੇਖਣ ਨੂੰ ਮਿਲਿਆ। ਸਵੇਰੇ ਦਫ਼ਤਰ ਜਾਣ ਵਾਲੇ ਕਰਮੀਆਂ, ਸਕੂਲ ਜਾਣ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸੀ ਤੰਗੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਹੈੱਡਲਾਈਟਾਂ ਜਗਾ ਕੇ ਬੇਹੱਦ ਧੀਮੀ ਰਫ਼ਤਾਰ ਨਾਲ ਵਾਹਨ ਚਲਾਉਣੇ ਪਏ, ਜਿਸ ਨਾਲ ਟਰੈਫਿਕ ਜਾਮ ਵਾਲੇ ਹਾਲਾਤ ਬਣ ਗਏ।

Advertisement

ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ਵੱਲੋਂ ਐਡਵਾਈਜ਼ਰੀ ਜਾਰੀ; ਪ੍ਰਦੂਸ਼ਣ ਕਾਰਨ ਹਾਲਾਤ ਗੰਭੀਰ

Advertisement

ਧੁੰਦ ਦਾ ਅਸਰ ਰੇਲ ਸੇਵਾਵਾਂ ’ਤੇ ਵੀ ਦਿਖਾਈ ਦਿੱਤਾ। ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕਈ ਟਰੇਨਾਂ ਦੀ ਆਵਾਜਾਈ ਵਿਚ ਦੇਰੀ ਦਰਜ ਕੀਤੀ ਗਹਂ। ਕਈ ਪ੍ਰਮੁੱਖ ਐਕਸਪ੍ਰੈੱਸ ਤੇ ਸੁਪਰਫਾਸਟ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਨਾਲੋਂ ਕਈ ਘੰਟਿਆਂ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀ। ਯਾਤਰੀਆਂ ਨੂੰ ਲੰਮੇ ਸਮੇਂ ਤੱਕ ਪਲੈਟਫਾਰਮ ’ਤੇ ਉਡੀਕ ਕਰਨੀ ਪਈ।

ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਕੋਹਰਾ ਹੋਰ ਵਧ ਸਕਦਾ ਹੈ। ਵਿਭਾਗ ਮੁਤਾਬਕ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂਵਿਚ 1.7 ਡਿਗਰੀ ਦੀ ਗਿਰਾਵਟ ਨਾਲ ਆਮ ਨਾਲੋਂ 3 ਡਿਗਰੀ ਘੱਟ ਹੈ। ਉਧਰ ਘੱਟੋ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.6 ਡਿਗਰੀ ਘੱਟ ਸੀ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰ ਅਤੇ ਰਾਤ ਸਮੇਂ ਵਧੇਰੇ ਚੌਕਸੀ ਵਰਤਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀ ਚਲਾਉਂਦੇ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਦੇ ਆਮ ਜੀਵਨ ਨੂੰ ਹੋਰ ਪ੍ਰਭਾਵਿਤ ਕਰਨ ਦੀ ਉਮੀਦ ਹੈ।

Advertisement
×