ਚੰਡੀਗੜ੍ਹ: ਮੀਂਹ ਤੇ ਤੇਜ਼ ਹਵਾਵਾਂ ਨਾਲ ਰੁੱਖ ਉਖੜੇ, ਬਿਜਲੀ ਦੇ ਖੰਭੇ ਡਿੱਗੇ
ਕਈ ਥਾਈਂ ਵਾਹਨ ਨੁਕਸਾਨੇ; ਬਿਜਲੀ ਸਪਲਾਈ ਪ੍ਰਭਾਵਿਤ
Advertisement
ਬਸੰਤ ਪੰਚਮੀ ਵਾਲੇ ਦਿਨ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ ਹੈ। ਪੰਜਾਬ ਤੇ ਹਰਿਆਣਾ ਵਿਚ ਅੱਧੀ ਰਾਤ ਤੋਂ ਤੇਜ਼ ਹਵਾਵਾਂ ਦੇ ਨਾਲ ਹਲਕਾ ਹਲਕਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਵਿਚ ਕਈ ਥਾਈਂ ਰੁੱਖ ਜੜ੍ਹੋਂ ਉੱਖੜ ਗਏ ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਤੇ ਆਵਾਜਾਈ ਵਿਚ ਵੀ ਅੜਿੱਕਾ ਪਿਆ। ਕਈ ਥਾਈਂ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਦੀਆਂ ਵੀ ਰਿਪੋਰਟਾਂ ਹਨ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਸ਼ੁੱਕਰਵਾਰ ਸਵੇਰੇ ਸ਼ਹਿਰ ਵਿੱਚ ਮੀਂਹ ਨਾਲ ਤੇਜ਼ ਰਫ਼ਤਾਰ ਹਵਾਵਾਂ ਕਾਰਨ ਸੈਕਟਰ 29ਡੀ ਵਿੱਚ ਇੱਕ ਵੱਡਾ ਦਰੱਖਤ ਡਿੱਗਣ ਨਾਲ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ 10 ਬਿਜਲੀ ਦੇ ਖੰਭੇ ਉੱਖੜ ਗਏ।
Advertisement
ਨਿਵਾਸੀਆਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਅਧਿਕਾਰੀਆਂ ਨੂੰ ਪੁਰਾਣੇ ਅਤੇ ਖਤਰਨਾਕ ਦਰੱਖਤਾਂ ਨੂੰ ਹਟਾਉਣ ਦੀ ਅਪੀਲ ਕਰ ਰਹੇ ਸਨ, ਜੋ ਜਾਨ-ਮਾਲ ਲਈ ਖ਼ਤਰਾ ਸਨ, ਪਰ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ। ਇਸ ਦੌਰਾਨ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਐਮਸੀ ਸਟਾਫ ਨੇ ਸੜਕ ਸਾਫ਼ ਕਰਨ ਲਈ ਡਿੱਗੇ ਹੋਏ ਦਰੱਖਤ ਨੂੰ ਕੱਟ ਦਿੱਤਾ।
Advertisement
ਇਸ ਮੀਂਹ ਨਾਲ ਪੰਜਾਬ ਵਿੱਚ ਲਗਾਤਾਰ ਪੈ ਰਹੀ ਖ਼ੁਸ਼ਕੀ ਚੁੱਕੀ ਜਾਵੇਗੀ ਅਤੇ ਸੁੱਕੀ ਠੰਢ ਨਾਲ ਲੱਗਦੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ।
ਇਹ ਮੀਂਹ ਕਣਕ ਦੀ ਫਸਲ ਲਈ ਵੀ ਚੰਗਾ ਹੈ। ਉਂਝ ਇਸ ਮੀਂਹ ਨਾਲ ਇੱਕ ਵਾਰ ਫਿਰ ਠੰਢ ਵਧਣ ਦੇ ਆਸਾਰ ਹਨ। ਚੰਡੀਗੜ੍ਹ ਵਿਚ ਅੱਧੀ ਰਾਤ ਤੋਂ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ।
Advertisement
×

