ਚੰਡੀਗੜ੍ਹ ’ਚ ਵੀਪੀ ਸਿੰਘ ਬਦਨੌਰ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ ’ਚ ਵੀਪੀ ਸਿੰਘ ਬਦਨੌਰ ਲਹਿਰਾਉਣਗੇ ਤਿਰੰਗਾ

ਚੰਡੀਗਡ਼੍ਹ ਦਾ ਪਰੇਡ ਗਰਾੳੂਂਂਡ ਆਜ਼ਾਦੀ ਦਿਹਾਡ਼ੇ ਦੇ ਸਮਾਗਮਾਂ ਲੲੀ ਤਿਆਰ-ਬਰ-ਤਿਆਰ। -ਫੋਟੋ: ਪ੍ਰਦੀਪ ਤਿਵਾਡ਼ੀ

ਆਤਿਸ਼ ਗੁਪਤਾ
ਚੰਡੀਗੜ੍ਹ, 14 ਅਗਸਤ

ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਪਰੇਡ ਮੈਦਾਨ ਸੈਕਟਰ-17 ਵਿੱਚ ਕਰਵਾਏ ਜਾਣ ਵਾਲੇ ਸਮਾਗਮ ’ਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਸਮਾਗਮ ਦੌਰਾਨ ਚੰਡੀਗੜ੍ਹ ਪੁਲੀਸ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਜਾਵੇਗੀ। ਇਸ ਮੌਕੇ ਕਰੋਨਾਵਾਇਰਸ ਕਰ ਕੇ ਵਾਧੂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਪਰੇਡ ਮੈਦਾਨ ਵਿੱਚ ਪਹੁੰਚਣ ਤੋਂ ਪਹਿਲਾਂ ਸ੍ਰੀ ਬਦਨੌਰ 8.44 ਮਿੰਟ ’ਤੇ ਬੋਗਨਵੀਲਾ ਗਾਰਡਨ ਵਿੱਚ ਸਥਿਤ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਸ ਤੋਂ ਬਾਅਦ 9 ਵਜੇ ਪਰੇਡ ਮੈਦਾਨ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਯੂਟੀ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ 211 ਅਧਿਕਾਰੀਆਂ, ਮੁਲਾਜ਼ਮਾਂ, ਸਮਾਜ ਸੇਵਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤੇ ਜਾਣ ਵਾਲਿਆਂ ਵਿੱਚ ਐੱਸਡੀਐਮ ਸੁਧਾਂਸ਼ੂ ਗੌਤਮ, ਸਤੀਸ਼ ਕੁਮਾਰ, ਥਾਣਾ ਸੈਕਟਰ-26 ਤੋਂ ਸਬ ਇੰਸਪੇਕਟਰ ਰੋਹਤਾਸ਼ ਯਾਦਵ, ਹੋਸਪੀਟੈਲਿਟੀ ਡਿਪਾਰਟਮੈਂਟ ਦੇ ਸੀਨੀਅਰ ਕਪਤਾਨ ਅਜੈ ਟੰਡਨ, ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀ ਡਾਇਰੈਕਟਰ ਨਵਜੋਤ ਕੌਰ ਅਤੇ ਸਮਾਜ ਸੇਵਕ ਪੂਜਾ ਬਖਸ਼ੀ, ਵਿਨੋਦ ਕੁਮਾਰ, ਕਰਨ ਗਿਲਹੋਤਰਾ, ਕਮਲਜੀਤ ਸੰਘ ਪੰਛੀ, ਰਵਿੰਦਰ ਸਿੰਘ, ਸੁਨੀਲ ਸ਼ਰਮਾ, ਨੀਨਾ ਤਿਵਾੜੀ, ਗਰਿਮਾ ਸ਼ਰਮਾ ਸਮੇਤ ਹੋਰ ਸ਼ਾਮਲ ਹਨ। 

ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਨਗਰ ਨਿਗਮ ਵਲੋਂ ਅੱਜ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਨਗਰ ਨਿਗਮ ਦੇ ਸੈਕਟਰ-17 ਸਥਿਤ ਭਵਨ ’ਚ ਇਥੋਂ ਦੀ ਮੇਅਰ ਵਲੋਂ ਕੌਮੀ ਝੰਡਾ ਲਹਿਰਾਇਆ ਜਾਵੇਗਾ ਅਤੇ ਨਿਗਮ ਦੇ ਵੱਖ ਵੱਖ ਵਿਭਾਗਾਂ ਦੇ ਕੁੱਲ 186 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।  

ਏਆਈਜੀ ਹਰਗੋਬਿੰਦ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ 

ਐੱਸ.ਏ.ਐੱਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ): ਇੱਥੋਂ ਦੇ ਫੇਜ਼-7 ਦੇ ਵਸਨੀਕ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਹਰਗੋਬਿੰਦ ਸਿੰਘ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਦਿੱਤਾ ਜਾਵੇਗਾ। ਉਹ ਇਸ ਵੇਲੇ ਮੁਹਾਲੀ ਸਥਿਤ ਵਿਜੀਲੈਂਸ (ਉਡਣ ਦਸਤੇ) ਵਿੱਚ ਤਾਇਨਾਤ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਵੱਡੇ ਭਰਾ ਨੂੰ ਵੀ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਮਿਲ ਚੁੱਕਾ ਹੈ। ਮਟੌਰ ਥਾਣਾ ਦੇ ਐੱਸਐੱਚਓ ਇੰਸਪੈਕਟਰ ਰਾਜੀਵ ਕੁਮਾਰ ਨੂੰ ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਡੀਆਈਜੀ ਓਮਵੀਰ ਸਿੰਘ ਬਿਸ਼ਨੋਈ ਦਾ ਹੋਵੇਗਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ

ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਪੁਲੀਸ ਦੇ ਡੀਆਈਜੀ ਅਤੇ ਬੁੜੈਲ ਜੇਲ੍ਹ ਦੇ ਆਈਜੀ ਓਮਵੀਰ ਸਿੰਘ ਬਿਸ਼ਨੋਈ (ਆਈਪੀਐੱਸ) ਨੂੰ ਵਧੀਆ ਸੇਵਾਵਾਂ ਦੇ ਬਦਲੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਓਮਵੀਰ ਸਿੰਘ ਬਿਸ਼ਨੋਈ 2004 ਬੈਚ ਦੇ ਆਈਪੀਐੱਸ ਅਧਿਕਾਰੀ ਹਨ, ਜੋ ਕਤਲ, ਡਕੈਤੀ, ਲੁੱਟ, ਅਗਵਾ ਅਤੇ ਹੋਰਾਂ ਮਾਮਲਿਆਂ ਦੀ ਨਿਗਰਾਨੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਸਾਲ 2000 ਅਤੇ 2001 ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੈਡਲ, 2007 ਵਿੱਚ ਪ੍ਰਧਾਨ ਮੰਤਰੀ ਪੁਲੀਸ ਮੈਡਲ, 2014 ਵਿੱਚ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All