ਬਨੂੜ: ਆਸਟਰੇਲੀਆ ਦੀ ਡੀਕਨਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਆਇਨ ਮਾਰਟਨਿ ਨੇ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਯੂਨੀਵਰਸਿਟੀ ਦੇ ਦੱਖਣੀ ਏਸ਼ੀਆ ਦੇ ਸੀਈਓ ਰਵਨੀਤ ਪਾਹਵਾ ਵੀ ਮੌਜੂਦ ਸਨ। ਡੀਕਨਿ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਦੀ ਪਿਛਲੇ ਲੰਬੇ ਸਮੇਂ ਤੋਂ ਵਿੱਦਿਅਕ ਸਾਂਝੇਦਾਰੀ ਚੱਲ ਰਹੀ ਹੈ। ਦੋਹਾਂ ਸੰਸਥਾਵਾਂ ਦੇ ਅਧਿਕਾਰੀਆਂ ਵੱਲੋਂ ਇਸ ਮੌਕੇ ਸਾਂਝੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੋਗਰਾਮਾਂ ਸਬੰਧੀ ਚਰਚਾ ਕੀਤੀ। -ਪੱਤਰ ਪ੍ਰੇਰਕ