ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 16 ਜਨਵਰੀ
ਇੱਥੇ ਸਥਿਤ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੀ ਪ੍ਰਬੰਧਕੀ ਕਮੇਟੀ ਨੇ ਇਸ ਵਾਰ ਛਿਮਾਹੀ ਸਾਂਭ-ਸੰਭਾਲ ਲਈ ਕੰਪਲੈਕਸ ਨੂੰ ਬੰਦ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਹਰ ਸਾਲ ਜ਼ਰੂਰੀ ਮੁਰੰਮਤ ਲਈ ਇਸ ਨੂੰ 25 ਤੋਂ 31 ਜਨਵਰੀ ਤਕ ਬੰਦ ਰੱਖਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਕਈ ਮਹੀਨਿਆਂ ਤਕ ਵਿਰਾਸਤ-ਏ-ਖਾਲਸਾ ਬੰਦ ਰਿਹਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।