DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Viral Video: ਹਰਪਾਲ ਚੀਮਾ ਅਤੇ ਹਰਭਜਨ ਸਿੰਘ ਵਿਚਕਾਰ ਸ਼ਬਦੀ ਜੰਗ ਤੇਜ਼; ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?: ਹਰਭਜਨ ਸਿੰਘ

‘Zombie drug’ video row:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਵੀਡੀਓ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬਣਾਈ ਗਈ ਸੀ, ਅਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਹਰਭਜਨ ਸਿੰਘ ਭਾਜਪਾ ਦੇ ‘ਪੰਜਾਬ ਵਿਰੋਧੀ’ ਬਿਰਤਾਂਤ ਨੂੰ ਹੁਲਾਰਾ ਦੇ ਰਹੇ ਹਨ

  • fb
  • twitter
  • whatsapp
  • whatsapp
Advertisement

‘Zombie drug’ video row: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਪੰਜਾਬ ਵਿੱਚ ਨਹੀਂ, ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬਣੀ ਹੋਈ ਪਾਈ ਗਈ ਹੈ।

ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ‘ਆਪ’ ਹੀ ਸੀ ਜਿਸ ਨੇ ਸੂਬੇ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਅਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣਨਗੇ। ਉਨ੍ਹਾਂ ਕਿਹਾ, “ਇਸ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉੱਪਰਲੇ ਸਦਨ ਵਿੱਚ ‘ਆਪ’ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਸੀ। ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਹਨ।”

Advertisement

ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਬੀਤੀ ਦੇਰ ਰਾਤ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਦੋ ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ, “ਉਨ੍ਹਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਹੈ? ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ।... ਸਰਕਾਰਾਂ ਨੇ ਪੰਜਾਬ ਅਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ…।”

Advertisement

ਇਹ ਵੀਡੀਓ, ਜੋ ਕਿ ਵਾਇਰਲ ਹੋ ਚੁੱਕੀ ਹੈ, ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਕੁਝ ਆਨਲਾਈਨ ਪਲੇਟਫਾਰਮ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚਲੇ ਨਸ਼ੇੜੀਆਂ ਨੇ "ਜ਼ੌਂਬੀ ਡਰੱਗ" ਯਾਨੀ ਜ਼ਾਇਲਾਜ਼ੀਨ ਨੂੰ ਓਪੀਔਡਜ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਮਿਲਾ ਕੇ ਖਾਧਾ ਜਾਪਦਾ ਹੈ।

ਚੀਮਾ ਨੇ ਉਨ੍ਹਾਂ ਦੋਸ਼ ਲਾਇਆ, “ਅਜਿਹੀ ਵੀਡੀਓ ਪੋਸਟ ਕਰਨਾ, ਇਸ ਨੂੰ ਪੰਜਾਬ ਵਿੱਚ ਬਣੀ ਹੋਣ ਦਾ ਲੇਬਲ ਦੇਣਾ, ਪੰਜਾਬ ਨੂੰ ਬਦਨਾਮ ਕਰਨ ਅਤੇ ਨਸ਼ੇ ਦੇ ਮੁੱਦੇ 'ਤੇ ਪੰਜਾਬ ਵਿਰੋਧੀ ਅਤੇ ਪੰਜਾਬੀ ਵਿਰੋਧੀ ਬਿਰਤਾਂਤ ਸਥਾਪਤ ਕਰਨ ਲਈ ਭਾਜਪਾ ਦੀ ਇੱਕ ਸਾਜ਼ਿਸ਼ ਹੈ,” ਅਤੇ ਕਿਹਾ ਕਿ ਭਾਜਪਾ ਦਾ ਘਿਣਾਉਣਾ ਮਨਸੂਬਾ ਸਾਫ਼ ਨਜ਼ਰ ਆ ਰਿਹਾ ਹੈ।

ਚੀਮਾ ਨੇ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ 'ਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਨਸ਼ੇ ਗੁਜਰਾਤ ਰਾਹੀਂ ਪੰਜਾਬ ਵਿੱਚ ਭੇਜੇ ਜਾ ਰਹੇ ਹਨ।

ਉਨ੍ਹਾਂ ਕਿਹਾ, “ਹਰ ਕੋਈ ਇਹ ਵੀ ਜਾਣਦਾ ਹੈ ਕਿ ਭਾਜਪਾ-ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ ਦੀ ਅਲਾਮਤ ਵਿੱਚ ਕਈ ਗੁਣਾ ਵਾਧਾ ਹੋਇਆ ਸੀ। ਦੂਜੇ ਪਾਸੇ, ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਤਸਕਰਾਂ ਅਤੇ ਸਮੱਗਲਰਾਂ ਨੂੰ ਫੜ ਕੇ ਅਤੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ (ਰਿਹੈਬਲੀਟੇਸ਼ਨ) ਕਰਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ 'ਤੇ ਕੇਂਦ੍ਰਿਤ ਇੱਕ ਯੋਜਨਾਬੱਧ ਮੁਹਿੰਮ ਰਾਹੀਂ ਨਸ਼ਿਆਂ ਵਿਰੁੱਧ ਜੰਗ (ਵਾਰ ਆਨ ਡਰੱਗਜ਼) ਨੂੰ ਸਫਲਤਾਪੂਰਵਕ ਸ਼ੁਰੂ ਕੀਤਾ ਹੈ।”

ਸੰਸਦ ਮੈਂਬਰ ਹਰਭਜਨ ਨੇ ਮੁੜ ਪੁੱਛਿਆ, ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਨੂੰ ਰਾਜਸਥਾਨ ਦੀ ਕਹੇ ਜਾਣ ਤੋਂ ਬਾਅਦ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਜਿਹੀਆਂ ਹੋਰ ਵੀਡੀਓਜ਼ ਅਤੇ ਤਸਵੀਰਾਂ ਪੋਸਟ ਕਰਕੇ ਮੋੜਵਾਂ ਜਵਾਬ ਦਿੱਤਾ ਹੈ।

ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਭਾਜੀ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਦਿਆਂ ਪਲਟਵਾਰ ਕੀਤਾ, "ਕੀ ਇਹ ਵੀ ਰਾਜਸਥਾਨ ਦੀ ਤਸਵੀਰ ਹੈ? ਚਰਚਾ ਪੰਜਾਬ ਦੀ ਨਸ਼ੇ ਦੀ ਸਮੱਸਿਆ ਬਾਰੇ ਹੈ। ਤੁਹਾਡੇ ਪੇਡ ਟ੍ਰੋਲਜ਼ ਨਾਲ ਇਹ ਮੁੱਦਾ ਲੁਕਾਇਆ ਨਹੀਂ ਜਾਵੇਗਾ। ਇਸ ਉੱਤੇ ਕੰਮ ਕਰਨਾ ਪਵੇਗਾ। ਜ਼ਿੰਮੇਵਾਰੀਆਂ ਤੋਂ ਭੱਜਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਮਾਮਲਾ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ ਹੈ। ਪੰਜਾਬ ਅਤੇ ਪੂਰੇ ਦੇਸ਼ ਵਿੱਚ ਕੋਈ ਵੀ ਵਿਅਕਤੀ ਜੋ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ, ਉਸ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਜੋ ਵੀ ਯਤਨ ਕੀਤੇ ਜਾਣ, ਉਹ ਕੀਤੇ ਜਾਣੇ ਚਾਹੀਦੇ ਹਨ। ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਿਨਾਂ, ਪੰਜਾਬ ਸਰਕਾਰ ਨੂੰ ਇਸ ਗੱਲ 'ਤੇ ਕੰਮ ਕਰਨਾ ਚਾਹੀਦਾ ਹੈ ਕਿ ਪੰਜਾਬ ਨੂੰ ਨਸ਼ਾ-ਮੁਕਤ ਕਿਵੇਂ ਬਣਾਇਆ ਜਾਵੇ।"

ਭੱਜੀ ਨੇ ‘ਆਪ’ ਆਗੂਆਂ ਵੱਲੋਂ ਉਨ੍ਹਾਂ 'ਤੇ ਸਾਧੇ ਗਏ ਨਿਸ਼ਾਨੇ ਦਾ ਜਵਾਬ ਦਿੰਦਿਆਂ ਮੀਡੀਆ ਨੂੰ ਬਾਈਟ ਵੀ ਦਿੱਤੀ, "ਮੈਂ ਚਾਹੁੰਦਾ ਹਾਂ ਕਿ ਪੰਜਾਬ ਨਸ਼ਾ-ਮੁਕਤ ਹੋਵੇ। ਮੈਂ ਉਸ ਖਾਸ ਵੀਡੀਓ 'ਤੇ ਇਤਰਾਜ਼ ਜਤਾਉਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਪੰਜਾਬ ਵਿੱਚ ਅਜਿਹੇ ਦ੍ਰਿਸ਼ ਨਹੀਂ ਦੇਖ ਸਕਦੇ? ਮੈਂ ਪੰਜਾਬ ਵਿੱਚ ਰਹਿੰਦਾ ਹਾਂ ਅਤੇ ਸਥਿਤੀ ਨੂੰ ਜਾਣਦਾ ਹਾਂ। ਜੇ ਉਹ ਸੋਚਦੇ ਹਨ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰ ਦਿੱਤਾ ਗਿਆ ਹੈ, ਤਾਂ ਉਨ੍ਹਾਂ ਨੂੰ ਬਾਹਰ ਆ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਪੰਜਾਬ ਨੂੰ ਨਸ਼ਾ-ਮੁਕਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਜੇ ਮੈਂ ਪੰਜਾਬ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਦਾ, ਤਾਂ ਸੰਸਦ ਵਿੱਚ ਹੋਣ ਦਾ ਕੋਈ ਮਕਸਦ ਨਹੀਂ ਹੈ। ਇਹ ਇੱਕ ਗੰਭੀਰ ਮੁੱਦਾ ਹੈ ਅਤੇ ਸਰਕਾਰਾਂ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ। ਮੈਂ ਆਪਣੇ ਵੱਲੋਂ ਸਮੇਂ-ਸਮੇਂ 'ਤੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਪੰਜਾਬ ਨਸ਼ਾ-ਮੁਕਤ ਹੋ ਸਕੇ। ਮੈਂ ਇਸ ਬਾਰੇ ਗੱਲ ਕਰਦਾ ਰਹਾਂਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਾ ਰਹਾਂਗਾ।"

Advertisement
×