DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Verka ਦੇ ‘ਵੀਰਾ’ ਨੂੰ ਮਿਲੀ ‘ਗੁੱਡੀ’ ਦੀ ਸਾਂਝ; ਮਿਲਕਫੈਡ ਵੱਲੋਂ ਅਤਿ-ਆਧੁਨਿਕ ਵੈਂਡਿੰਗ ਮਸ਼ੀਨਾਂ ਲਾਂਚ

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਸਕੱਤਰੇਤ ਵਿਖੇ ਪਹਿਲੀ ਮਸ਼ੀਨ ਦਾ ਉਦਘਾਟਨ; ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ‘ਗੁੱਡੀ’ ਮਾਸਕੋਟ ਪੇਸ਼

  • fb
  • twitter
  • whatsapp
  • whatsapp
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹਿਕਾਰੀ ਖੇਤਰ ਨੂੰ ਮਜ਼ਬੂਤ ​​ਕਰਨ ਅਤੇ ਇਸ ਦੇ ਪਸਾਰ ਦੇ ਵਿਜ਼ਨ ਤਹਿਤ, ਪੰਜਾਬ ਸਿਵਲ ਸਕੱਤਰੇਤ-1 ਵਿਖੇ ਅੱਜ ਮਿਲਕਫੈਡ ਦੀ ਪਹਿਲੀ ਅਤਿ-ਆਧੁਨਿਕ ਵੈਂਡਿੰਗ ਮਸ਼ੀਨ ਸਥਾਪਿਤ ਕੀਤੀ ਗਈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਕੀਤਾ। ਇਹ ਮਸ਼ੀਨਾਂ ਟੈਟਰਾਪੈਕ ਫਲੇਵਰਡ ਮਿਲਕ, ਲੱਸੀ, ਫਲਾਂ ਦੇ ਜੂਸ, ਮਿਨਰਲ ਵਾਟਰ ਅਤੇ ਆਈਸ ਕਰੀਮ ਵਰਗੇ ਉਤਪਾਦਾਂ ਨੂੰ ਗਾਹਕਾਂ ਲਈ ਵਧੇਰੇ ਸੁਵਿਧਾਜਨਕ ਤਰੀਕੇ ਨਾਲ ਉਪਲਬਧ ਕਰਵਾਉਣਗੀਆਂ।

ਇਸ ਮੌਕੇ ਵੇਰਕਾ ਦੇ ਮਸ਼ਹੂਰ ਮਾਸਕੋਟ ‘ਵੀਰਾ’ ਦੀ ਸਾਥੀ ‘ਗੁੱਡੀ’ ਨੂੰ ਵੀ ਉਪਭੋਗਤਾਵਾਂ ਦੇ ਰੂ-ਬਰੂ ਕੀਤਾ ਗਿਆ। ਬ੍ਰਾਂਡ ਵੇਰਕਾ ਵੱਲੋਂ ‘ਗੁੱਡੀ’ ਨੂੰ ਲਾਂਚ ਕਰਨਾ ਲਿੰਗ ਸਮਾਨਤਾ (Gender Equality) ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਇਹ ਤਕਨੀਕੀ ਤੌਰ ’ਤੇ ਉੱਨਤ ਮਸ਼ੀਨਾਂ ਵੇਰਕਾ, ਸੋਹਣਾ ਅਤੇ ਫਾਈਵ ਰਿਵਰਜ਼ ਵਰਗੇ ਭਰੋਸੇਯੋਗ ਬ੍ਰਾਂਡਾਂ ਦੀ ਪਹੁੰਚ ਨੂੰ ਹੋਰ ਵਧਾਉਣਗੀਆਂ।

Advertisement

ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਮਿਲਕਫੈਡ ਦਾ ਕਾਰੋਬਾਰ ਲਗਭਗ 7,250 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ 6,395 ਕਰੋੜ ਰੁਪਏ ਦੇ ਮੁਕਾਬਲੇ 13 ਫੀਸਦੀ ਦਾ ਸ਼ਾਨਦਾਰ ਵਾਧਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ ਨਾ ਸਿਰਫ਼ ਡੇਅਰੀ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ, ਸਗੋਂ ਖਪਤਕਾਰਾਂ ਨੂੰ ਮਿਆਰੀ ਉਤਪਾਦ ਮੁਹੱਈਆ ਕਰਵਾਉਣ ਵਿੱਚ ਵੀ ਮੋਹਰੀ ਹੈ।

Advertisement

ਸਹਿਕਾਰਤਾ ਸਕੱਤਰ-ਕਮ-ਚੇਅਰਮੈਨ ਮਿਲਕਫੈਡ ਅਜੀਤ ਬਾਲਾਜੀ ਜੋਸ਼ੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਵੈਂਡਿੰਗ ਮਸ਼ੀਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਹਵਾਈ ਅੱਡਿਆਂ, ਜ਼ਿਲ੍ਹਾ ਸਕੱਤਰੇਤਾਂ, ਕਾਲਜਾਂ ਅਤੇ ਮਾਲਜ਼ ਵਰਗੀਆਂ ਜਨਤਕ ਥਾਵਾਂ ’ਤੇ ਲਗਾਈਆਂ ਜਾਣਗੀਆਂ। ਰਜਿਸਟਰਾਰ ਸਹਿਕਾਰੀ ਸਭਾਵਾਂ ਗਿਰੀਸ਼ ਦਿਆਲਨ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲਾਹੇਵੰਦ ਭਾਅ ਅਤੇ ਖਪਤਕਾਰਾਂ ਨੂੰ ਸਸਤੇ ਦਰਾਂ 'ਤੇ ਮਿਆਰੀ ਵਸਤੂਆਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਕੇ.ਕੇ. ਯਾਦਵ, ਡਾ. ਅਕਸ਼ਿਤਾ ਗੁਪਤਾ ਅਤੇ ਦੀਪਾਂਕਰ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Advertisement
×