ਵੈਕਸੀਨੇਸ਼ਨ: ਟੀਕਾ ਲਗਵਾ ਕੇ 94 ਸਾਲਾ ਜਾਗੀਰ ਕੌਰ ਤੇ 90 ਸਾਲਾ ਨਸੀਬੋ ਬਣੀ ਮਿਸਾਲ

ਵੈਕਸੀਨੇਸ਼ਨ: ਟੀਕਾ ਲਗਵਾ ਕੇ 94 ਸਾਲਾ ਜਾਗੀਰ ਕੌਰ ਤੇ 90 ਸਾਲਾ ਨਸੀਬੋ ਬਣੀ ਮਿਸਾਲ

ਬੂਟਾ ਸਿੰਘ ਵਾਲਾ ਦੀ 94 ਸਾਲਾ ਬੇਬੇ ਜਾਗੀਰ ਕੌਰ ਟੀਕਾ ਲਗਵਾਉਂਦੀ ਹੋਈ।

ਕਰਮਜੀਤ ਸਿੰਘ ਚਿੱਲਾ

ਬਨੂੜ, 16 ਅਪਰੈਲ

ਪਿੰਡ ਬੂਟਾ ਸਿੰਘ ਵਾਲਾ ਦੀ 94 ਸਾਲਾ ਜਾਗੀਰ ਕੌਰ ਅਤੇ 90 ਸਾਲਾ ਨਸੀਬ ਕੌਰ ਨੇ ਪਿੰਡ ਵਿੱਚ ਲੱਗੇ ਵੈਕਸੀਨੇਸ਼ਨ ਕੈਂਪ ਵਿੱਚ ਕਰੋਨਾ ਤੋਂ ਬਚਾਅ ਲਈ ਬਣੀ ਵੈਕਸੀਨ ਦਾ ਡੋਜ਼ ਲਗਵਾ ਕੇ ਪਿੰਡ ਵਾਸੀਆਂ ਨੂੰ ਕਰੋਨਾ ਵਿਰੁੱਧ ਲਾਮਬੰਦ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਉੱਤੇ ਸਰਕਾਰੀ ਹਸਪਤਾਲ ਬਨੂੜ ਵੱਲੋਂ ਇਹ ਕੈਂਪ ਲਗਾਇਆ ਗਿਆ ਸੀ। ਦੋਵੇਂ ਬਿਰਧ ਔਰਤਾਂ ਆਪੋ-ਆਪਣੇ ਘਰਾਂ ਤੋਂ ਪੈਦਲ ਚੱਲ ਕੇ ਕੈਂਪ ਵਿੱਚ ਪਹੁੰਚੀਆਂ ਤੇ ਟੀਕਾ ਲਗਵਾਉਣ ਮਗਰੋਂ ਅੱਧਾ ਘੰਟਾ ਕੈਂਪ ਵਿੱਚ ਬੈਠ ਕੇ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ। ਪਿੰਡ ਦੇ ਸਰਪੰਚ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਿਰਧ ਔਰਤਾਂ ਮਗਰੋਂ 101 ਦੇ ਕਰੀਬ ਪਿੰਡ ਵਾਸੀਆਂ ਨੇ ਟੀਕਾ ਲਗਵਾਇਆ। ਉਨ੍ਹਾਂ ਦੱਸਿਆ ਕਿ ਦੋਵੇਂ ਬਿਰਧ ਔਰਤਾਂ ਹੁਣ ਲਗਾਤਾਰ ਵੈਕਸੀਨ ਦੀ ਡੋਜ਼ ਲਗਵਾਉਣ ਸਬੰਧੀ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All