UT Subordinate Services Federation: ਯੂ ਟੀ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਚੋਣ
ਚੰਡੀਗੜ੍ਹ ਯੂ ਟੀ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਡੈਲੀਗੇਟ ਚੋਣ ਸੈਸ਼ਨ ਸੈਕਟਰ 26 ਵਿੱਚ ਰਣਜੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਇਆ। ਸੈਸ਼ਨ ਵਿੱਚ ਮੁੱਖ ਅਹੁਦੇਦਾਰਾਂ ਦੇ ਨਾਮ ਸਦਨ ਵਿੱਚ ਪੇਸ਼ ਕੀਤੇ ਗਏ ਜਿਸ ਉਪਰੰਤ ਮੁੱਖ ਸਰਪ੍ਰਸਤ ਰਘਬੀਰ ਸਿੰਘ ਸੰਧੂ,...
ਚੰਡੀਗੜ੍ਹ ਯੂ ਟੀ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਡੈਲੀਗੇਟ ਚੋਣ ਸੈਸ਼ਨ ਸੈਕਟਰ 26 ਵਿੱਚ ਰਣਜੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਇਆ। ਸੈਸ਼ਨ ਵਿੱਚ ਮੁੱਖ ਅਹੁਦੇਦਾਰਾਂ ਦੇ ਨਾਮ ਸਦਨ ਵਿੱਚ ਪੇਸ਼ ਕੀਤੇ ਗਏ ਜਿਸ ਉਪਰੰਤ ਮੁੱਖ ਸਰਪ੍ਰਸਤ ਰਘਬੀਰ ਸਿੰਘ ਸੰਧੂ, ਸਰਪ੍ਰਸਤ ਰਣਜੀਤ ਸਿੰਘ ਹੰਸ, ਚੇਅਰਮੈਨ ਚਰਨਜੀਤ ਸਿੰਘ ਢੀਂਡਸਾ, ਪ੍ਰਧਾਨ ਓਮ ਪ੍ਰਕਾਸ਼ ਸਰਪੰਚ (ਸੀ ਟੀ ਯੂ), ਜਨਰਲ ਸਕੱਤਰ ਰਣਬੀਰ ਰਾਣਾ ਨੂੰ ਚੁਣਿਆ ਗਿਆ।
ਜਨਰਲ ਸਕੱਤਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਖੁਸ਼ਹਾਲੀ ਰਾਮ ਸ਼ਰਮਾ (ਕਾਨੂੰਨੀ ਸਲਾਹਕਾਰ), ਰਜਿੰਦਰ ਕੁਮਾਰ (ਕਾਨੂੰਨੀ ਸਲਾਹਕਾਰ), ਭਾਗ ਸਿੰਘ ਕੈਰੋਂ (ਵਾਈਸ ਚੇਅਰਮੈਨ), ਸਵਰਨ ਸਿੰਘ ਕੰਬੋਜ਼ (ਸਲਾਹਕਾਰ), ਨੀਲਮ ਗੁਪਤਾ, ਦਿਵਾਕਰ ਤਿਵਾੜੀ, ਰਣਜੀਤ ਪਾਲ, ਇੰਦਰਪ੍ਰੀਤ ਸਿੰਘ ਲਾਂਬਾ (ਸਕੱਤਰ), ਕਮਲਜੀਤ ਸਿੰਘ ਸੰਧੂ, ਧਰਮਿੰਦਰ ਸਿੰਘ ਰਾਹੀ, ਨਵਜੋਤ ਸਿੰਘ, ਕ੍ਰਿਸ਼ਨ ਕੁਮਾਰ ਚੱਢਾ, ਕਮਲਜੀਤ ਸਿੰਘ ਸੈਣੀ, ਬਲਜੀਤ ਸਿੰਘ (ਸੀਨੀਅਰ ਮੀਤ ਪ੍ਰਧਾਨ), ਗੁਰਮੇਲ ਸਿੰਘ, ਗੁਰਨਾਮ ਸਿੰਘ, ਸਵੇਤਾ, ਸਤਪਾਲ ਸਿੰਘ, ਹਰਕਾ ਸ਼ਰਮਾ, ਡਾ. ਕਮਲ ਸਿੰਘ, ਡਾ. ਜਤਿੰਦਰ ਕੁਮਾਰ, ਸੰਤੋਸ਼ ਢੁਲ, ਜਸਵੀਰ ਸਿੰਘ (ਮੀਤ ਪ੍ਰਧਾਨ), ਹਰਵਿੰਦਰਪਾਲ ਸਿੰਘ (ਪ੍ਰੈੱਸ ਸਕੱਤਰ), ਸੋਹਣ ਸਿੰਘ (ਖਜ਼ਾਨਚੀ/ਡਰਾਈਵਰ), ਰਾਹੁਲ, ਜੋਗਿੰਦਰ ਸਿੰਘ, ਭਾਗ ਸਿੰਘ, ਫ਼ੌਜਾ ਸਿੰਘ, ਚਰਨਜੀਤ ਸਿੰਘ, ਪਵਨ ਕੁਮਾਰ (ਸੰਯੁਕਤ ਸਕੱਤਰ) ਅਤੇ ਸਤਿੰਦਰ ਮਾਹਿਰਾ, ਖੇਮਾ ਰਾਮ, ਹਰਭਜਨ ਸਿੰਘ, ਪੀਟਰ, ਰਾਕੇਸ਼ ਧੀਮਾਨ, ਅਨਿਲ ਕੁਮਾਰ, ਰਾਣੀ, ਜਰਨੈਲ ਸਿੰਘ ਅਤੇ ਵਿਕਾਸ ਸ਼ਰਮਾ (ਕਾਰਜਕਾਰੀ ਮੈਂਬਰ) ਚੁਣੇ ਗਏ।
ਇਸ ਤੋਂ ਇਲਾਵਾ ਹੋਰ ਕਾਰਜਕਾਰੀ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਸਾਰਿਆਂ ਨੇ ਆਪਣੇ ਹੱਥ ਖੜ੍ਹੇ ਕਰਕੇ ਅਹੁਦੇਦਾਰਾਂ ਦੀ ਟੀਮ ਨੂੰ ਪ੍ਰਵਾਨਗੀ ਦਿੱਤੀ। ਸਰਪ੍ਰਸਤ ਰਣਜੀਤ ਸਿੰਘ ਹੰਸ ਨੇ ਨਵੀਂ ਟੀਮ ਨੂੰ ਜ਼ਿੰਮੇਵਾਰੀ ਸੌਂਪੀ।

