DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Estate Department, Property Auction: ਯੂ ਟੀ ਪ੍ਰਸ਼ਾਸਨ 120 ਜਾਇਦਾਦਾਂ ਨਿਲਾਮ ਕਰੇਗਾ

ਅਸਟੇਟ ਵਿਭਾਗ ਨੇ ਨਿਲਾਮੀ ਨੂੰ ਚਾਰ ਪਡ਼ਾਵਾਂ ਵਿੱਚ ਕਰਨ ਲਈ ਕੈਲੰਡਰ ਜਾਰੀ ਕੀਤਾ

  • fb
  • twitter
  • whatsapp
  • whatsapp
featured-img featured-img
ਅਸਟੇਟ ਦਫਤਰ ਚੰਡੀਗੜ੍ਹ ਦੀ ਬਾਹਰੀ ਝਲਕ। -ਫੋੋਟੋ: ਪੰਜਾਬੀ ਟ੍ਰਿਬਿਊਨ
Advertisement
ਯੂ ਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਵੱਲੋਂ ਵਿੱਤ ਵਰ੍ਹੇ 2026-27 ਦੌਰਾਨ ਸ਼ਹਿਰ ਵਿੱਚ ਲਗਪਗ 120 ਰਿਹਾਇਸ਼ੀ, ਵਪਾਰਕ ਤੇ ਸਨਅਤੀ ਜਾਇਦਾਦਾਂ ਨਿਲਾਮ ਕਰੇਗਾ। ਇਹ ਨਿਲਾਮੀ ਚਾਰ ਪੜਾਵਾਂ ਵਿੱਚ ਹੋਵੇਗੀ। ਇਸ ਲਈ ਅਸਟੇਟ ਵਿਭਾਗ ਨੇ ਨਿਲਾਮੀ ਦਾ ਕੈਲੰਡਰ ਤਿਆਰ ਕਰ ਲਿਆ ਹੈ, ਜਿਸ ਨੂੰ ਪ੍ਰਵਾਨਗੀ ਲਈ ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਭੇਜਿਆ ਗਿਆ। ਯੂ ਟੀ ਪ੍ਰਸ਼ਾਸਕ ਤੋਂ ਪ੍ਰਵਾਨਗੀ ਮਿਲਣ ਮਗਰੋਂ ਅਸਟੇਟ ਵਿਭਾਗ ਵੱਲੋਂ ਪਹਿਲੇ ਪੜਾਅ ਦੀ ਨਿਲਾਮੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇਗੀ।

ਅਸਟੇਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿੱਤ ਵਰ੍ਹੇ ਵਿੱਚ ਕੁੱਲ 40 ਰਿਹਾਇਸ਼ੀ ਪਲਾਟ, 40 ਵਪਾਰਕ ਸਥਾਨ (ਬੂਥ ਅਤੇ ਐੱਸ ਸੀ ਓ ਸਮੇਤ) ਅਤੇ 40 ਸਨਅਤੀ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ। ਪਹਿਲਾ ਪੜਾਅ ਅਪਰੈਲ ਤੋਂ ਜੂਨ 2026 ਤੱਕ ਚੱਲੇਗਾ। ਇਸ ਦੌਰਾਨ 15 ਮਈ ਤੋਂ ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਨਿਲਾਮੀ ਦੌਰਾਨ ਸ਼ਹਿਰ ਦੇ ਸੈਕਟਰ 15, 20, 21, 23, 27, 28, 30, 37, 40, 44 ਅਤੇ ਹੋਰ ਖੇਤਰਾਂ ਵਿੱਚ ਕਈ ਰਿਹਾਇਸ਼ੀ ਸਾਈਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਿਲਾਮੀ ਵਿੱਚ ਵੱਖ-ਵੱਖ ਇਲਾਕਿਆਂ ’ਚ ਸਥਿਤ 4 ਮਰਲੇ ਤੋਂ ਲੈ ਕੇ 2 ਕਨਾਲ ਤੋਂ ਵੱਧ ਦੀਆਂ ਜਾਇਦਾਦਾਂ ਸ਼ਾਮਲ ਹਨ। ਹਾਲਾਂਕਿ ਖ਼ਰੀਦਦਾਰਾਂ ਨੂੰ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਸਾਈਟਾਂ ਦਾ ਨਿਰੀਖਣ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੀ ਰਿਜ਼ਰਵ ਕੀਮਤਾਂ ਪ੍ਰਸ਼ਾਸਕੀ ਪ੍ਰਵਾਨਗੀ ਤੋਂ ਬਾਅਦ ਨਿਰਧਾਰਤ ਕੀਤੀਆਂ ਜਾਣਗੀਆਂ। ਅਸਟੇਟ ਵਿਭਾਗ ਨੇ ਪਿਛਲੀ ਵਾਰ ਕੀਤੀ ਨਿਲਾਮੀ ਵਿੱਚ 13 ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਤੋਂ 168.85 ਕਰੋੜ ਰੁਪਏ ਹਾਸਲ ਕੀਤੇ ਸਨ, ਜੋ ਕਿ ਰਾਖਵੀਂ ਕੀਮਤ ਤੋਂ ਦੁੱਗਣੇ ਤੋਂ ਵੀ ਵੱਧ ਹਨ। ਇਨ੍ਹਾਂ 13 ਰਿਹਾਇਸ਼ੀ ਪਲਾਟਾਂ ਦੀ ਰਾਖਵੀਂ ਕੀਮਤ 75.29 ਕਰੋੜ ਰੁਪਏ ਰੱਖੀ ਗਈ ਸੀ। ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਨਿਲਾਮੀ ਈ-ਨਿਲਾਮੀ ਹੋਵੇਗੀ, ਜਿਸ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ।

Advertisement

ਪਹਿਲੇ ਪੜਾਅ ਵਿੱਚ ਸ਼ਾਮਲ ਰਿਹਾਇਸ਼ੀ ਸਾਈਟਾਂ

ਅਸਟੇਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਪੜਾਅ ਅਪਰੈਲ ਤੋਂ ਜੂਨ 2026 ਵਿੱਚ ਪੂਰਾ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ 15 ਮਈ 2026 ਤੋਂ ਕੀਤੀ ਜਾਵੇਗੀ। ਇਸ ਵਿੱਚ ਸੈਕਟਰ 15 ਦਾ ਮਕਾਨ ਨੰਬਰ 1279, ਸੈਕਟਰ 20 ਦਾ 38, ਸੈਕਟਰ 21 ਦਾ 2092, ਸੈਕਟਰ 23 ਦਾ 2340, ਸੈਕਟਰ 27 ਦਾ 3226, ਸੈਕਟਰ 28 ਦਾ 3055, ਸੈਕਟਰ 30 ਦਾ 396, ਸੈਕਟਰ 37 ਦਾ 326 ਅਤੇ 44 ਦਾ ਮਕਾਨ ਨੰਬਰ 1366 ਤੇ 1367 ਨੂੰ ਸ਼ਾਮਲ ਕੀਤਾ ਗਿਆ। ਦੂਜਾ ਪੜਾਅ ਜੁਲਾਈ ਤੋਂ ਸਤੰਬਰ, ਤੀਜਾ ਪੜਾਅ ਅਕਤੂਬਰ ਤੋਂ ਦਸੰਬਰ 2026 ਅਤੇ ਚੌਥਾ ਪੜਾਅ ਜਨਵਰੀ ਤੋਂ ਮਾਰਚ 2027 ਦੌਰਾਨ ਮੁਕੰਮਲ ਕੀਤਾ ਜਾਵੇਗਾ।

Advertisement

Advertisement
×