DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US orders suspension of AI Model: ਅਮਰੀਕਾ ਵੱਲੋਂ ਸੁਰੱਖਿਆ ਕਾਰਨਾਂ ਕਰਕੇ Anthropic ਦੇ ‘Fable 5’ ਅਤੇ ‘Mythos 5’ AI ਮਾਡਲਾਂ ’ਤੇ ਰੋਕ ਦੇ ਆਦੇਸ਼

ਕੌਮੀ ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦੇ ਕੇ ਲਿਆ ਵੱਡਾ ਫੈਸਲਾ; ਐਂਥਰੋਪਿਕ ਨੇ ਸਰਕਾਰ ਦੀ ਕਾਰਵਾਈ ’ਤੇ ਜਤਾਈ ਅਸਹਿਮਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

US orders suspension of AI Model: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ ਵਿੱਚ ਇੱਕ ਬੇਹੱਦ ਅਣਕਿਆਸਾ ਕਦਮ ਚੁੱਕਦਿਆਂ ਅਮਰੀਕੀ ਸਰਕਾਰ ਨੇ ਪ੍ਰਸਿੱਧ ਏ.ਆਈ. ਕੰਪਨੀ ‘ਐਂਥਰੋਪਿਕ’ (Anthropic) ਨੂੰ ਆਪਣੇ ਸਭ ਤੋਂ ਉੱਨਤ ਅਤੇ ਪ੍ਰਮੁੱਖ ਏ.ਆਈ. ਮਾਡਲਾਂ- ‘ਫੇਬਲ 5’ (Fable 5) ਅਤੇ ‘ਮਾਈਥੋਸ 5’ (Mythos 5), ਦੀ ਦੁਨੀਆ ਭਰ ਵਿੱਚ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੌਮੀ ਸੁਰੱਖਿਆ ਚਿੰਤਾਵਾਂ ਅਤੇ ਇਨ੍ਹਾਂ ਸਿਸਟਮਾਂ ਦੇ ਸੁਰੱਖਿਆ ਘੇਰੇ (Safeguards) ਨੂੰ ਬਾਈਪਾਸ ਕਰਨ ਯਾਨੀ ਤੋੜਨ ਦੇ ਖ਼ਦਸ਼ੇ ਦੇ ਚਲਦਿਆਂ ਕੀਤੀ ਹੈ। ਇਸ ਸਰਕਾਰੀ ਆਦੇਸ਼ ਤੋਂ ਬਾਅਦ ਕੰਪਨੀ ਨੂੰ ਮਜ਼ਬੂਰਨ ਆਪਣੇ ਦੋਵੇਂ ਉੱਨਤ ਉਤਪਾਦ ਬਾਜ਼ਾਰ ਵਿੱਚੋਂ ਹਟਾਉਣੇ ਪਏ ਹਨ, ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਯੂਜ਼ਰਸ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਐਂਥਰੋਪਿਕ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਬਾਕੀ ਸਾਰੇ ਏ.ਆਈ. ਮਾਡਲ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੇ ਰਹਿਣਗੇ।

ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਤੋਂ ਨਿਰਦੇਸ਼ ਮਿਲਦੇ ਹੀ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਇਨ੍ਹਾਂ ਦੋਵਾਂ ਮਾਡਲਾਂ ਨੂੰ ਬੰਦ (Disable) ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਐਂਥਰੋਪਿਕ ਨੇ ਸਰਕਾਰ ਦੇ ਇਸ ਫੈਸਲੇ ’ਤੇ ਸਖ਼ਤ ਅਸਹਿਮਤੀ ਜਤਾਈ ਹੈ। ਕੰਪਨੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕੋਈ ਠੋਸ ਅਤੇ ਵਿਸਤ੍ਰਿਤ ਤਕਨੀਕੀ ਸਬੂਤ ਪੇਸ਼ ਨਹੀਂ ਕੀਤੇ ਹਨ।

Advertisement

ਕੀ ਹੈ ਸਰਕਾਰ ਦੀ ਚਿੰਤਾ ਅਤੇ ਕੰਪਨੀ ਦਾ ਪੱਖ?

ਸਰਕਾਰੀ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਮਾਡਲਾਂ ਵਿੱਚ ‘ਜੇਲਬ੍ਰੇਕ’ (Jailbreak) ਦੀ ਸੰਭਾਵਨਾ ਹੈ- ਜੇਲਬ੍ਰੇਕ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਕਿਸੇ ਏ.ਆਈ. ਸਿਸਟਮ ਨੂੰ ਚਕਮਾ ਦੇ ਕੇ ਉਸ ਦੇ ਸੁਰੱਖਿਆ ਨਿਯਮਾਂ ਨੂੰ ਤੋੜਿਆ ਜਾ ਸਕਦਾ ਹੈ। ਦੂਜੇ ਪਾਸੇ, ਐਂਥਰੋਪਿਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਕਨੀਕ ਦੀ ਸਮੀਖਿਆ ਕੀਤੀ ਹੈ ਅਤੇ ਇਸ ਵਿੱਚ ਸਿਰਫ਼ ਕੁਝ ਪੁਰਾਣੀਆਂ ਤੇ ਬਹੁਤ ਹੀ ਮਾਮੂਲੀ ਕਮੀਆਂ ਸਾਹਮਣੇ ਆਈਆਂ ਹਨ।

Advertisement

ਕੰਪਨੀ ਦਾ ਦਾਅਵਾ ਹੈ ਕਿ ਇਹ ਕੋਈ ਅਜਿਹੀ ਸਮਰੱਥਾ ਨਹੀਂ ਹੈ ਜੋ ਸਿਰਫ਼ ‘Fable 5’ ਵਿੱਚ ਹੋਵੇ, ਸਗੋਂ ਇਹ ਬਾਜ਼ਾਰ ਵਿੱਚ ਮੌਜੂਦ ਹੋਰ ਜਨਤਕ ਏ.ਆਈ. ਮਾਡਲਾਂ ਰਾਹੀਂ ਵੀ ਸੰਭਵ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਕਥਿਤ ਖ਼ਾਮੀ ਕਾਰਨ ਅਸਲ ਦੁਨੀਆ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਲਾਂਚ ਤੋਂ ਪਹਿਲਾਂ ਹੋਈ ਸੀ ਸਖ਼ਤ ਟੈਸਟਿੰਗ

ਐਂਥਰੋਪਿਕ ਮੁਤਾਬਕ ‘Fable 5’ ਨੂੰ ਬਾਜ਼ਾਰ ਵਿੱਚ ਉਤਾਰਨ ਤੋਂ ਪਹਿਲਾਂ ਕੰਪਨੀ ਦੀਆਂ ਅੰਦਰੂਨੀ ਟੀਮਾਂ, ਬਾਹਰੀ ਮਾਹਰਾਂ, ਅਮਰੀਕੀ ਸਰਕਾਰ ਅਤੇ ਬ੍ਰਿਟੇਨ ਦੇ ‘ਏ.ਆਈ. ਸੇਫਟੀ ਇੰਸਟੀਚਿਊਟ’ ਵੱਲੋਂ ਵੱਡੇ ਪੱਧਰ ’ਤੇ ਸੁਰੱਖਿਆ ਜਾਂਚਾਂ ਵਿੱਚੋਂ ਲੰਘਾਇਆ ਗਿਆ ਸੀ। ਉਨ੍ਹਾਂ ਟੈਸਟਾਂ ਵਿੱਚ ਇਹ ਸਾਬਤ ਹੋਇਆ ਸੀ ਕਿ ਇਸ ਦੇ ਸੁਰੱਖਿਆ ਪ੍ਰਬੰਧ ਪਿਛਲੀਆਂ ਪੀੜ੍ਹੀਆਂ ਦੇ ਏ.ਆਈ. ਮਾਡਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹਨ।

ਭਵਿੱਖ ਦੀ ਤਕਨੀਕ ’ਤੇ ਪਵੇਗਾ ਅਸਰ

ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਸਖ਼ਤ ਅਤੇ ਅਸਪਸ਼ਟ ਮਾਪਦੰਡ ਪੂਰੀ ਇੰਡਸਟਰੀ ’ਤੇ ਲਾਗੂ ਕੀਤੇ ਗਏ, ਤਾਂ ਇਸ ਨਾਲ ਭਵਿੱਖ ਵਿੱਚ ਆਉਣ ਵਾਲੀ ਉੱਨਤ ਏ.ਆਈ. ਤਕਨੀਕ ਦੇ ਵਿਕਾਸ ਅਤੇ ਰਿਲੀਜ਼ ’ਤੇ ਪੂਰੀ ਤਰ੍ਹਾਂ ਰੋਕ ਲੱਗ ਸਕਦੀ ਹੈ। ਐਂਥਰੋਪਿਕ ਨੇ ਕਿਹਾ ਕਿ ਉਹ ਅਸੁਰੱਖਿਅਤ ਏ.ਆਈ. ਤਕਨੀਕਾਂ ’ਤੇ ਸਰਕਾਰੀ ਨਿਗਰਾਨੀ ਦੇ ਪੱਖ ਵਿੱਚ ਹਨ, ਪਰ ਅਜਿਹੀਆਂ ਕਾਰਵਾਈਆਂ ਪਾਰਦਰਸ਼ੀ ਪ੍ਰਕਿਰਿਆ ਅਤੇ ਸਪੱਸ਼ਟ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਹੋਣੀਆਂ ਚਾਹੀਦੀਆਂ ਹਨ।ਕੰਪਨੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਇੱਕ ‘ਗਲਤਫ਼ਹਿਮੀ’ ਕਰਾਰ ਦਿੰਦਿਆਂ ਆਪਣੇ ਗਾਹਕਾਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਮਾਡਲਾਂ ਦੀ ਸੇਵਾ ਨੂੰ ਜਲਦ ਤੋਂ ਜਲਦ ਬਹਾਲ ਕਰਵਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ।

Advertisement
×