ਸੇਵਾਦਾਰਨੀ ਦੀਆਂ ਸੇਵਾਵਾਂ ਖਤਮ ਕਰਨ ’ਤੇ ਹੰਗਾਮਾ

ਸੇਵਾਦਾਰਨੀ ਦੀਆਂ ਸੇਵਾਵਾਂ ਖਤਮ ਕਰਨ ’ਤੇ ਹੰਗਾਮਾ

ਸਰਕਾਰੀ ਸਕੂਲ ਸੈਕਟਰ-47 ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਮੁਲਾਜ਼ਮਾਂ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਸਤੰਬਰ

ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-47 ਵਿਚ ਅੱਜ ਸੇਵਾਦਾਰਨੀ ਦੀਆਂ ਸੇਵਾਵਾਂ ਬਰਖ਼ਾਸਤ ਕਰਨ ’ਤੇ ਹੰਗਾਮਾ ਹੋ ਗਿਆ। ਇਸੇ ਦੌਰਾਨ ਹੋਰ ਸਰਕਾਰੀ ਸਕੂਲਾਂ ਦੀਆਂ 50 ਦੇ ਕਰੀਬ ਮਹਿਲਾ ਮੁਲਾਜ਼ਮਾਂ ਸਕੂਲ ਬਾਹਰ ਇਕੱਠੀਆਂ ਹੋਈਆਂ ਤੇ ਪ੍ਰਿੰਸੀਪਲ ਨਾਲ ਮੀਟਿੰਗ ਦੀ ਮੰਗ ਕਰਨ ਲੱਗੀਆਂ ਜਿਸ ਕਾਰਨ ਪ੍ਰਬੰਧਕਾਂ ਨੇ ਪੁਲੀਸ ਸੱਦ ਲਈ। ਇਸ ਤੋਂ ਬਾਅਦ ਸਕੂਲ ਮੁਲਾਜ਼ਮਾਂ ਨੇ ਗੇਟ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਦਰਜਾ-4 ਤੇ ਹੋਰ ਮੁਲਾਜ਼ਮਾਂ ਨੂੰ ਰੱਖਣ ਦਾ ਠੇਕਾ ਅਮਨ ਸਕਿਉਰਿਟੀ ਕੋਲ ਹੈ। ਇਹ ਕੰਪਨੀ ਹੁਣ ਹਰ ਮੁਲਾਜ਼ਮ ਤੋਂ ਠੇਕਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਪ੍ਰਤੀ ਮੁਲਾਜ਼ਮ 9000 ਰੁਪਏ ਦੀ ਮੰਗ ਕਰ ਰਹੀ ਹੈ।  ਇਸ ਕੰਪਨੀ ਦੇ ਅਧਿਕਾਰੀਆਂ ਨੇ ਸੇਵਾਦਾਰਨੀ ਨੂੰ ਦਫ਼ਤਰ ਬੁਲਾਇਆ ਤੇ ਨੌਂ ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਸੁਮਨ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਸਰਕਾਰੀ ਸਕੂਲ ਸੈਕਟਰ-47 ਵਿਚ ਨਵੀਂ ਮੁਲਾਜ਼ਮ ਰੱਖ ਲਈ ਗਈ ਤੇ ਜਦੋਂ ਸੁਮਨ ਸਕੂਲ ਵਿਚ ਆਈ ਤਾਂ ਉਸ ਨੂੰ ਕੱਢਣ ਦੀ ਜਾਣਕਾਰੀ ਪ੍ਰਿੰਸੀਪਲ ਨੇ ਦਿੱਤੀ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਭਾਗ ਸਿੰਘ ਕੈਰੋਂ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਸੁਮਨ ਨੇ ਦੱਸਿਆ ਕਿ ਉਹ ਭਲਕੇ ਕੰਪਨੀ ਪ੍ਰਬੰਧਕਾਂ ਖਿਲਾਫ਼ ਵਿਮੈਨ ਸੈੱਲ ਵਿਚ ਵੀ ਸ਼ਿਕਾਇਤ ਦਰਜ ਕਰਵਾਏਗੀ।

ਕਰੋਨਾ ਡਿਊਟੀਆਂ ਦੇ ਰਹੇ ਅਧਿਆਪਕਾਂ ਵੱਲੋਂ ਡੀਈਓ ਨੂੰ ਸ਼ਿਕਾਇਤ

ਇਥੋਂ ਦੇ ਵੱਖ-ਵੱਖ ਸੈਕਟਰਾਂ ਵਿਚ ਕਰੋਨਾ ਮਰੀਜ਼ਾਂ ਆਉਣ ਕਾਰਨ ਮਿਨੀ ਕੰਟੇਨਮੈਂਟ ਖੇਤਰ ਬਣਾਏ ਗਏ ਹਨ ਜਿਨ੍ਹਾਂ ਵਿਚ 90 ਦੇ ਕਰੀਬ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਡਿਊਟੀ ਦੇ ਰਹੇ ਹਨ। ਇਨ੍ਹਾਂ ਅਧਿਆਪਕਾਂ ਨੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਨ੍ਹਾਂ ਦੀ ਕਰੋਨਾ ਡਿਊਟੀ ਕਾਰਨ ਉਹ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਹੀਂ ਕਰਵਾ ਪਾ ਰਹੇ। ਇਸ ਤੋਂ ਇਲਾਵਾ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਬਿਨਾਂ ਪੀਪੀਈ ਕਿੱਟਾਂ ਦੇ ਡਿਊਟੀਆਂ ਦੇਣੀਆਂ ਪੈ ਰਹੀਆਂ ਹਨ ਤੇ ਉਨ੍ਹਾਂ ਨੂੰ ਕਰੋਨਾ ਮਰੀਜ਼ਾਂ ਦੀ ਲੋੜ ਦਾ ਸਾਮਾਨ ਵੀ ਲਿਆਉਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਮਰੀਜ਼ਾਂ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਨੇੜੇ ਜਾਣਾ ਪੈਂਦਾ ਹੈ। ਇਸ ਕਰ ਕੇ ਉਨ੍ਹਾਂ ਨੂੰ ਕਰੋਨਾ ਤੋਂ ਬਚਾਅ ਲਈ ਸਮੱਗਰੀ ਮੁਹੱਈਆ ਕਰਵਾਈ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All