DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਲੜੂ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ’ਤੇ ਹੰਗਾਮਾ: ਅਕਾਲੀ ਦਲ ਨੇ ਚੁੱਕੇ ਵੱਡੇ ਸਵਾਲ

ਨਿਯਮਾਂ ਦੀ ਉਲੰਘਣਾ ਦਾ ਲਾਇਆ ਇਲਜ਼ਾਮ; ਇਨਸਾਫ਼ ਲਈ ਹਾਈਕੋਰਟ ਜਾਣ ਦੀ ਦਿੱਤੀ ਚੇਤਾਵਨੀ

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਵਾਰਡ ਬੰਦੀ ਸਬੰਧੀ ਆਪਣੇ ਇਤਰਾਜ ਦਿੰਦੇ ਹੋਏ। ਫੋਟੋ ਭੱਟੀ
Advertisement

ਨਗਰ ਕੌਂਸਲ ਲਾਲੜੂ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਨੇ ਇਸ ਵਾਰਡਬੰਦੀ ਨੂੰ ਨਿਯਮਾਂ ਅਤੇ ਭੂਗੋਲਿਕ ਸਥਿਤੀ ਦੇ ਵਿਰੁੱਧ ਦੱਸਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (EO) ਕੋਲ ਲਿਖਤੀ ਇਤਰਾਜ਼ ਦਰਜ ਕਰਵਾਏ ਹਨ।

ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਹ ਵਾਰਡਬੰਦੀ ਸਿਰਫ਼ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਸਿਆਸੀ ਫਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ।

Advertisement

ਆਗੂਆਂ ਅਨੁਸਾਰ ਵਾਰਡ ਨੰਬਰ 1, 2, 14, 16 ਅਤੇ 17 ਨੂੰ ਤਿੰਨ-ਤਿੰਨ ਹਿੱਸਿਆਂ ਵਿੱਚ ਵੰਡ ਕੇ ਉਲਝਾ ਦਿੱਤਾ ਗਿਆ ਹੈ। ਪਿੰਡ ਦੱਪਰ, ਚਾਂਦਹੇੜੀ ਅਤੇ ਮਗਰਾ ਦੇ ਵਾਰਡਾਂ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

Advertisement

ਵਾਰਡ ਨੰਬਰ 13 ਵਿੱਚ ਸਭ ਤੋਂ ਵੱਧ ਵੋਟਰ ਅਤੇ ਇਲਾਕਾ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਵਾਰਡ ਨੰਬਰ 14 ਵਿੱਚ ਸਭ ਤੋਂ ਘੱਟ ਵੋਟਾਂ ਰੱਖੀਆਂ ਗਈਆਂ ਹਨ, ਜੋ ਕਿ ਪੱਖਪਾਤੀ ਰਵੱਈਆ ਹੈ।

ਦੋਸ਼ ਲਾਇਆ ਗਿਆ ਹੈ ਕਿ SC, OBC ਅਤੇ ਜਨਰਲ ਕੈਟੇਗਰੀ ਦੀ ਜਨਸੰਖਿਆ ਨੂੰ ਨਜ਼ਰਅੰਦਾਜ਼ ਕਰਕੇ ਵਾਰਡਾਂ ਦਾ ਰਾਖਵੇਂਕਰਨ ਕੀਤਾ ਗਿਆ ਹੈ।

ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਅਤੇ ਰੇਲਵੇ ਲਾਈਨ ਦੇ ਦੋਵੇਂ ਪਾਸੇ ਦੇ ਇਲਾਕਿਆਂ ਨੂੰ ਇੱਕੋ ਵਾਰਡ ਵਿੱਚ ਮਿਲਾ ਕੇ ਭੂਗੋਲਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਬਿੰਦਰ ਸਿੰਘ ਹਸਨਪੁਰ ਅਤੇ ਸਾਬਕਾ ਪ੍ਰਧਾਨ ਬੱਲੂ ਸਿੰਘ ਰਾਣਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਗਲਤੀਆਂ ਨੂੰ ਨਾ ਸੁਧਾਰਿਆ, ਤਾਂ ਉਹ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣਗੇ।

Advertisement
×