ਚੂਰਾ ਪੋਸਤ ਸਣੇ ਦੋ ਤਸਕਰ ਗ੍ਰਿਫ਼ਤਾਰ
ਅੰਬਾਲਾ ਸਦਰ ਪੁਲੀਸ ਨੇ ਫੌਜੀ ਢਾਬਾ ਬਲਾਨਾ ਕੱਟ ਹਾਈਵੇਅ-152 ਨੇੜੇ ਇੱਕ ਟਰੱਕ ’ਚੋਂ 7 ਕਿੱਲੋ 10 ਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ ਹੈ। ਪ੍ਰਬੰਧਕ ਥਾਣਾ ਅੰਬਾਲਾ ਸਦਰ ਸਬ-ਇੰਸਪੈਕਟਰ ਸ਼ੰਭੂ ਲਾਲ ਦੀ ਟੀਮ ਨੇ ਸੂਚਨਾ ਮਿਲਣ ’ਤੇ ਤੁਰੰਤ ਛਾਪਾ ਮਾਰ ਕੇ ਦਵਿੰਦਰ...
Advertisement
ਅੰਬਾਲਾ ਸਦਰ ਪੁਲੀਸ ਨੇ ਫੌਜੀ ਢਾਬਾ ਬਲਾਨਾ ਕੱਟ ਹਾਈਵੇਅ-152 ਨੇੜੇ ਇੱਕ ਟਰੱਕ ’ਚੋਂ 7 ਕਿੱਲੋ 10 ਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ ਹੈ। ਪ੍ਰਬੰਧਕ ਥਾਣਾ ਅੰਬਾਲਾ ਸਦਰ ਸਬ-ਇੰਸਪੈਕਟਰ ਸ਼ੰਭੂ ਲਾਲ ਦੀ ਟੀਮ ਨੇ ਸੂਚਨਾ ਮਿਲਣ ’ਤੇ ਤੁਰੰਤ ਛਾਪਾ ਮਾਰ ਕੇ ਦਵਿੰਦਰ ਸਿੰਘ ਵਾਸੀ ਆਫਤਾਬਗੜ੍ਹ (ਜੀਂਦ) ਤੇ ਸੁਖਵੰਤ ਸਿੰਘ ਵਾਸੀ ਬਿਸ਼ਨਕੋਟ (ਗੁਰਦਾਸਪੁਰ, ਪੰਜਾਬ) ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦਵਿੰਦਰ ਸਿੰਘ ਨੂੰ ਛੇ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਸੁਖਵੰਤ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
Advertisement
Advertisement
