DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਪੰਜਾਬ ’ਚ ਦੋ ਪੰਥਕ ਧਿਰਾਂ ਦੀ ਭਾਜਪਾ ਨਾਲ ਗੱਠਜੋੜ ਦੀ ਚਰਚਾ

Punjab Elections: ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਪੁਨਰ ਸੁਰਜੀਤ ਤੇ ਭਾਜਪਾ ਦਾ ਹੋ ਸਕਦੈ ਗੱਠਜੋਡ਼

  • fb
  • twitter
  • whatsapp
  • whatsapp
Advertisement

Punjab News: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਕਾਰਨ ਜਿੱਥੇ ਸਿਆਸੀ ਸਰਗਰਮੀਆਂ ਵੱਧ ਰਹੀਆਂ ਹਨ, ਉਥੇ ਸਿਆਸੀ ਸਮੀਕਰਨਾਂ ਤੇ ਸਿਆਸੀ ਧਿਰਾਂ ਦੇ ਆਪਸੀ ਗੱਠਜੋੜ ਨੂੰ ਲੈ ਕੇ ਚਰਚਾ ਦਾ ਜ਼ੋਰ ਵੀ ਵਧ ਰਿਹਾ ਹੈ। ਇਸੇ ਤਹਿਤ ਹੀ ਭਾਜਪਾ ਅਤੇ ਸ਼੍ੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਤਾਂ ਚਰਚਾ ਚੱਲ ਹੀ ਰਹੀ ਹੈ ਪਰ ਇਸ ਦੌਰਾਨ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਜੇ ਭਾਜਪਾ ਅਤੇ ਸ਼੍ੋਮਣੀ ਅਕਾਲੀ ਦਲ ਦਾ ਗਠਜੋੜ ਹੁੰਦਾ ਹੈ ਤਾਂ ਇਸ ਵਿੱਚ ਇੱਕ ਹੋਰ ਧਿਰ ਸ਼੍ੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸ਼ਾਮਲ ਹੋਵੇਗਾ।

ਇਸ ਵੇਲੇ ਭਾਜਪਾ ਪੰਜਾਬ ਦੀ ਸੱਤਾ ਵਿੱਚ ਵਾਪਸ ਆਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸੇ ਤਹਿਤ ਭਾਜਪਾ ਨੇ ਪੰਜਾਬ ਵਿੱਚ ਆਪਣੀ ਪਛਾਣ ਨੂੰ ਵੀ ਬਦਲਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਹੁਣ ਭਾਜਪਾ ਵਿੱਚ ਨਜ਼ਰ ਆ ਰਹੇ ਹਨ ਪਰ ਬਾਵਜੂਦ ਇਸ ਦੇ ਭਾਜਪਾ ਦੀ ਦਿਹਾਤੀ ਖੇਤਰ ਵਿੱਚ ਪਕੜ ਕਮਜ਼ੋਰ ਹੈ। ਭਾਜਪਾ ਨੂੰ ਸਤਾ ਸਥਾਪਤੀ ਵਾਸਤੇ ਅਜਿਹੇ ਗਠਜੋੜ ਦੀ ਲੋੜ ਹੈ ਜੋ ਦਿਹਾਤੀ ਖੇਤਰ ਵਿੱਚ ਵੋਟ ਬੈਂਕ ਦਾ ਆਧਾਰ ਰੱਖਦਾ ਹੋਵੇ। ਮੌਜੂਦਾ ਪ੍ਰਸਥਿਤੀਆਂ ਵਿੱਚ ਭਾਜਪਾ ਲਈ ਸ਼੍ੋਮਣੀ ਅਕਾਲੀ ਦਲ ਹੀ ਇੱਕ ਬਦਲ ਬਣ ਸਕਦਾ ਹੈ। ਦੋਵਾਂ ਦਾ ਪਹਿਲਾਂ ਵੀ ਕਈ ਸਾਲ ਆਪਸੀ ਗੱਠਜੋੜ ਰਹਿ ਚੁੱਕਾ ਹੈ। ਪਰ ਇਸ ਵੇਲੇ ਸ਼੍ੋਮਣੀ ਅਕਾਲੀ ਦਲ ਦੀ ਸ਼ਕਤੀ ਵੰਡੀ ਹੋਈ ਹੈ। ਅਜਿਹੇ ਵਿੱਚ ਜੇ ਸ਼੍ੋਮਣੀ ਅਕਾਲੀ ਦਲ ਪੁਨਰ ਸੁਰਜੀਤ ਗੱਠਜੋੜ ਵਿੱਚ ਸ਼ਾਮਲ ਹੁੰਦਾ ਹੈ ਤਾਂ ਮੁੜ ਗੱਠਜੋੜ ਦੀ ਤਾਕਤ ਪਹਿਲਾਂ ਵਾਂਗ ਵਧ ਸਕਦੀ ਹੈ।

Advertisement

ਭਾਜਪਾ ਅਤੇ ਸ਼੍ੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਸਬੰਧਤ ਕੁਝ ਸੂਤਰਾਂ ਵੱਲੋਂ ਇਸ ਚਰਚਾ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਸੰਭਾਵੀ ਤਿੰਨ ਧਿਰੀ ਗੱਠਜੋੜ ਵਿੱਚ ਅੜਿੱਕਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਬਣਿਆ ਹੋਇਆ ਹੈ। ਪੁਨਰ ਸੁਰਜੀਤ ਨਾਲ ਸਬੰਧਤ ਕੁਝ ਆਗੂ ਇਹ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਵੇ। ਜਾਣਕਾਰੀ ਮੁਤਾਬਕ ਗੱਠਜੋੜ ਨੂੰ ਲੈ ਕੇ ਪੁਨਰ ਸੁਰਜੀਤ ਦੇ ਆਗੂ ਭਾਜਪਾ ਹਾਈ ਕਮਾਂਡ ਨੂੰ ਮਿਲ ਚੁੱਕੇ ਹਨ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇਨ੍ਹਾਂ ਸ਼ਰਤਾਂ ਨੂੰ ਮੰਗ ਦੇ ਰੂਪ ਵਿੱਚ ਪਿਛਲੇ ਦਿਨੀ ਗਵਰਨਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ।

Advertisement

ਇਸੇ ਤਰ੍ਹਾਂ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਚਰਚਾ ਵਿੱਚ ਹੈ। ਸਾਰੀਆਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਬਾਹਰ ਕਰਨ ਵਾਸਤੇ ਮਜ਼ਬੂਤ ਗੱਠਜੋੜ ਦੀ ਲੋੜ ਹੈ। ਇਸੇ ਤਹਿਤ ਭਾਜਪਾ ਵੱਲੋਂ ਪੰਜਾਬ ਵਿੱਚ ਪੰਥਕ ਮੁੱਦਿਆਂ ਅਤੇ ਮਸਲਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਕਿਸਾਨ ਮਸਲੇ ਵੀ ਸ਼ਾਮਿਲ ਹਨ। ਪੰਥਕ ਮਾਮਲਿਆਂ ਵਿੱਚ ਇਸ ਵੇਲੇ ਵੱਡਾ ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਨਾਲ ਜੁੜਿਆ ਹੋਇਆ।

Advertisement
×