ਚੰਡੀਗੜ੍ਹ ਵਿੱਚ ਲੱਗਣਗੇ ਦੋ ਆਕਸੀਜਨ ਪਲਾਂਟ

ਚੰਡੀਗੜ੍ਹ ਵਿੱਚ ਲੱਗਣਗੇ ਦੋ ਆਕਸੀਜਨ ਪਲਾਂਟ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਆਤਿਸ਼ ਗੁਪਤਾ
ਚੰਡੀਗੜ੍ਹ, 26 ਅਕਤੂਬਰ
ਕਰੋਨਾਵਾਇਰਸ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੋ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਪਲਾਂਟਾਂ ਨੂੰ ਲਗਾਉਣ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਦੋ ਆਕਸੀਜਨ ਪਲਾਂਟ ਲਗਾਉਣ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਹ ਦੋਵੇਂ ਪਲਾਂਟ ਸੈਕਟਰ-48 ਅਤੇ 32 ਵਿੱਚ ਲਗਾਏ ਜਾਣਗੇ ਜਿੱਥੋਂ ਹਸਪਤਾਲ ਵਿੱਚ ਬੈੱਡ ਤੱਕ ਸਿੱਧੀ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਹੁਣ ਤੱਕ ਆਕਸੀਜਨ ਸਿਲੰਡਰਾਂ ਰਾਹੀ ਹਸਪਤਾਲਾਂ ਵਿੱਚ ਸਪਲਾਈ ਕੀਤੀ ਜਾਂਦੀ ਹੈ।

ਸ੍ਰੀ ਬਦਨੌਰ ਨੇ ਦੱਸਿਆ ਕਿ ਦੋਹਾਂ ਪਲਾਂਟਾਂ ਦੇ ਸ਼ੁਰੂ ਹੋਣ ਨਾਲ ਹਸਪਤਾਲਾਂ ਵਿੱਚ ਸਿਲੰਡਰਾਂ ਰਾਹੀਂ ਆਕਸੀਜਨ ਪਹੁੰਚਾਉਣ ਦਾ ਕੰਮ ਖ਼ਤਮ ਹੋ ਜਾਵੇਗਾ। ਯੂਟੀ ਦੇ ਪ੍ਰਸ਼ਾਸਕ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਘੱਟ ਰਹੇ ਕੇਸਾਂ ਨੂੰ ਦੇਖਦਿਆਂ ਪੀਜੀਆਈ ਸਮੇਤ ਹੋਰਨਾਂ ਸਿਹਤ ਸੰਸਥਾਵਾਂ ਵਿੱਚ ਓਪੀਡੀ ਸੇਵਾ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਕੇਸ ਘਟਣ ਨਾਲ ਸਥਿਤੀ ਆਮ ਵਰਗੀ ਹੁੰਦੀ ਜਾ ਰਹੀ ਹੈ। ਚੰਡੀਗੜ੍ਹ ਨੂੰ ਸਿਹਤ ਸੁਵਿਧਾ ਪੱਖੋਂ ਸਰਬੋਤਮ ਬਣਾਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਹਸਪਤਾਲਾਂ ਵਿੱਚ 31 ਨਵੇਂ ਡਾਕਟਰ ਭਰਤੀ ਕੀਤੇ ਗਏ ਹਨ। ਪ੍ਰਸ਼ਾਸਕ ਨੇ ਡਾਕਟਰਾਂ ਦੀ ਭਰਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਡਾਕਟਰਾਂ ਨੂੰ ਜਲਦੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾਵੇ। ਪ੍ਰਸ਼ਾਸਕ ਨੇ ਕਿਹਾ ਕਿ ਪੀਜੀਆਈ, ਸੈਕਟਰ-16 ਅਤੇ ਸੈਕਟਰ 32 ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਘਟਾਉਣ ਲਈ ਸ਼ਹਿਰ ਦੇ ਹੋਰਨਾਂ ਸਿਹਤ ਕੇਂਦਰਾਂ ਵਿੱਚ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਸ੍ਰੀ ਬਦਨੌਰ ਨੇ ਪੀਜੀਆਈ ਨੂੰ ਹਦਾਇਤ ਦਿੱਤੀ ਕਿ ਉਹ ਵੀਡੀਓ ਕਾਲ ਰਾਹੀਂ ਟੈਲੀ ਸਲਾਹ-ਮਸ਼ਵਰੇ ਦੀ ਸੁਵਿਧਾ ਸ਼ੁਰੂ ਕਰੇ ਤਾਂ ਜੋ ਮਰੀਜ਼ ਓਪੀਡੀ ਵਿੱਚ ਆਉਣ ਦੀ ਥਾਂ ਵੀਡੀਓ ਕਾਲ ਰਾਹੀਂ ਸਲਾਹ-ਮਸ਼ਵਰਾ ਕਰ ਸਕਣ।

ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਵਿੱਚ ਇਸ ਵੇਲੇ ਕਰੋਨਾ ਦੇ ਸਿਰਫ਼ 653 ਐਕਟਿਵ ਕੇਸ ਹਨ ਜਦਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸ ਪਹਿਲਾਂ ਦੇ ਮੁਕਾਬਲੇ ਬਹੁਤ ਘਟੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ 11012 ਘਰਾਂ ਵਿੱਚ ਡੇਂਗੂ/ਮਲੇਰੀਆ ਸਬੰਧੀ ਜਾਂਚ ਕੀਤੀ ਗਈ ਤਾਂ ਤਿੰਨ ਕੇਸ ਪਾਜ਼ੇਟਿਵ ਪਾ ਗਏ ਹਨ।

ਪੀਜੀਆਈ ’ਚ ਓਪੀਡੀ ਸੇਵਾ 2 ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ (ਪੱਤਰ ਪ੍ਰੇਰਕ): ਕਰੋਨਾਵਾਇਰਸ ਮਹਾਮਾਰੀ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਈ ਪੀਜੀਆਈ ਦੀ ਓਪੀਡੀ ਸੇਵਾ ਨਾਨ-ਕੋਵਿਡ ਮਰੀਜ਼ਾਂ ਲਈ ਮੁੜ ਤੋਂ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਪੀਜੀਆਈ ਪ੍ਰਸ਼ਾਸਨ ਵਲੋਂ ਅੱਜ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਫਿਜ਼ੀਕਲ ਰੂਪ ਵਿੱਚ ਓਪੀਡੀ ਸੇਵਾ 2 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਸ਼ੁਰੂਆਤ ਵਿੱਚ ਓਪੀਡੀ ਵਿੱਚ ਸਿਰਫ਼ 50 ਮਰੀਜ਼ ਦੇਖੇ ਜਾਣਗੇ ਜਿਨ੍ਹਾਂ ਨੂੰ ਟੈਲੀ ਕੰਸਲਟੇਸ਼ਨ ਰਾਹੀਂ ਸਵੇਰੇ 8.30 ਵਜੇ ਤੋਂ 9.30 ਵਜੇ ਤੱਕ ਅਪੁਆਇੰਟਮੈਂਟ ਦੇ ਕੇ ਹੀ ਓਪੀਡੀ ਵਿੱਚ ਸੱਦਿਆ ਜਾਵੇਗਾ। ਪੀਜੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੋਨਾਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇੱਕ ਵਿਭਾਗ ਵਿੱਚ ਇਕ ਦਿਨ ਵਿਚ 50 ਮਰੀਜ਼ ਦੇਖੇ ਜਾਣਗੇ। ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ। ਓਪੀਡੀ ਵਾਸਤੇ ਨਿਯਮਾਂ ਦੀ ਪਾਲਣਾ ਲਈ ਵੱਖ- ਵੱਖ ਵਿਭਾਗਾਂ ਦੇ ਮੁਖੀਆਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ।

ਦੀਵਾਲੀ ’ਤੇ ਸੁਖਨਾ ਝੀਲ ’ਤੇ ਨਹੀਂ ਹੋਵੇਗਾ ਲੇਜ਼ਰ ਸ਼ੋਅ

ਕਰੋਨਾਵਾਇਰਸ ਦੇ ਫੈਲਾਅ ਦੇ ਡਰ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਦੀਵਾਲੀ ’ਤੇ ਸੁੰਨੀ ਰਹੇਗੀ। ਇਸ ਸਾਲ ਯੂਟੀ ਪ੍ਰਸ਼ਾਸਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਦੀਵਾਲੀ ਮੌਕੇ ਹਰ ਸਾਲ ਸੁਖਨਾ ਝੀਲ ’ਤੇ ਹੋਣ ਵਾਲਾ ਲੇਜ਼ਰ ਸ਼ੋਅ, ਇਸ ਸਾਲ ਨਹੀਂ ਕਰਵਾਇਆ ਜਾਵੇਗਾ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਦੱਸਿਆ ਕਿ ਰਾਮ ਲੀਲ੍ਹਾ ਦੇ ਮੁਕਾਬਲਿਆਂ ਲਈ ਸ਼ਹਿਰ ਦੇ ਕਿਸੇ ਖੁੱਲ੍ਹੇ ਸਥਾਨ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਕਰੋਨਵਾਇਰਸ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All