DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮੀ ਮਾਰਗ ’ਤੇ ਦੋ ਨਵੇਂ ਕੱਟ ਆਵਾਜਾਈ ਲਈ ਖੋਲ੍ਹੇ

ਜ਼ੀਰਕਪੁਰ ਦੇ ਪਟਿਆਲਾ-ਕੋਹਿਨੂਰ ਚੌਕ ਵਿੱਚ ਜਾਮ ਤੋਂ ਮਿਲੇਗੀ ਰਾਹਤ; ਐੱਨ ਐੱਚ ਏ ਆਈ ਵੱਲੋਂ 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਨੇ ਕੱਟ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ-ਅੰਬਾਲਾ ਰੋਡ ’ਤੇ ਫਲਾਈਓਵਰ ਦੇ ਹੇਠ ਚਾਲੂ ਕੱਟ ਤੋਂ ਲੰਘਦਾ ਹੋਇਆ ਵਾਹਨ। -ਫੋਟੋ: ਰੂਬਲ
Advertisement

ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜ਼ੀਰਕਪੁਰ ਫਲਾਈਓਵਰ ਹੇਠਾਂ ਪਟਿਆਲਾ ਚੌਕ ਅਤੇ ਕੋਹਿਨੂਰ ਢਾਬਾ ਤੱਕ ਰੋਜ਼ਾਨਾ ਲੱਗਣ ਵਾਲੇ ਭਾਰੀ ਟਰੈਫਿਕ ਜਾਮ ਤੋਂ ਹੁਣ ਰਾਹਗੀਰਾਂ ਨੂੰ ਵੱਡੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਵੱਲੋਂ ਬਣਾਏ ਦੋ ਕੱਟ ਆਵਾਜਾਈ ਲਈ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਕੱਟਾਂ ’ਤੇ ਲਗਪਗ 30 ਲੱਖ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਦੇ ਚਾਲੂ ਹੋਣ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਜਾਣਕਾਰੀ ਅਨੁਸਾਰ ਇਹ ਸਮੱਸਿਆ ਲੰਮੇ ਸਮੇਂ ਤੋਂ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਜਾਮ ਦੀ ਸਮੱਸਿਆ ਦੇ ਮੱਦੇਨਜ਼ਰ ਜੁਲਾਈ 2025 ਵਿੱਚ ਇੱਥੇ ਕੱਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਐੱਨ ਐੱਚ ਏ ਆਈ ਵੱਲੋਂ ਇਸ ਤੋਂ ਪਹਿਲਾਂ ਪਟਿਆਲਾ ਚੌਕ ਤੋਂ ਸਿਰਫ਼ ਇਕ ਕੱਟ ਕੋਹਿਨੂਰ ਢਾਬੇ ਦੇ ਸਾਹਮਣੇ ਦਿੱਤਾ ਗਿਆ ਸੀ। ਕੋਹਿਨੂਰ ਢਾਬੇ ਦੇ ਬਾਅਦ ਯੂ-ਟਰਨ ਲੈਣ ਲਈ ਪਟਿਆਲਾ ਚੌਕ ਤੋਂ ਮੁੜਨਾ ਪੈਂਦਾ ਸੀ। ਪਟਿਆਲਾ ਚੌਕ ’ਤੇ ਹਰ ਸਮੇਂ ਭਾਰੀ ਜਾਮ ਰਹਿਣ ਕਾਰਨ ਲੋਕਾਂ ਨੂੰ ਯੂ-ਟਰਨ ਲੈਣ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਇਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਕੋਹਿਨੂਰ ਢਾਬੇ ਦੇ ਕੱਟ ਅਤੇ ਪਟਿਆਲਾ ਚੌਕ ਦੇ ਵਿਚਕਾਰ ਕਈਂ ਰਿਹਾਇਸ਼ੀ ਸੁਸਾਇਟੀਆਂ ਅਤੇ ਕਲੋਨੀਆਂ ਵਾਸੀਆਂ ਨੂੰ ਆਉਂਦੀ ਸੀ ਜਿਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪਟਿਆਲਾ ਚੌਕ ਦੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਨਵੇਂ ਕੱਟਾਂ ’ਤੇ ਟਰੈਫਿਕ ਲਾਈਟਾਂ ਵੀ ਲਗਾਈਆਂ ਜਾਣ। ਐੱਨ ਐੱਚ ਏ ਆਈ ਦੇ ਅਧਿਕਾਰੀ ਅਸੀਮ ਬਾਂਸਲ ਨੇ ਦੱਸਿਆ ਕਿ ਫਲਾਈਓਵਰ ਹੇਠ ਆਵਾਜਾਈ ਨੂੰ ਸੁਚਾਰੂ ਕਰਨ ਲਈ ਇਹ ਕੱਟ ਬਣਾਏ ਗਏ ਹਨ ਅਤੇ ਛੇਤੀ ਹੀ ਇੱਥੇ ਸਾਈਨ ਬੋਰਡ ਸਥਾਪਤ ਕੀਤੇ ਜਾਣਗੇ।

Advertisement

Advertisement
Advertisement
×