ਪ੍ਰਦੂਸ਼ਣ ਨਿਗਰਾਨੀ ਲਈ ਬਣਨਗੇ ਦੋ ਹੋਰ ਸਟੇਸ਼ਨ

ਪ੍ਰਦੂਸ਼ਣ ਨਿਗਰਾਨੀ ਲਈ ਬਣਨਗੇ ਦੋ ਹੋਰ ਸਟੇਸ਼ਨ

ਮੁਕੇਸ਼ ਕੁਮਾਰ

ਚੰਡੀਗੜ੍ਹ, 10 ਅਗਸਤ

ਸਿਟੀ ਬਿਊਟੀਫੁੱਲ ਵਿੱਚ ਪ੍ਰਦੂਸ਼ਣ ਦਾ ਪੱਧਰ ਪਤਾ ਲਗਾਉਣ ਲਈ ਸ਼ਹਿਰ ਵਿੱਚ ਦੋ ਹੋਰ ਥਾਵਾਂ ’ਤੇ ਰੀਅਲ ਟਾਈਮ ਪਾਲਿਊਸ਼ਨ ਮਾਨੀਟਰਿੰਗ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ। ਇਸ ਨਾਲ ਹੁਣ ਲਗਪਗ ਪੂਰੇ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਦਾ ਹਰ ਵੇਲੇ ਪਤਾ ਲੱਗ ਸਕੇਗਾ। ਇਹ ਦੋਵੇਂ ਰੀਅਲ ਟਾਈਮ ਪਾਲਿਊਸ਼ਨ ਮਾਨੀਟਰਿੰਗ ਸਟੇਸ਼ਨ ਇਥੋਂ ਦੇ ਸੈਕਟਰ 26 ਅਤੇ ਸਨਅਤੀ ਖੇਤਰ ਫੇਜ਼ ਇੱਕ ਵਿੱਚ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਤੋਂ ਪਹਿਲਾ ਇੱਕ ਪਾਲਿਊਸ਼ਨ ਮਾਨੀਟਰਿੰਗ ਸਟੇਸ਼ਨ ਇਥੇ ਪੰਜਾਬ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਸਥਾਪਿਤ ਹੈ। ਸੂਤਰਾਂ ਅਨੁਸਾਰ ਨਵੇਂ ਪ੍ਰਦੂਸ਼ਣ ਕੰਟਰੋਲ ਸੈਂਟਰਾਂ ਲਈ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਨ੍ਹਾਂ ਨੂੰ ਸਥਾਪਿਤ ਕਰਨ ਲਈ ਦੋਵੇਂ ਥਾਂਵਾਂ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਤਿੰਨਾਂ ਸਟੇਸ਼ਨਾਂ ਨਾਲ ਪੂਰਾ ਚੰਡੀਗੜ੍ਹ ਸ਼ਹਿਰ ਕਵਰ ਹੋ ਜਾਵੇਗਾ। ਜਿਥੇ ਇਸ ਨਾਲ ਸ਼ਹਿਰ ਦੀ ਵੱਖ ਵੱਖ ਇਲਾਕਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਤੁਰੰਤ ਜਾਣਕਾਰੀ ਉਪਲਬਧ ਹੋ ਜਾਵੇਗੀ ਉਥੇ ਇਸ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਮਦਦ ਵੀ ਮਿਲੇਗੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਇਹਨਾਂ ਤਿੰਨਾਂ ਰੀਅਲ ਟਾਈਮ ਪਾਲਿਊਸ਼ਨ ਮਾਨੀਟਰਿੰਗ ਸਟੇਸ਼ਨਾਂ ਦਾ ਡਾਟਾ ਮਹਿਕਮੇ ਦੇ ਨੈਸ਼ਨਲ ਡੈਸ਼ਬੋਰਡ ਉੱਤੇ ਅਪਡੇਟ ਹੋਵੇਗਾ। ਦਸਣਯੋਗ ਹੈ ਕਿ ਵੱਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ 11 ਸ਼ਹਿਰਾਂ ਨੂੰ ਸਪੈਸ਼ਲ ਫੰਡ ਜਾਰੀ ਕੀਤਾ ਸੀ, ਜਿਨ੍ਹਾਂ ਵਿੱਚ ਚੰਡੀਗੜ੍ਹ ਸ਼ਹਿਰ ਵੀ ਸ਼ਾਮਲ ਸੀ। ਜਾਣਕਾਰੀ ਅਨੁਸਾਰ ਇਸ ਕਾਰਜ ਲਈ ਚੰਡੀਗੜ੍ਹ ਨੂੰ ਕੁੱਲ ਨੂੰ 10 ਕਰੋੜ ਰੁਪਏ ਦਾ ਫੰਡ ਮਿਲਿਆ ਸੀ ਜਿਸ ਵਿਚੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਛੇ ਕਰੋੜ ਰੁਪਏ ਦਿੱਤੇ ਸਨ। ਕੇਂਦਰ ਸਰਕਾਰ ਵਲੋਂ ਜਾਰੀ ਫੰਡ ਵਿਚੋਂ ਬਾਕੀ ਬਚੇ ਹੋਏ ਚਾਰ ਕਰੋੜ ਰੁਪਏ ਵੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸ਼ਹਿਰ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਇਨ੍ਹਾਂ ਉਪਰਾਲਿਆਂ ’ਤੇ ਖਰਚ ਕੀਤੇ ਜਾਣਗੇ। ਇਥੇ ਇਹ ਦੱਸਣਾ ਬਣਦਾ ਹੈ ਕਿ ਰੀਅਲ ਟਾਈਮ ਪਾਲਿਊਸ਼ਨ ਮਾਨੀਟਰਿੰਗ ਸਟੇਸ਼ਨਾਂ ਦੇ ਉਪਲੱਬਧ ਡਾਟੇ ਅਨੁਸਾਰ ਜੇ ਕਿਸੇ ਇਲਾਕੇ ਵਿੱਚ ਤੈਅ ਮਾਪਦੰਡਾਂ ਤੋਂ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ ਤਾਂ ਤੁਰੰਤ ਉਸ ਇਲਾਕੇ ਤੋਂ ਵਾਹਨਾਂ ਦੀ ਆਵਾਜਾਈ ਨੂੰ ਦੂਜੇ ਰਸਤੇ ਤੋਂ ਮੋੜ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਦਾ ਸਹਿਯੋਗ ਲਿਆ ਜਾਵੇਗਾ। ਵਾਹਨਾਂ ਦੀ ਆਵਾਜਾਈ ਘੱਟ ਕਰਨ ਨਾਲ ਉਸ ਇਲਾਕੇ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All