ਖਰੜ: ਸਰਹਿੰਦ ਵਾਸੀ ਮਨਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਉਸ ਸਮੇਂ ਜ਼ਖ਼ਮੀ ਹੋ ਗਿਆ ਜਦੋਂ ਉਸ ਦੇ ਮੋਟਰਸਾਈਕਲ ਨੂੰ ਇੱਕ ਹੈਡਰਾ ਮਸ਼ੀਨ ਨੇ ਟੱਕਰ ਮਾਰ ਦਿੱਤੀ। ਇਸ ਸਬੰਧੀ ਅਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਹੈਡਰਾ ਮਸ਼ੀਨ ਨੰਬਰ ਸੀ.ਐਚ. 01 ਟੀ ਏ-3184 ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਐੱਲਆਈਸੀ ਕਲੋਨੀ ਦੇ ਫਲੈਟਾਂ ਵਿੱਚ ਰਹਿਣ ਵਾਲਾ ਇੱਕ ਪੌਣੇ 5 ਸਾਲ ਦਾ ਪਾਰਸ ਨਾਂ ਦਾ ਬੱਚਾ ਉਸ ਸਮੇਂ ਜ਼ਖ਼ਮੀ ਹੋ ਗਿਆ ਜਦੋਂ ਇੱਕ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਪੁਲੀਸ ਨੇ ਇਸ ਬੱਚੇ ਦੀ ਨਾਨੀ ਨਰੇਸ਼ ਕੁਮਾਰੀ ਦੀ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ