DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bhakra ਨਹਿਰ ਕੰਢੇ ਲੰਗਰ ਲਗਾਉਣ ਵਾਲੇ ਇੱਕੋ ਪਿੰਡ ਦੇ ਦੋ ਦਰਜਨ ਬਿਮਾਰ

Avankot Food Poisoning: ਕਈ ਹਸਪਤਾਲ ਵਿਚ ਜ਼ੇਰੇ ਇਲਾਜ; ਬਿਮਾਰਾਂ ਵਿੱਚ ਡੇਢ ਦਰਜਨ ਬੱਚੇ ਵੀ ਸ਼ਾਮਲ

  • fb
  • twitter
  • whatsapp
  • whatsapp
Advertisement

Bhakra Canal: ਇੱਥੇ ਭਾਖੜਾ ਨਹਿਰ ਦੇ ਕੰਢੇ ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੇੜੇ ਲੰਗਰ ਲਗਾਉਣ ਵਾਲੇ ਪਿੰਡ ਅਵਾਨਕੋਟ ਦੇ ਦੋ ਦਰਜਨ ਤੋਂ ਵਧੇਰੇ ਵਿਅਕਤੀ ਭੇਤਭਰੀ ਹਾਲਤ ਵਿੱਚ ਬਿਮਾਰ ਹੋ ਗਏ ਹਨ। ਬਿਮਾਰ ਹੋਏ ਵਿਅਕਤੀਆਂ ਵਿੱਚੋ ਜ਼ਿਆਦਾਤਰ ਗਿਣਤੀ ਬੱਚਿਆਂ ਦੀ ਦੱਸੀ ਜਾ ਰਹੀ ਹੈ ਤੇ ਲਗਪਗ ਡੇਢ ਦਰਜਨ ਦੇ ਕਰੀਬ ਹਾਲੇ ਵੀ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਜ਼ੇਰੇ ਇਲਾਜ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਤੋਂ ਉਲਟੀਆਂ ਤੇ ਦਸਤਾਂ ਨਾਲ ਪੀੜਤ ਮਰੀਜ਼ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਆਉਣੇ ਸ਼ੁਰੂ ਹੋਏ ਤੇ ਅੱਜ ਸਾਰਾ ਦਿਨ ਮਰੀਜ਼ ਆਉਂਦੇ ਰਹੇ ਤੇ ਸੀ.ਐਚ.ਸੀ. ਦੇ ਡਾਕਟਰਾਂ ਦੇ ਦੱਸਣ ਮੁਤਾਬਿਕ ਲਗਪਗ ਦੋ ਦਰਜਨ ਦੇ ਮਰੀਜ਼ ਹਸਪਤਾਲ ਪੁੱਜੇ, ਜਿਨ੍ਹਾਂ ਵਿੱਚੋਂ ਸਾਰੇ ਇੱਕੋ ਪਿੰਡ ਅਵਾਨਕੋਟ ਦੇ ਹੀ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਨੇ ਸ਼ੱਕ ਦੇ ਆਧਾਰ ਲੰਗਰ ਵਿੱਚੋਂ ਪਾਣੀ, ਦੁੱਧ ਅਤੇ ਹੋਰ ਪਦਾਰਥਾਂ ਦੇ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜ ਦਿੱੱਤੇ ਹਨ ਅਤੇ ਪੂਰੇ ਪਿੰਡ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਹੈ।

Advertisement

ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਲੋਕ ਕੀ ਖਾ ਕੇ ਜਾਂ ਪੀ ਕੇ ਬਿਮਾਰ ਹੋਏ ਹਨ। ਹਸਪਤਾਲ ਵਿੱੱਚੋਂ ਕੁੱੱਝ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਤੇ ਕਾਫੀ ਬੱਚੇ ਅਤੇ ਹੋਰ ਵਿਅਕਤੀ ਹਾਲੇ ਵੀ ਜ਼ੇਰੇ ਇਲਾਜ ਹਨ। ਇਸ ਸਬੰਧੀ ਜਦੋਂ ਐਸ.ਐਮ.ਓ. ਆਨੰਦ ਘਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Advertisement

Advertisement
×