ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਥਾਣਾ ਸੈਕਟਰ-17 ਦੀ ਪੁਲੀਸ ਨੇ ਸੈਕਟਰ-22 ਸੀ ਵਿੱਚ ਸਥਿਤ ਇਕ ਘਰ ਵਿੱਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਿਤ ਸਿੰਘ ਗਿੱਲ ਵਾਸੀ ਮੁਹਾਲੀ ਅਤੇ ਸਾਹਿਲ ਵਾਸੀ ਡੱਡੂਮਾਜਰਾ ਕਲੋਨੀ ਵਜੋਂ ਹੋਈ ਹੈ।
ਥਾਣਾ ਸੈਕਟਰ-17 ਦੀ ਪੁਲੀਸ ਨੇ ਇਹ ਕਾਰਵਾਈ ਵਿਜੈ ਕੁਮਾਰ ਕੌਸ਼ਲ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਵਿਅਕਤੀ ਰਾਤ ਸਮੇਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਐੱਲਈਡੀ, ਤਿੰਨ ਸਟੈਬਲਾਈਜ਼ਰ, ਏ.ਸੀ. ਦੇ ਆਊਟਡੋਰ ਦੇ ਦੋ ਯੂਨਿਟ, ਪਾਣੀ ਦੀਆਂ ਟੂਟੀਆਂ ਅਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ।