DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Weather: ਮੰਗਲਵਾਰ ਮਈ ਮਹੀਨੇ ’ਚ ਸਭ ਤੋਂ ਠੰਢਾ ਦਿਨ ਰਿਹਾ

ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਤੱਕ ਡਿੱਗਿਆ; 10 ਤੇ 11 ਨੂੰ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
People at the Sukhna Lake during a cloudy day in Chandigarh on Tuesday. TRIBUNE PHOTO: RAVI KUMAR
Advertisement

ਚੰਡੀਗੜ੍ਹ ਵਿੱਚ ਲੰਘੀ ਦੇਰ ਰਾਤ ਤੇਜ਼ ਹਵਾਵਾਂ ਤੇ ਕਿਣ-ਮਿਣ ਹੋਣ ਕਰ ਕੇ ਸ਼ਹਿਰ ਦਾ ਮੌਸਮ ਖੁਸ਼ਗਵਾਰ ਹੋ ਗਿਆ, ਜਿਸ ਨਾਲ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਸ਼ਹਿਰ ਦਾ ਤਾਪਮਾਨ ਵੀ ਆਮ ਨਾਲੋਂ 6 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 6 ਡਿਗਰੀ ਤੱਕ ਘੱਟ ਦਰਜ ਕੀਤਾ ਗਿਆ। ਇਹ ਮਈ ਮਹੀਨੇ ਦਾ ਸਭ ਤੋਂ ਠੰਢਾ ਦਿਨ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 20.5 ਡਿਗਰੀ ਦਰਜ ਕੀਤਾ। ਇਹ ਆਮ ਨਾਲੋਂ 2.8 ਡਿਗਰੀ ਤੱਕ ਘੱਟ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 6 ਤੋਂ 9 ਮਈ ਤੱਕ ਸ਼ਹਿਰ ਵਿੱਚ ਮੌਸਮ ਸਾਫ਼ ਰਹਿਣ ਅਤੇ 10 ਤੇ 11 ਮਈ ਨੂੰ ਮੁੜ ਤੋਂ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮਈ ਮਹੀਨੇ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਂਦਾ, ਪਰ ਪਿਛਲੇ 2-3 ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਪਿਛਲੇ ਸਾਲ 6 ਮਈ 2025 ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ ਸੀ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਘੀ ਰਾਤ ਬੱਦਲਵਾਈ ਰਹੀ, ਜਿਸ ਕਰਕੇ ਅੱਜ ਦਿਨ ਸਮੇਂ ਵੀ ਸ਼ਹਿਰ ਵਿੱਚ ਧੁੱਪ ਮੱਧਮ ਰਹੀ ਜਿਸ ਨਾਲ ਗਰਮੀ ਤੋਂ ਰਾਹਤ ਮਿਲੀ। ਸ਼ਹਿਰ ਵਿੱਚ ਮੌਸਮ ਸੁਹਾਵਣਾ ਹੋਣ ਦੇ ਨਾਲ ਹੀ ਵੱਡੀ ਗਿਣਤੀ ਸੈਲਾਨੀ ਵੀ ਸ਼ਹਿਰ ਵਿੱਚ ਪਹੁੰਚਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਸੁਖਨਾ ਝੀਲ, ਰੋਜ਼ ਗਾਰਡਨ, ਰੌਕ ਗਾਰਡਨ ਸਣੇ ਹੋਰਨਾਂ ਘੁੰਮਣ-ਫਿਰਨ ਵਾਲੀਆਂ ਥਾਵਾਂ ’ਤੇ ਆਨੰਦ ਮਾਣਿਆ।

Advertisement

Advertisement
×