ਟਰੱਕ ਚਾਲਕ ਦੀ ਲਾਸ਼ ਮਿਲੀ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 8 ਜੁਲਾਈ ਇੱਥੇ ਨੀਲੋਂ ਸੜਕ ’ਤੇ ਪੈਂਦੇ ਲੱਕੀ ਦੇ ਢਾਬੇ ਕੋਲੋਂ ਹਿਮਾਚਲ ਪ੍ਰਦੇਸ਼ ਦੇ ਟਰੱਕ ਚਾਲਕ ਦੀ ਦਰੱਖਤ ’ਤੇ ਲਟਕਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ...
Advertisement
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 8 ਜੁਲਾਈ
Advertisement
ਇੱਥੇ ਨੀਲੋਂ ਸੜਕ ’ਤੇ ਪੈਂਦੇ ਲੱਕੀ ਦੇ ਢਾਬੇ ਕੋਲੋਂ ਹਿਮਾਚਲ ਪ੍ਰਦੇਸ਼ ਦੇ ਟਰੱਕ ਚਾਲਕ ਦੀ ਦਰੱਖਤ ’ਤੇ ਲਟਕਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਹੇਠ ਉਤਾਰਿਆ। ਫੋਰੈਂਸਿਕ ਵਿਭਾਗ ਦੇ ਅਧਿਕਾਰੀਆਂ ਨੂੰ ਬਲਾ ਕੇ ਜਾਂਚ ਕਰਵਾਈ ਗਈ। ਮ੍ਰਿਤਕ ਦੀ ਪਛਾਣ ਸੋਡੀ ਸਿੰਘ ਪਿੰਡ ਰਿਆ ਢੋਡਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਉਪਰ ਕੋਈ ਸੱਟ ਜਾਂ ਨਿਸ਼ਾਨ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਟਰੱਕ ਚਾਲਕ ਵੱਲੋਂ ਲੋਡ ਕੀਤੇ ਟਰੱਕ ਨੂੰ ਇੱਕ ਪਾਸੇ ਖੜ੍ਹਾ ਕੀਤਾ ਗਿਆ। ਉਹ ਟਰੱਕ ਵਿੱਚ ਲੋਡ ਕੀਤਾ ਸਾਮਾਨ ਨਾਲਾਗੜ੍ਹ ਤੋਂ ਲੁਧਿਆਣਾ ਛੱਡਣ ਜਾ ਰਿਹਾ ਸੀ। ਪੁਲੀਸ ਵੱਲੋਂ ਟਰੱਕ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਮਾਲਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
Advertisement
×