ਗਿਆਰ੍ਹਵੀਂ ’ਚ ਦਾਖਲਾ

ਮਨਪਸੰਦ ਸਕੂਲ ਨਾ ਮਿਲਣ ਕਾਰਨ ਵਿਦਿਆਰਥੀ ਪ੍ਰੇਸ਼ਾਨ

ਮਨਪਸੰਦ ਸਕੂਲ ਨਾ ਮਿਲਣ ਕਾਰਨ ਵਿਦਿਆਰਥੀ ਪ੍ਰੇਸ਼ਾਨ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 20 ਸਤੰਬਰ

ਯੂਟੀ ਦੇ ਸਿੱਖਿਆ ਵਿਭਾਗ ਨੇ ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਲਈ ਮਨਪਸੰਦ ਸਕੂਲ ਤੇ ਸਟਰੀਮ ਲੈਣ ਲਈ ਨੋਟਿਸ ਕੱਢਿਆ ਸੀ ਪਰ ਵਿਭਾਗ ਵੱਲੋਂ ਦਿੱਤੇ ਲਿੰਕ ਨਾ ਖੁੱਲ੍ਹਣ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਸਕੂਲ ਬਦਲਣ ਤੇ ਹੋਰ ਸਟਰੀਮ ਲੈਣ ਲਈ ਵਿਦਿਆਰਥੀ 21 ਸਤੰਬਰ ਤਕ ਦਰਖ਼ਾਸਤ ਦੇ ਸਕਦੇ ਹਨ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਗਿਆਰ੍ਹਵੀਂ ਜਮਾਤ  ਦੀਆਂ 2100 ਖਾਲੀ ਸੀਟਾਂ ਲਈ 14 ਸਤੰਬਰ ਨੂੰ ਸੂਚਨਾ ਜਨਤਕ ਕੀਤੀ ਸੀ ਜਿਸ ਵਿਚ ਦਾਖਲੇ ਤੋਂ ਰਹਿ ਗਏ ਵਿਦਿਆਰਥੀਆਂ ਨੂੰ ਦੁਬਾਰਾ ਅਪਲਾਈ ਕਰਨ ਅਤੇ ਸਕੂਲ ਤੇ ਸਟਰੀਮ ਬਦਲਣ ਦਾ ਮੌਕਾ ਦਿੱਤਾ ਗਿਆ ਸੀ। ਸਰਕਾਰੀ ਸਕੂਲ ਸੈਕਟਰ-8 ਵਿਚ ਦਾਖਲਾ ਲੈ ਚੁੱਕੇ ਇਕ ਵਿਦਿਆਰਥੀ  ਦੇ ਪਿਤਾ ਨੇ ਦੱਸਿਆ ਕਿ ਉਹ ਬਨੂੜ ਰਹਿੰਦੇ ਹਨ ਤੇ ਚੰਡੀਗੜ੍ਹ ਵਿਚ ਸਰਕਾਰੀ ਕੰਮ ਕਰਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਬੱਚੇ ਦਾ ਸਰਕਾਰੀ ਸਕੂਲ ਸੈਕਟਰ-21 ਜਾਂ 33 ਵਿਚ ਦਾਖਲਾ ਹੋ ਜਾਵੇ ਪਰ ਵਿਭਾਗ ਵਲੋਂ ਦਿੱਤਾ ਲਿੰਕ ਮੌਜੂਦ ਹੀ ਨਹੀਂ ਹੈ ਜਿਸ ਕਰ ਕੇ ਉਨ੍ਹਾਂ ਨੂੰ ਐਡਿਟ ਵਾਲੇ ਖਾਨੇ ਵਿਚ ਜਾ ਕੇ 10 ਸਕੂਲਾਂ ਦੀ ਆਪਸ਼ਨ ਭਰਨੀ ਪੈ ਰਹੀ ਹੈ ਪਰ ਉਹ ਹੋਰ ਖੇਤਰਾਂ ਦੇ ਸਕੂਲਾਂ ਵਿਚ ਦਾਖਲਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਪਟਿਆਲਾ ਵਾਸੀ ਦੇ ਬੱਚੇ ਦਾ ਦਾਖਲਾ ਸਰਕਾਰੀ ਸਕੂਲ ਬਹਿਲਾਣਾ ਵਿਚ ਹੋਇਆ ਹੈ ਪਰ ਉਸ ਦੇ ਮਾਪੇ ਸੈਕਟਰ-44 ਜਾਂ 46 ਦੇ ਸਕੂਲ ਵਿੱਚ ਬੱਚੇ ਨੂੰ ਦਾਖਲਾ ਦਿਵਾਉਣਾ ਚਾਹੁੰਦੇ ਹਨ ਤੇ ਉਹ ਆਪਣੇ ਬੱਚੇ ਲਈ ਮੁਹਾਲੀ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ ਪਰ ਵਿਭਾਗ ਦੇ ਲਿੰਕ ਵਿਚ ਸਾਰੇ ਸਕੂਲਾਂ ਦੀ ਆਪਸ਼ਨ ਭਰਨੀ ਪੈ ਰਹੀ ਹੈ। ਇਸ ਕਰ ਕੇ ਵਿਭਾਗ ਦੇ ਸਕੂਲ ਬਦਲਣ ਦਾ ਵਿਕਲਪ ਦੇਣ ਦੇ ਦਾਅਵੇ ਖੋਖਲੇ ਹਨ।

ਮੁਹਾਲੀ ਦੇ ਰੰਜਨਬੀਰ ਦੀ ਲੜਕੀ ਦਾ ਦਾਖਲਾ ਸਰਕਾਰੀ ਸਕੂਲ ਸੈਕਟਰ-10 ਵਿਚ ਹੋਇਆ ਹੈ ਪਰ ਉਹ ਆਪਣੀ ਬੱਚੀ ਨੂੰ ਦੱਖਣੀ ਸੈਕਟਰ ਦੇ ਸਕੂਲ ਵਿਚ ਦਾਖਲ ਕਰਵਾਉਣਾ ਚਾਹੁੰਦਾ ਹੈ। ਉਹ ਵਿਭਾਗ ਦੀ ਵੈਬਸਾਈਟ ’ਤੇ ਗਰੀਵੈਂਲਸ ਸੈੱਲ ਕੋਲ ਦਰਖਾਸਤ ਕਰ ਕੇ ਹੰਭ ਗਿਆ ਹੈ ਤੇ ਉਸ ਦੀ ਸਮੱਸਿਆ ਹੱਲ ਨਹੀਂ ਹੋ ਰਹੀ।

ਵਿਭਾਗ ਦੇ ਰਿਕਾਰਡ ਅਨੁਸਾਰ ਸ਼ਹਿਰ ਦੇ ਮੋਹਰੀ ਸਕੂਲਾਂ ਵਿਚ ਸੀਟਾਂ ਲਗਪਗ ਭਰ ਗਈਆਂ ਹਨ ਜਿਸ ਕਰ ਕੇ ਵਿਦਿਆਰਥੀਆਂ ਦੇ ਮਨਪਸੰਦ ਦੇ ਸਕੂਲਾਂ ਵਿਚ ਦਾਖਲੇ ਨਹੀਂ ਹੋ ਰਹੇ।

ਚੰਡੀਗੜ੍ਹ ’ਚ ਸਕੂਲ ਖੁੱਲ੍ਹਣਗੇ ਅੱਜ; ਤਿਆਰੀਆਂ ਮੁਕੰਮਲ

ਕੇਂਦਰ ਦੀਆਂ ਹਦਾਇਤਾਂ ’ਤੇ ਚੰਡੀਗੜ੍ਹ ਦੀਆਂ ਸੀਨੀਅਰ ਜਮਾਤਾਂ ਲਈ ਸਕੂਲ 21 ਸਤੰਬਰ ਨੂੰ ਖੋਲ੍ਹੇ ਜਾ ਰਹੇ ਹਨ। ਇਸ ਲਈ ਅੱਜ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਕਰੋਨਾ ਤੋਂ ਬਚਾਅ ਲਈ ਇੰਤਜ਼ਾਮ ਕੀਤੇ ਗਏ। ਇਥੋਂ ਦੇ ਕਈ ਮੋਹਰੀ ਪ੍ਰਾਈਵੇਟ ਸਕੂਲਾਂ ਨੇ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਵੱਖਰੇ ਵੱਖਰੇ ਗੇਟ ਰੱਖੇ ਹਨ। ਜਮਾਤਾਂ ਵਿਚ ਬੈਂਚਾਂ ਦੀਆਂ ਗਿਣਤੀ ਵੀ ਘਟਾ ਦਿੱਤੀ ਹੈ ਤਾਂ ਕਿ ਵਿਦਿਆਰਥੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ। ਸਕੂਲਾਂ ਨੇ ਇਸ ਸਬੰਧ ਵਿਚ ਆਪਣੇ ਅਧਿਆਪਕਾਂ ਦੀਆਂ ਵੀ ਡਿਊਟੀਆਂ ਲਾ ਦਿੱਤੀਆਂ ਹਨ। ਵਿਦਿਆਰਥੀਆਂ ਨੂੰ ਗੇਟ ’ਤੇ ਕਰੋਨਾ ਤੋਂ ਸਾਵਧਾਨ ਰਹਿਣ ਬਾਰੇ ਦੱਸਿਆ ਜਾਵੇਗਾ। ਸਕੂਲ ਅਹਾਤੇ ਵਿਚ ਇਸ ਸਬੰਧੀ ਪੋਸਟਰ ਵੀ ਲਾਏ ਗਏ ਹਨ। 

ਕੱਟ-ਆਫ ਤੇ ਸਟਰੀਮ ਅਨੁਸਾਰ ਹੀ ਹੋਣਗੇ ਦਾਖਲੇ: ਕੋਆਰਡੀਨੇਟਰ

ਇਸ ਸਮੱਸਿਆ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਅਲਕਾ ਮਹਿਤਾ ਨੇ ਕਿਹਾ ਕਿ ਵਿਭਾਗ ਦੇ ਸ਼ਿਕਾਇਤ ਨਿਵਾਰਣ ਸੈੱਲ ਕੋਲ ਕਈ ਵਿਦਿਆਰਥੀਆਂ ਨੇ ਇਤਰਾਜ਼ ਦਰਜ ਕਰਵਾਏ ਸਨ ਅਤੇ ਉਨ੍ਹਾਂ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ। ਉਨ੍ਹਾਂ ਰਿਵਾਈਜ਼ਡ ਦਾਖਲਿਆਂ ਦਾ ਲਿੰਕ ਨਾ ਖੁੱਲ੍ਹਣ ਦੀ ਸਮੱਸਿਆ ਬਾਰੇ ਕੋਆਰਡੀਨੇਟਰ ਨਾਲ ਗੱਲ ਕਰਨ ਲਈ ਕਿਹਾ। ਕੋਆਰਡੀਨੇਟਰ ਰਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਨਪਸੰਦ ਦਾ ਸਕੂਲ ਸਿਰਫ ਉਨ੍ਹਾਂ ਦੇ ਅੰਕ ਤੇ ਉਸ ਸਕੂਲ ਵਿਚ ਸਬੰਧਤ ਸਟਰੀਮ ਦੇ ਲੈਕਚਰਾਰ ਹੋਣ ’ਤੇ ਹੀ ਦਿੱਤਾ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All