DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trident Raid Row: ਹਾਈ ਕੋਰਟ ਨੇ Trident ਕੰਪਨੀ ਅਤੇ PPCB ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰੱਖਿਆ ਰਾਖਵਾਂ

ਕੰਪਨੀ ਨੇ ਸਿਆਸੀ ਨਿਸ਼ਾਨਾ ਬਣਾਉਣ ਦਾ ਲਗਾਇਆ ਦੋਸ਼; ਬੋਰਡ ਨੇ ਪੱਖਪਾਤ ਤੋਂ ਕੀਤਾ ਇਨਕਾਰ, ਪਟੀਸ਼ਨ ਨੂੰ ਸਮੇਂ ਤੋਂ ਪਹਿਲਾਂ ਦੱਸਿਆ

  • fb
  • twitter
  • whatsapp
  • whatsapp
featured-img featured-img
ਪੰਜਾਬ ਅਤੇ ਹਰਿਆਣਾ ਹਾਈਕੋਰਟ।
Advertisement
ਪੰਜਾਬ ਦੀ ਮਸ਼ਹੂਰ ਟ੍ਰਾਈਡੈਂਟ ਕੰਪਨੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਵਿਚਾਲੇ ਚੱਲ ਰਹੀ ਕਾਨੂੰਨੀ ਲੜਾਈ ਹੁਣ ਹਾਈ ਕੋਰਟ ਤੱਕ ਪਹੁੰਚ ਗਈ ਹੈ, ਜਿੱਥੇ ਕੰਪਨੀ ਨੇ ਬੋਰਡ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਦੱਸਿਆ ਹੈ। ਟ੍ਰਾਈਡੈਂਟ ਦਾ ਕਹਿਣਾ ਹੈ ਕਿ ਹੈ ਕਿ ਕੰਪਨੀ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਸਿਆਸੀ ਸਾਂਝ ਬਦਲਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਜਾਂਚ ਦੌਰਾਨ ਨਿਯਮਾਂ ਦੀ ਸਹੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੇ ਹੁਣ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (CPCB) ਤੋਂ ਨਿਰਪੱਖ ਅਤੇ ਸਾਂਝੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਪ੍ਰਦੂਸ਼ਣ ਬੋਰਡ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਸਿਰਫ਼ ਇੱਕ ਰੁਟੀਨ ਕਾਰਵਾਈ ਦੱਸਿਆ ਹੈ ਅਤੇ ਫਿਲਹਾਲ ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।

ਟ੍ਰਾਈਡੈਂਟ ਨੇ ਕਿਹਾ,  “ਇੱਕ ਮਹੀਨੇ ਵਿੱਚ ਕੀ ਬਦਲ ਗਿਆ?”

ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਅੱਗੇ ਟ੍ਰਾਈਡੈਂਟ ਦੀ ਤਰਫ਼ੋਂ ਪੇਸ਼ ਹੁੰਦੇ ਹੋਏ ਸੀਨੀਅਰ ਐਡਵੋਕੇਟ ਮੁਨੀਸ਼ਾ ਗਾਂਧੀ ਅਤੇ ਕੌਂਸਲ ਵਿਰਾਜ ਗਾਂਧੀ ਨੇ ਦਲੀਲ ਦਿੱਤੀ ਕਿ ਇਹ ਕਾਰਵਾਈ ਵਾਤਾਵਰਣ ਦੀ ਪਾਲਣਾ ਨਾ ਕਰਨ ਕਾਰਨ ਨਹੀਂ, ਸਗੋਂ ਸਿਆਸੀ ਵਫ਼ਾਦਾਰੀ ਵਿੱਚ ਤਬਦੀਲੀ ਕਾਰਨ ਸ਼ੁਰੂ ਕੀਤੀ ਗਈ ਸੀ।

Advertisement

ਉਨ੍ਹਾਂ ਨੇ 7 ਅਪਰੈਲ ਅਤੇ 13 ਅਪਰੈਲ ਨੂੰ ਦਿੱਤੀਆਂ ਗਈਆਂ ਪ੍ਰਵਾਨਗੀਆਂ ਅਤੇ ਪਾਲਣਾ ਦਿਖਾਉਣ ਵਾਲੇ ਪੁਰਾਣੇ ਨਿਰੀਖਣਾਂ ਦੇ ਇਤਿਹਾਸ ਵੱਲ ਇਸ਼ਾਰਾ ਕਰਦੇ ਹੋਏ ਸਵਾਲ ਕੀਤਾ ਅਤੇ ਕਿਹਾ, "ਇੱਕ ਮਹੀਨੇ ਵਿੱਚ ਕੀ ਹੋਇਆ ਹੈ, ਸਿਵਾਏ ਇਸ ਤੱਥ ਦੇ ਕਿ ਸਿਆਸੀ ਵਫ਼ਾਦਾਰੀ ਬਦਲ ਗਈ ਹੈ?"

Advertisement

ਉਨ੍ਹਾਂ ਨੇ 30 ਅਪਰੈਲ ਦੀ ਕਾਰਵਾਈ ਨੂੰ 30 ਮੈਂਬਰੀ ਟੀਮ ਵੱਲੋਂ ਸ਼ਾਮ 7.30 ਵਜੇ ਕੀਤੀ ਗਈ ਜਬਰਦਸਤੀ "ਛਾਪੇਮਾਰੀ" ਕਰਾਰ ਦਿੱਤਾ ਅਤੇ ਸਟਾਫ ਨੂੰ ਡਰਾਉਣ-ਧਮਕਾਉਣ ਅਤੇ ਵਾਟਰ ਐਕਟ (Water Act) ਤਹਿਤ ਲਾਜ਼ਮੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ।

ਕਾਨੂੰਨੀ ਪ੍ਰਕਿਰਿਆ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ ਦਲੀਲ ਦਿੱਤੀ: “ਨਮੂਨਾ ਲੈਣ ਵਾਲਾ ਵਿਅਕਤੀ ਮੌਕੇ 'ਤੇ ਹੀ ਨੋਟਿਸ ਦੇਵੇਗਾ, ਨਮੂਨੇ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ, ਹਰੇਕ ਹਿੱਸੇ 'ਤੇ ਨਿਸ਼ਾਨ ਲਗਾਇਆ ਜਾਵੇਗਾ ਅਤੇ ਸੀਲਬੰਦ ਕਰਕੇ ਹਸਤਾਖਰ ਕੀਤੇ ਜਾਣਗੇ... ਅਜਿਹਾ ਨਹੀਂ ਕੀਤਾ ਗਿਆ। ਨਾ ਤਾਂ ਸੀਲ ਕੀਤਾ ਗਿਆ, ਨਾ ਹੀ ਮੇਰੀ ਮੌਜੂਦਗੀ ਵਿੱਚ, ਅਤੇ ਮੈਂ ਇਸ 'ਤੇ ਦਸਤਖਤ ਨਹੀਂ ਕੀਤੇ ਹਨ।’’

ਨਿਆਇਕ ਸੁਰੱਖਿਆ ਦੀ ਮੰਗ ਕਰਦੇ ਹੋਏ, ਗਾਂਧੀ ਨੇ ਸੀਪੀਸੀਬੀ (CPCB) ਅਤੇ ਪੀਪੀਸੀਬੀ (PPCB) ਦੁਆਰਾ ਸਾਂਝੀ ਜਾਂਚ ਕਰਨ, ਪੰਜਾਬ ਤੋਂ ਬਾਹਰ ਕਿਸੇ ਸੁਤੰਤਰ ਪ੍ਰਯੋਗਸ਼ਾਲਾ ਦੁਆਰਾ ਨਮੂਨਿਆਂ ਦੀ ਜਾਂਚ ਕਰਨ ਅਤੇ ਬਿਨਾਂ ਕਿਸੇ ਪੂਰਵ ਨੋਟਿਸ ਅਤੇ ਸੁਣਵਾਈ ਦੇ ਜਬਰਦਸਤੀ ਕਾਰਵਾਈ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦੇਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਪੁਰਾਣੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਯੂਨਿਟ ਨਿਰੰਤਰ ਨਿਗਰਾਨੀ ਹੇਠ ਸੀ ਅਤੇ ਤਾਜ਼ਾ ਰਿਪੋਰਟਾਂ ਵਿੱਚ ਨਿਰਧਾਰਤ ਮਾਪਦੰਡਾਂ ਦੇ ਅੰਦਰ ਰਹੀ ਸੀ।

ਪੀਪੀਸੀਬੀ ਨੇ ਪੱਖਪਾਤ ਤੋਂ ਕੀਤਾ ਇਨਕਾਰ ਕਰਦਿਆਂ ਪਟੀਸ਼ਨ ਨੂੰ ਸਮੇਂ ਤੋਂ ਪਹਿਲਾਂ ਦੱਸਿਆ

ਪੀਪੀਸੀਬੀ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਡੀ ਐਸ ਪਟਵਾਲੀਆ ਨੇ ਬਦਲਾਖੋਰੀ ਦੇ ਦੋਸ਼ਾਂ ਨੂੰ "ਕਲਪਨਾ ਦੀ ਕਾਢ" ਕਹਿ ਕੇ ਰੱਦ ਕਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਕਾਰਵਾਈ ਕਾਨੂੰਨੀ ਸ਼ਕਤੀਆਂ ਤਹਿਤ ਇੱਕ ਰੁਟੀਨ ਨਿਰੀਖਣ ਸੀ।  ਉਨ੍ਹਾਂ ਕਿਹਾ “ਇਹ ‘ਛਾਪੇਮਾਰੀ’ ਇੱਕ ਗਲਤ ਸ਼ਬਦ ਹੈ। ਸਿਰਫ਼ ਨਿਰੀਖਣ ਕੀਤਾ ਗਿਆ ਸੀ। ਅੱਜ, ਪਟੀਸ਼ਨਰ ਦੇ ਖ਼ਿਲਾਫ਼ ਕੋਈ ਉਲਟ ਹੁਕਮ ਨਹੀਂ ਹੈ।”

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੋਰਡ ਵੱਡੀਆਂ ਉਦਯੋਗਿਕ ਇਕਾਈਆਂ ਦੇ ਨਿਯਮਤ ਨਿਰੀਖਣ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ ਅਤੇ ਪਿਛਲੇ ਮਹੀਨਿਆਂ ਵਿੱਚ ਸੈਂਕੜੇ ਅਜਿਹੇ ਨਿਰੀਖਣ ਕਰ ਚੁੱਕਾ ਹੈ।

ਪਟੀਸ਼ਨ ਦੀ ਸਥਿਤੀ (maintainability) 'ਤੇ ਪਟਵਾਲੀਆ ਨੇ ਦਲੀਲ ਦਿੱਤੀ: “ਬੈਂਚ ਦੇ ਸਾਹਮਣੇ ਕੋਈ ਹੁਕਮ ਨਹੀਂ ਹੈ। ਰਿੱਟ ਪਟੀਸ਼ਨ ਸਮੇਂ ਤੋਂ ਪਹਿਲਾਂ ਹੈ। ਪਟੀਸ਼ਨਰ ਇਸ ਅਦਾਲਤ ਨੂੰ ਅਜਿਹੀ ਕਾਰਵਾਈ ਨੂੰ ਰੋਕਣ ਲਈ ਬੇਨਤੀ ਕਰ ਰਿਹਾ ਹੈ ਜੋ ਅਜੇ ਲਈ ਜਾਣੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਣ ਕਾਨੂੰਨ ਦੇ ਤਹਿਤ ਕਾਨੂੰਨੀ ਉਪਚਾਰ ਮੌਜੂਦ ਹਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ:  “ਉਂਝ ਵੀ ਇਸ ਦਾ ਉਪਚਾਰ ਐਕਟ ਦੇ ਅਧੀਨ ਹੈ। ਪਟੀਸ਼ਨਰ ਇਹ ਤੈਅ ਨਹੀਂ ਕਰ ਸਕਦਾ ਕਿ ਇੱਕ ਕਾਨੂੰਨੀ ਅਥਾਰਟੀ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ।”

ਬੈਂਚ ਨੇ ਸਮੇਂ ਬਾਰੇ ਨਿਸ਼ਾਨਦੇਹੀ ਕੀਤੀ, ਪਰ ਪਹਿਲਾਂ ਤੋਂ ਦਖਲ ਦੇਣ 'ਤੇ ਸਵਾਲ ਉਠਾਏ 
ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਜਿਸ ਸਮੇਂ ਇਹ ਜਾਂਚ (Inspection) ਕੀਤੀ ਗਈ ਹੈ, ਉਸ ਨਾਲ ਸ਼ੱਕ ਤਾਂ ਜ਼ਰੂਰ ਪੈਦਾ ਹੁੰਦਾ ਹੈ ਕਿਉਂਕਿ ਕੰਪਨੀ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਸਾਰੀਆਂ ਮਨਜ਼ੂਰੀਆਂ ਮਿਲੀਆਂ ਸਨ। ਬੈਂਚ ਨੇ ਟਿੱਪਣੀ ਕੀਤੀ ਕਿ ਜਾਂਚ ਦੇ ਅਜਿਹੇ ਸਮੇਂ ਕਾਰਨ ਮਨ ਵਿੱਚ ਖ਼ਦਸ਼ਾ ਆਉਣਾ ਸੁਭਾਵਿਕ ਹੈ।
ਅਦਾਲਤ ਨੇ ਸਾਫ਼ ਕੀਤਾ ਕਿ ਜੇ ਸਰਕਾਰ ਜਾਂ ਬੋਰਡ ਕੋਈ ਕਾਰਵਾਈ ਕਰਦਾ ਹੈ, ਤਾਂ ਉਹ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਤੇ ਨਿਰਪੱਖ ਹੋਣੀ ਚਾਹੀਦੀ ਹੈ। ਅਦਾਲਤ ਨੇ ਦੋਵੇਂ ਪੱਖ ਸੁਣਨ ਤੋਂ ਬਾਅਦ ਹੁਣ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾਉਣ ਦੀ ਤਿਆਰੀ ਕਰ ਲਈ ਹੈ।
Advertisement
×