ਸੈਕਟਰ 46 ’ਚ ਫੂਕਿਆ ਜਾਵੇਗਾ ਟ੍ਰਾਈਸਿਟੀ ਦੇ ਸਭ ਤੋਂ ਉੱਚੇ ਰਾਵਣ ਦਾ ਪੁਤਲਾ : The Tribune India

ਦਸਹਿਰੇ ਦੀਆਂ ਤਿਆਰੀਆਂ ਮੁਕੰਮਲ

ਸੈਕਟਰ 46 ’ਚ ਫੂਕਿਆ ਜਾਵੇਗਾ ਟ੍ਰਾਈਸਿਟੀ ਦੇ ਸਭ ਤੋਂ ਉੱਚੇ ਰਾਵਣ ਦਾ ਪੁਤਲਾ

92 ਫੁੱਟ ਉੱਚੇ ਪੁਤਲੇ ਦਾ ਘੁੰਮਦਾ ਸਿਰ ਤੇ ਅੱਖਾਂ ਵਿੱਚੋਂ ਨਿਕਲਦੀਆਂ ਅੱਗ ਦੀਆਂ ਲਾਟਾਂ ਹੋਣਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ

ਸੈਕਟਰ 46 ’ਚ ਫੂਕਿਆ ਜਾਵੇਗਾ ਟ੍ਰਾਈਸਿਟੀ ਦੇ ਸਭ ਤੋਂ ਉੱਚੇ ਰਾਵਣ ਦਾ ਪੁਤਲਾ

ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਸਰਪ੍ਰਸਤ ਜਤਿੰਦਰ ਭਾਟੀਆ ਪੁਤਲੇ ਦਿਖਾਉਂਦੇ ਹੋਏ। ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਕਤੂਬਰ

ਚੰਡੀਗੜ੍ਹ ਵਿੱਚ ਤਿੰਨ ਸਾਲਾਂ ਬਾਅਦ ਬੁੱਧਵਾਰ ਨੂੰ ਧੂਮ-ਧਾਮ ਨਾਲ ਦਸਹਿਰਾ ਮਨਾਇਆ ਜਾ ਰਿਹਾ ਹੈ। ਸ਼ਹਿਰ ਦੀਆਂ ਵੱਖ ਵੱਖ ਰਾਮਲੀਲਾ ਅਤੇ ਦਸਹਿਰਾ ਕਮੇਟੀਆਂ ਵੱਲੋਂ ਪ੍ਰਬੰਧਾਂ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ। ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਸੈਕਟਰ 46 ਚੰਡੀਗੜ੍ਹ ਵੱਲੋਂ ਸਬਜ਼ੀ ਮੰਡੀ ਦੀ ਗਰਾਊਂਡ ਵਿੱਚ ਵੱਡੇ ਪੱਧਰ ’ਤੇ ਦਸਹਿਰਾ ਮਨਾਇਆ ਜਾਵੇਗਾ। ਅੱਜ ਇੱਥੇ ਸ੍ਰੀ ਸਨਾਤਨ ਧਰਮ ਮੰਦਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਸਹਿਰਾ ਕਮੇਟੀ ਦੇ ਸਰਪ੍ਰਸਤ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਕੁਮਾਰ ਭਾਟੀਆ, ਜਨਰਲ ਸਕੱਤਰ ਸੁਸ਼ੀਲ ਸੋਵਤ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਰੱਥ ’ਤੇ ਸਵਾਰ ਰਾਵਣ ਦੇ ਪੁਤਲੇ ਦਾ ਘੁੰਮਦਾ ਹੋਇਆ ਸਿਰ, ਰਾਵਣ ਦੀ ਨਾਭੀ ਵਿੱਚੋਂ ਨਿਕਲਦੀ ਅੰਮ੍ਰਿਤ ਕੁੰਡ ਦੀ ਧਾਰਾ ਅਤੇ ਅੱਖਾਂ ਵਿੱਚੋਂ ਨਿਕਲਦੀਆਂ ਅੱਗ ਦੀਆਂ ਲਾਟਾਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਮੇਲੇ ਦੌਰਾਨ ਲੇਜ਼ਰ ਸ਼ੋਅ ਵੀ ਕੀਤਾ ਜਾਵੇਗਾ ਜਿਸ ਵਿੱਚ ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਸਾਲ ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਸੈਕਟਰ 46 ਆਪਣੀ ਸਿਲਵਰ ਜੁਬਲੀ ਮਨਾ ਰਹੀ ਹੈ। ਇਸ ਸਬੰਧੀ ਸਮਾਗਮ ਵਾਲੀ ਥਾਂ ’ਤੇ ਕਰੀਬ 100 ਫੁੱਟ ਦੀ ਉਚਾਈ ’ਤੇ ਉੱਡਦਾ ਵਿਸ਼ਾਲ ਗੁਬਾਰਾ ਸ਼੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਦੀ ਤਰਫੋਂ ਦਸਹਿਰਾ ਮੇਲੇ ਵਿੱਚ ਪੁੱਜੇ ਲੋਕਾਂ ਦਾ ਸਵਾਗਤ ਕਰੇਗਾ।

ਕਮੇਟੀ ਦੇ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੇ ਸਮੁੱਚੇ ਟ੍ਰਾਈਸਿਟੀ ਵਿੱਚ ਅਕਸਰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਉੱਚੇ-ਉੱਚੇ ਪੁਤਲੇ ਫੂਕੇ ਜਾਂਦੇ ਹਨ। ਇਸ ਵਾਰ ਰਾਵਣ ਦੇ ਪੁਤਲੇ ਦੀ ਉਚਾਈ 92 ਫੁੱਟ, ਕੁੰਭਕਰਨ ਦੇ ਪੁਤਲੇ ਦੀ ਉਚਾਈ 85 ਫੁੱਟ ਅਤੇ ਮੇਘਨਾਥ ਦੇ ਪੁਤਲੇ ਦੀ ਉਚਾਈ 82 ਫੁੱਟ ਰੱਖੀ ਗਈ ਹੈ।

ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ ਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਬਾਅਦ ਦੁਪਹਿਰ 3 ਵਜੇ ਸੈਕਟਰ 46 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਸੈਕਟਰ 46 ਸਥਿਤ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜੇਗੀ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਜਾਵੇਗਾ। ਜਤਿੰਦਰ ਭਾਟੀਆ ਨੇ ਦੱਸਿਆ ਕਿ ਕੱਲ੍ਹ ਦਸਹਿਰਾ ਮੇਲੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਮੁੱਖ ਮਹਿਮਾਨ ਜਦੋਂ ਕਿ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਸੈਕਟਰ 32 ਦੇ ਪ੍ਰਿੰਸੀਪਲ ਅਜੈ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਕਰੋਨਾ ਯੋਧਿਆਂ ਨੂੰ ਮਿਲੇਗਾ ‘ਚੰਡੀਗੜ੍ਹ ਰਤਨ ਐਵਾਰਡ’

ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਮੇਲੇ ਦੌਰਾਨ ਹਰ ਸਾਲ ਦਿੱਤੇ ਜਾਂਦੇ ‘ਚੰਡੀਗੜ੍ਹ ਰਤਨ ਐਵਾਰਡ’ ਦੀ ਕੜੀ ਤਹਿਤ ਇਸ ਵਾਰ ਇਹ ਐਵਾਰਡ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਸਮਾਜ ਲਈ ਸ਼ਲਾਘਾਯੋਗ ਕੰਮ ਕੀਤੇ ਸਨ। ਸਨਾਤਨ ਧਰਮ ਮੰਦਰ ਸੈਕਟਰ 46 ਦੇ ਪੰਡਿਤ ਰਾਹੁਲ, ਸਮਾਜ ਸੇਵਕ ਤੇਜਵੀਰ ਸਿੰਘ ਅਤੇ ਬਲਵਿੰਦਰ ਸਿੰਘ ਉੱਤਮ ਨੂੰ ਕਰੋਨਾ ਸਮੇਂ ਦੌਰਾਨ ਕੀਤੇ ਸ਼ਲਾਘਾਯੋਗ ਕੰਮਾਂ ਲਈ ਇਸ ਸਾਲ ਦਸਹਿਰੇ ਮੌਕੇ ‘ਚੰਡੀਗੜ੍ਹ ਰਤਨ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਦਸ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ

ਦਸਹਿਰਾ ਮੇਲੇ ਵਿੱਚ ਲਗਪਗ 10 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਮੇਲੇ ਵਾਲੀ ਥਾਂ ’ਤੇ ਸੁਰੱਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੰਡੀਗੜ੍ਹ ਨਗਰ ਨਿਗਮ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਐਂਬੂਲੈਂਸ ਵੀ ਮੌਜੂਦ ਰਹੇਗੀ। ਪੂਰੇ ਦਸਹਿਰੇ ਮੇਲੇ ਦਾ ਕਈ ਪ੍ਰਮੁੱਖ ਟੀਵੀ ਚੈਨਲਾਂ ’ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ