DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kalka-Shimla ਟਰੈਕ 'ਤੇ ਰੇਲ ਸੇਵਾਵਾਂ ਮੁਅੱਤਲ; ਮੀਂਹ ਕਰਕੇ ਗੁੰਮਣ ਤੇ ਟਕਸਾਲ ਵਿਚਕਾਰ ਪੁਲ ਰੁੜ੍ਹਿਆ

ਮੀਂਹ ਨੇ ਸੜਕ ਅਤੇ ਰੇਲਵੇ ਟਰੈਕ ਨੂੰ ਭਾਰੀ ਨੁਕਸਾਨ ਪਹੁੰਚਾਇਆ

  • fb
  • twitter
  • whatsapp
  • whatsapp
Advertisement

ਯੂਨੈਸਕੋ ਵਰਲਡ ਹੈਰੀਟੇਜ-ਸੂਚੀ ਵਿੱਚ ਸ਼ਾਮਲ ਕਾਲਕਾ-ਸ਼ਿਮਲਾ ਰੇਲਵੇ ਟਰੈਕ 'ਤੇ ਰੇਲ ਸੇਵਾਵਾਂ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਬੀਤੀ ਦੇਰ ਰਾਤ ਭਾਰੀ ਮੀਂਹ ਕਾਰਨ ਗੁੰਮਣ ਅਤੇ ਟਕਸਾਲ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਪੁਲ ਰੁੜ੍ਹ ਗਿਆ, ਜਿਸ ਨਾਲ ਟਰੈਕ ਹਵਾ ਵਿੱਚ ਲਟਕ ਗਿਆ।

ਇਸ ਦੇ ਸਿੱਟੇ ਵਜੋਂ ਰੇਲਵੇ ਅਧਿਕਾਰੀਆਂ ਨੇ ਅੱਜ ਕਾਲਕਾ-ਸ਼ਿਮਲਾ ਟਰੈਕ 'ਤੇ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ। ਅੱਜ ਬਹਾਲੀ ਦਾ ਕੰਮ ਸ਼ੁਰੂ ਹੋਇਆ ਹੈ ਪਰ ਇਸ ਨੂੰ ਪੂਰਾ ਹੋਣ ਵਿੱਚ ਹੋਰ ਦੋ ਤੋਂ ਤਿੰਨ ਦਿਨ ਲੱਗਣ ਦੀ ਉਮੀਦ ਹੈ।

Advertisement

ਸ਼ਨਿੱਚਰਵਾਰ ਨੂੰ ਪਰਵਾਣੂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮੀਂਹ ਨੇ ਸੜਕ ਅਤੇ ਰੇਲਵੇ ਟਰੈਕ ਨੂੰ ਭਾਰੀ ਨੁਕਸਾਨ ਪਹੁੰਚਾਇਆ।

Advertisement

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਹੀ, ਕੋਟੀ ਅਤੇ ਟਕਸਾਲ ਵਿਚਕਾਰ ਟਰੈਕ 'ਤੇ ਜ਼ਮੀਨ ਖਿਸਕ ਗਈ, ਜਿਸ ਕਾਰਨ ਰੇਲਵੇ ਅਧਿਕਾਰੀਆਂ ਨੂੰ ਦੇਰ ਰਾਤ ਹੇਠਾਂ ਵੱਲ ਜਾਣ ਵਾਲੀਆਂ ਚਾਰ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ।

ਇਸ ਤੋਂ ਇਲਾਵਾ ਉੱਪਰ ਵੱਲ ਜਾਣ ਵਾਲੀਆਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿੱਚ ਕਾਲਕਾ-ਸ਼ਿਮਲਾ ਐਕਸਪ੍ਰੈਸ (52451), ਕਾਲਕਾ-ਸ਼ਿਮਲਾ ਹਿਮਦਰਸ਼ਨ (52459), ਹਿਮਾਲੀਅਨ ਕਵੀਨ (52455), ਕਾਲਕਾ-ਸ਼ਿਮਲਾ ਐਕਸਪ੍ਰੈਸ (52453) ਅਤੇ ਕਾਲਕਾ-ਸ਼ਿਮਲਾ ਐਕਸਪ੍ਰੈਸ (52459) ਸ਼ਾਮਲ ਹਨ।

ਉੱਥੇ ਹੀ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਿਮਲਾ ਤੋਂ ਕਾਲਕਾ ਵੱਲ ਜਾਣ ਵਾਲੀਆਂ ਜਿਨ੍ਹਾਂ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ਿਮਲਾ-ਕਾਲਕਾ ਐਕਸਪ੍ਰੈਸ (52452), ਸ਼ਿਮਲਾ-ਕਾਲਕਾ ਹਿਮਦਰਸ਼ਨ (52460), ਹਿਮਾਲੀਅਨ ਕਵੀਨ (52456), ਸ਼ਿਮਲਾ-ਕਾਲਕਾ ਐਕਸਪ੍ਰੈਸ (52454) ਅਤੇ ਸ਼ਿਮਲਾ-ਕਾਲਕਾ ਐਕਸਪ੍ਰੈਸ (52458) ਸ਼ਾਮਲ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Advertisement
×