DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕਾਂ ਦੀ ਖਸਤਾ ਹਾਲਤ ਵਿਰੁੱਧ ਆਵਾਜਾਈ ਠੱਪ

ਮੁਹਾਲੀ ਦੇ ਫੇਜ਼ ਸੱਤ ਦੀ ਕੌਂਸਲਰ ਅਨੁਰਾਧਾ ਆਨੰਦ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਫੇਜ਼ ਸੱਤ ਦੇ ਕੁਆਰਟਰਾਂ ਵਾਲੇ ਪਾਸੇ ਦੀ ਸੜਕ ਉੱਤੇ ਆਵਾਜਾਈ ਠੱਪ ਕਰ ਕੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਨਗਰ...

  • fb
  • twitter
  • whatsapp
  • whatsapp
featured-img featured-img
ਮੁਹਾਲੀ ਦੇ ਫੇਜ਼ ਸੱਤ ਵਿੱਚ ਲਗਾਏ ਧਰਨੇ ਦਾ ਦ੍ਰਿਸ਼।
Advertisement

ਮੁਹਾਲੀ ਦੇ ਫੇਜ਼ ਸੱਤ ਦੀ ਕੌਂਸਲਰ ਅਨੁਰਾਧਾ ਆਨੰਦ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਫੇਜ਼ ਸੱਤ ਦੇ ਕੁਆਰਟਰਾਂ ਵਾਲੇ ਪਾਸੇ ਦੀ ਸੜਕ ਉੱਤੇ ਆਵਾਜਾਈ ਠੱਪ ਕਰ ਕੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਇਸ ਪ੍ਰਮੁੱਖ ਸੜਕ ਦੀ ਮੁਰੰਮਤ ਨਹੀਂ ਕਰ ਰਿਹਾ ਅਤੇ ਸੜਕੀ ਟੋਇਆਂ ਕਾਰਨ ਇੱਥੇ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਧਰਨਾਕਾਰੀਆਂ ਨੇ ਨਗਰ ਨਿਗਮ ਦੇ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਖੇ ਸਲੋਗਨਾਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਕੌਂਸਲਰ ਅਨੁਰਾਧਾ ਆਨੰਦ ਅਤੇ ਉਨ੍ਹਾਂ ਦੇ ਪਤੀ ਜਤਿੰਦਰ ਆਨੰਦ ਨੇ ਦੱਸਿਆ ਕਿ ਇਸ ਸੜਕ ਅਤੇ ਫੇਜ਼ ਸੱਤ ਦੀਆਂ ਕਈਂ ਅੰਦਰੂਨੀ ਸੜਕਾਂ ਵਿੱਚ ਸੀਵਰੇਜ ਅਤੇ ਪਾਣੀ ਦੇ ਨਿਕਾਸ ਦੀਆਂ ਪਾਈਪਲਾਈਨਾਂ ਵਿਛਾਉਣ ਲਈ ਸੜਕਾਂ ਪੁੱਟੀਆਂ ਗਈਆਂ ਸਨ ਪਰ ਇਨ੍ਹਾਂ ਦੀ ਦੁਬਾਰਾ ਮੁਰੰਮਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਰ ਮੀਟਿੰਗ ਵਿਚ ਵੀ ਇਸ ਬਾਰੇ ਆਵਾਜ਼ ਉਠਾਈ ਜਾਂਦੀ ਹੈ, ਅਧਿਕਾਰੀਆਂ ਨੂੰ ਮਿਲ ਮਿਲ ਕੇ ਵੀ ਥੱਕ ਚੁੱਕੇ ਹਾਂ ਪਰ ਦਸ ਮਹੀਨਿਆਂ ਤੋਂ ਸੜਕਾਂ ਪਾਸ ਹੋਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ ਅਤੇ ਮਜਬੂਰਨ ਸੜਕ ’ਤੇ ਆਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਦੀ ਮੁਰੰਮਤ ਆਰੰਭ ਨਾ ਹੋਈ ਤਾਂ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਧਰਨੇ ਨੂੰ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮਹਿਲਾ ਕਾਂਗਰਸ ਦੀ ਸੂਬਾਈ ਐਕਟਿੰਗ ਪ੍ਰਧਾਨ ਅਤੇ ਮੁਹਾਲੀ ਦੀ ਕੌਂਸਲਰ ਬਲਜੀਤ ਕੌਰ, ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਈਂ ਹੋਰਨਾਂ ਨੇ ਵੀ ਸੰਬੋਧਨ ਕੀਤਾ।

Advertisement
Advertisement
×