ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਰਜ਼ੀ ਪੁਲ ਹੜ੍ਹਨ ਕਾਰਨ ਆਵਾਜਾਈ ਠੱਪ, ਲੋਕ ਪ੍ਰੇਸ਼ਾਨ

ੲਿਲਾਕਾ ਵਾਸੀਆਂ ਨੇ ਮਿੱਟੀ ਪਾ ਕੇ ਪਲਹੇੜੀ-ਰੁੜਕੀ ਖਾਮ ਸੜਕ ਚਾਲੂ ਕੀਤੀ
ਪਲਹੇੜੀ-ਰੁੜਕੀ ਖਾਮ ਕਾਜ਼ਵੇਅ ਦਾ ਜਾਇਜ਼ਾ ਲੈਂਦੇ ਹੋਏ ਜਗਮੋਹਨ ਸਿੰਘ ਕੰਗ।
Advertisement

ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਰਸਾਤ ਕਾਰਨ ਨੁਕਸਾਨੇ ਪਲਹੇੜੀ-ਰੁੜਕੀ ਖਾਮ ਆਰਜ਼ੀ ਪੁਲ ਦਾ ਦੌਰਾ ਕੀਤਾ। ਬਰਸਾਤੀ ਨਦੀ ’ਤੇ ਬਣਿਆ ਕਾਜ਼ਵੇਅ (ਆਰਜ਼ੀ ਪੁਲ) ਪਿਛਲੇ ਦਿਨੀਂ ਨਦੀ ਵਿੱਚ ਆਏ ਪਾਣੀ ਕਾਰਨ ਹੜ੍ਹ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਕਾਜ਼ਵੇਅ ਦਾ ਮੌਕਾ ਦੇਖਣ ਉਪਰੰਤ ਸ੍ਰੀ ਕੰਗ ਨੇ ਦੱਸਿਆ ਕਿ ਸਰਕਾਰ ਵਲੋਂ ਆਮ ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਲਹੇੜੀ-ਰੁੜਕੀ ਖਾਮ ਕਾਜ਼ਵੇਅ ਪਹਾੜਾਂ ਤੋਂ ਨਦੀ ਵਿੱਚ ਆਏ ਬਰਸਾਤੀ ਪਾਣੀ ਕਾਰਨ ਹੜ੍ਹ ਚੁੱਕਾ ਹੈ ਜਿਸ ਕਾਰਨ ਕਈ ਪਿੰਡਾਂ ਦਾ ਲਾਂਘਾ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਉਪਰਾਲਾ ਨਾ ਕੀਤੇ ਜਾਣ ਕਾਰਨ ਆਖਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਖੁਦ ਮਿੱਟੀ ਪਾ ਕੇ ਸੜਕ ਨੂੰ ਚਾਲੂ ਕੀਤਾ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੋਕਾਂ ਨੇ ਖੁਦ ਅਸਥਾਈ ਤੌਰ ’ਤੇ ਕਾਜ਼ੇਵਅ ਚਾਲੂ ਕਰ ਲਿਆ ਹੈ ਪਰ ਇਹ ਕੋਈ ਸਥਾਈ ਹੱਲ ਨਹੀਂ ਹੈ।

Advertisement

ਸ੍ਰੀ ਕੰਗ ਨੇ ਜ਼ੋਰ ਦਿੱਤਾ ਕਿ ਇਸ ਥਾਂ ’ਤੇ ਇੱਕ ਢੁਕਵਾਂ ਅਤੇ ਮਜ਼ਬੂਤ ਪੁਲ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਸਰਕਾਰ ਲੋਕਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਪੁਲ ਦੇ ਨੁਕਸਾਨ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਲਈ ਵੀ ਇਹ ਰਸਤਾ ਬੰਦ ਹੋਣ ਕਾਰਨ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਸ੍ਰੀ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜਲਦ ਤੋਂ ਜਲਦ ਪੁਲ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਪੁਲ ਬਣਨ ਤੱਕ ਕਾਜ਼ਵੇਅ ’ਤੇ ਸੁਚਾਰੂ ਆਵਾਜਾਈ ਤੇ ਲੋਕਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।

Advertisement