DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਜ ਹੁੱਲੜਬਾਜ਼ਾਂ ਦੀ ਖੈਰ ਨਹੀਂ...

ਹੋਲੀ ਮੌਕੇ ਥਾਂ-ਥਾਂ ਨਾਕੇ ਲਾਏਗੀ ਪੁਲੀਸ; ਹੋਲੀ ਦੇ ਰੰਗ ’ਚ ਰੰਗਿਆ ਚੰਡੀਗੜ੍ਹ

  • fb
  • twitter
  • whatsapp
  • whatsapp
featured-img featured-img
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਹੋਲੀ ਮਨਾਉਂਦੇ ਹੋਏ ਵਿਦਿਆਰਥੀ। -ਫੋਟੋ: ਰਵੀ ਕੁਮਾਰ
Advertisement

ਸਿਟੀ ਬਿਊਟੀਫੁੱਲ ਵਿੱਚ ਹੋਲੀ ਨੂੰ ਲੈ ਕੇ ਚੰਡੀਗੜ੍ਹ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਉਧਰ, ਇਸ ਤਿਉਹਾਰ ਮੌਕੇ ਸ਼ਹਿਰ ਵਿੱਚ ਹੁਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ ਹੈ। ਚੰਡੀਗੜ੍ਹ ਪੁਲੀਸ ਨੇ ਹੁੱਲੜਬਾਜ਼ਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ। ਪੁਲੀਸ ਵੱਲੋਂ ਭਲਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਇਸ ਦੌਰਾਨ ਹੁੱਲੜਬਾਜ਼ਾਂ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਭਲਕੇ ਸ਼ਹਿਰ ਵਿੱਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ ਲਗਪਗ 100 ਥਾਵਾਂ ’ਤੇ ਨਾਕੇ ਲਗਾਏ ਜਾਣਗੇ। ਉਧਰ, ਪੰਜਾਬ ਯੂਨੀਵਰਸਿਟੀ ਕੈਂਪਸ ਸਮੇਤ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਵੱਲੋਂ ਅੱਜ ਵੀ ਹੌਲੀ ਖੇਡੀ ਗਈ। ਇਸ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਜ਼ੋਰ-ਸ਼ੋਰ ਨਾਲ ਹੋਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਚੰਡੀਗੜ੍ਹ ਦੇ ਬਾਜ਼ਾਰ ਵੀ ਹੋਲੀ ਦੇ ਵੱਖੋ-ਵੱਖਰੇ ਰੰਗਾਂ ਵਿੱਚ ਰੰਗੇ ਦਿਖਾਈ ਦਿੱਤੇ। ਦੁਕਾਨਦਾਰਾਂ ਨੇ ਰੰਗਾਂ ਅਤੇ ਪਿਚਕਾਰੀਆਂ ਨਾਲ ਦੁਕਾਨਾਂ ਸਜਾਈਆਂ ਹੋਈਆਂ ਸਨ। ਇਨ੍ਹਾਂ ਦੁਕਾਨਾਂ ’ਤੇ ਵੱਡੀ ਗਿਣਤੀ ਲੋਕ ਖ਼ਰੀਦਦਾਰੀ ਕਰ ਰਹੇ ਸਨ। ਇਸ ਤੋਂ ਇਲਾਵਾ ਨੌਜਵਾਨ, ਬਜ਼ੁਰਗ ਅਤੇ ਹਰ ਵਰਗ ਦੇ ਲੋਕ ਆਪੋ-ਆਪਣੇ ਢੰਗ ਨਾਲ ਹੋਲੀ ਦੀਆਂ ਤਿਆਰੀਆਂ ਵਿੱਚ ਜੁੱਟੇ ਰਹੇ। ਹੋਲੀ ਕਾਰਨ ਸ਼ਹਿਰ ਦੇ ਸੈਕਟਰ 26 ਸਥਿਤ ਸਬਜ਼ੀ ਮੰਡੀ, ਸੈਕਟਰ 29, 30, 20, 21, 22, 34, 35, 7, 8, 19, 31, 32 ਸਮੇਤ ਸਾਰੇ ਹੀ ਸੈਕਟਰਾਂ ਵਿੱਚ ਹੋਲੀ ਦੇ ਰੰਗਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਹੋਲੀ ਕਾਰਨ ਵੱਖ-ਵੱਖ ਕਿਸਮ ਦੇ ਖਿਡੌਣੇ ਵਾਲੀਆਂ ਪਿਚਕਾਰੀਆਂ ਅਤੇ ਰੰਗ ਵਾਲੇ ਗੈਸ ਸਿਲੰਡਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਬਾਜ਼ਾਰ ਵਿੱਚ ਸਧਾਰਨ ਤੋਂ ਲੈ ਕੇ ਬੰਦੂਕ ਵਾਲੀਆਂ ਪਿਚਕਾਰੀਆਂ ਅਤੇ ਪਿੱਠ ’ਤੇ ਟੰਗੀ ਜਾਣ ਵਾਲੀ ਪਾਣੀ ਦੀ ਟੈਂਕੀ ਵਾਲੀਆਂ ਪਿਚਕਾਰੀਆਂ ਵੀ ਵੱਧ ਵਿਕ ਰਹੀਆਂ ਹਨ। ਇਸੇ ਦੌਰਾਨ ਲੋਕ ਵੀ ਸਧਾਰਨ ਰੰਗਾਂ ਦੀ ਥਾਂ ਹਰਬਲ ਰੰਗਾਂ ਦੀ ਖ਼ਰੀਦ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਚਮੜੀ ਰੋਗ ਨਹੀਂ ਹੁੰਦਾ ਹੈ।

Advertisement

ਹੋਲੀ ਮੌਕੇ ਚੰਦ ਗ੍ਰਹਿਣ ਦਾ ਪਰਛਾਵਾਂ

ਇਸ ਸਾਲ ਹੋਲੀ ’ਤੇ ਚੰਦ ਗ੍ਰਹਿਣ ਦਾ ਪਰਛਾਵਾਂ ਸਾਫ਼ ਤੌਰ ’ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇਸੇ ਕਰਕੇ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਹੋਲੀ ਤੋਂ ਪਹਿਲੀ ਰਾਤ ਨੂੰ ਕੀਤਾ ਜਾਣ ਵਾਲਾ ਹੋਲਿਕਾ ਦਹਿਨ ਦੋ ਦਿਨ ਪਹਿਲਾਂ 2 ਮਾਰਚ ਦੀ ਸ਼ਾਮ ਨੂੰ ਹੀ ਕਰ ਦਿੱਤਾ ਗਿਆ, ਜਿੱਥੇ ਲੋਕਾਂ ਨੇ ਸਾਰਿਆਂ ਦੀ ਖੁਸ਼ਹਾਲੀ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਚੰਦਰ ਗ੍ਰਹਿਣ ਕਰਕੇ ਮੰਗਲਵਾਰ ਨੂੰ ਸਵੇਰ ਤੋਂ ਹੀ ਸ਼ਹਿਰ ਦੇ ਸਾਰੇ ਮੰਦਰ ਬੰਦ ਰਹੇ। ਦੂਜੇ ਪਾਸੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ 4 ਮਾਰਚ ਨੂੰ ਹੋਲੀ ਦੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Advertisement

Advertisement
×