DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੰਡੀਗੜ੍ਹ ’ਚ ਚੱਲਦੀ ਬੱਸ ਦੇ ਟਾਇਰ ਨਿਕਲੇ

ਇੱਥੇ ਅੱਜ ਸਵੇਰੇ ਇਲੈਕਟ੍ਰਿਕ ਬੱਸ ਦੇ ਦੋ ਟਾਇਰ ਅਚਾਨਕ ਨਿਕਲ ਗਏ ਹਨ ਜਿਸ ਕਾਰਨ ਬੱਸ ਬੇਕਾਬੂ ਹੋ ਗਈ। ਇਸ ਦੌਰਾਨ ਬੱਸ ਸਵਾਰ ਯਾਤਰੀਆਂ ਦਾ ਬਚਾਅ ਹੋ ਗਿਆ ਹੈ। ਉੱਧਰ ਯੂ ਟੀ ਪ੍ਰਸ਼ਾਸਨ ਨੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।...

  • fb
  • twitter
  • whatsapp
  • whatsapp
featured-img featured-img
ਬੱਸ ਵਿੱਚੋਂ ਨਿਕਲੇ ਟਾਇਰਾਂ ਦੇ ਦ੍ਰਿਸ਼।
Advertisement

ਇੱਥੇ ਅੱਜ ਸਵੇਰੇ ਇਲੈਕਟ੍ਰਿਕ ਬੱਸ ਦੇ ਦੋ ਟਾਇਰ ਅਚਾਨਕ ਨਿਕਲ ਗਏ ਹਨ ਜਿਸ ਕਾਰਨ ਬੱਸ ਬੇਕਾਬੂ ਹੋ ਗਈ। ਇਸ ਦੌਰਾਨ ਬੱਸ ਸਵਾਰ ਯਾਤਰੀਆਂ ਦਾ ਬਚਾਅ ਹੋ ਗਿਆ ਹੈ। ਉੱਧਰ ਯੂ ਟੀ ਪ੍ਰਸ਼ਾਸਨ ਨੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਮਦਰਬਾਰ ਤੋਂ ਮਲੋਆ ਵੱਲ ਇਲੈਕਟ੍ਰਿਕ ਬੱਸ ਜਾ ਰਹੀ ਸੀ, ਜਦੋਂ ਇਹ ਬੱਸ ਸੈਕਟਰ 46 ਤੇ 47 ਵਾਲੀ ਸੜਕ ’ਤੇ ਪਹੁੰਚੀ ਤਾਂ ਬੱਸ ਦੇ ਦੋ ਟਾਇਰ ਨਿਕਲ ਗਏ। ਇਸ ਦੌਰਾਨ ਬੱਸ ਵਿੱਚ 15 ਯਾਤਰੀ ਸਵਾਰ ਸਨ ਪਰ ਬੱਸ ਦੀ ਰਫ਼ਤਾਰ ਘੱਟ ਹੋਣ ਕਰਕੇ ਅਤੇ ਬੱਸ ਚਾਲਕ ਦੀ ਸੂਝ-ਬੂਝ ਨਾਲ ਵੱਡੇ ਹਾਦਸੇ ਤੋਂ ਬਚਾਅ ਰਿਹਾ।

Advertisement

ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵਾਤਾਵਰਨ ਸਾਫ-ਸੁਥਰਾ ਰੱਖਣ ਲਈ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਕਰਕੇ ਯੂ ਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 100 ਦੇ ਕਰੀਬ ਇਲੈਕਟ੍ਰਿਕ ਬੱਸਾਂ ਚਲਾਈਆਂ ਹਨ। ਯੂ ਟੀ ਪ੍ਰਸ਼ਾਸਨ ਵੱਲੋਂ ਹੌਲੀ-ਹੌਲੀ ਸ਼ਹਿਰ ਦੀਆਂ ਸਾਰੀਆਂ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਅਜਿਹੀਆਂ ਘਟਨਾਵਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀਆਂ ਹਨ। ਇਸ ਲਈ ਪ੍ਰਸ਼ਾਸਨ ਨੂੰ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

Advertisement

Advertisement
×