DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਔਰਤਾਂ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਸ਼ਹਿਰ ਵਿੱਚ ਕ੍ਰੈਡਿਟ ਕਾਰਡ ਅੱਪਗ੍ਰੇਡ ਅਤੇ ਕਾਰਡ ਦੀ ਮਿਆਦ ਵਧਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ...

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਸ਼ਹਿਰ ਵਿੱਚ ਕ੍ਰੈਡਿਟ ਕਾਰਡ ਅੱਪਗ੍ਰੇਡ ਅਤੇ ਕਾਰਡ ਦੀ ਮਿਆਦ ਵਧਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਤਿਮਾ ਸ਼ਰਮਾ, ਰੋਸ਼ਨੀ ਅਤੇ ਜੂਹੀ ਸੇਠੀ ਵਜੋਂ ਹੋਈ ਹੈ, ਜੋ ਕਿ ਦਿੱਲੀ ਦੀਆਂ ਰਹਿਣ ਵਾਲੀਆਂ ਹਨ। ਪੁਲੀਸ ਨੇ ਸੈਕਟਰ 17 ਦੇ ਸਾਈਬਰ ਸੈੱਲ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਹੈ। ਸੈਕਟਰ 45 ਦੀ ਇੱਕ ਔਰਤ ਦੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਐੱਸ ਬੀ ਆਈ ਕ੍ਰੈਡਿਟ ਕਾਰਡ ਤੋਂ 1,73,463 ਰੁਪਏ ਦੀ ਧੋਖਾਧੜੀ ਕੀਤੀ। ਮੁਲਜ਼ਮ ਔਰਤਾਂ ਤੋਂ 28 ਮੋਬਾਈਲ ਫ਼ੋਨ, 82 ਸਿਮ ਕਾਰਡ, 55 ਏ ਟੀ ਐੱਮ ਕਾਰਡ, ਦੋ ਆਧਾਰ ਕਾਰਡ, ਦੋ ਪੈਨ ਕਾਰਡ, ਅੱਠ ਡੋਂਗਲ, 27 ਲੈਂਡਲਾਈਨ ਫ਼ੋਨ, ਵਾਇਰਲੈੱਸ ਟ੍ਰਾਂਸਮੀਟਰ, ਪਾਸਬੁੱਕ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ।

Advertisement
Advertisement
×