ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੇ ਤਿੰਨ ਟਿੱਪਰ ਤੇ ਇਕ ਜੇਸੀਬੀ ਜ਼ਬਤ

ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੇ ਤਿੰਨ ਟਿੱਪਰ ਤੇ ਇਕ ਜੇਸੀਬੀ ਜ਼ਬਤ

ਪੱਤਰ ਪ੍ਰੇਰਕ

ਲਾਲੜੂ, 17 ਅਕਤੂਬਰ

ਲੈਹਲੀ ਪੁਲੀਸ ਨੇ ਪਿੰਡ ਬੈਰਮਾਜਰਾ ਨੇੜੇ ਖੇਤਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੇ ਤਿੰਨ ਟਿੱਪਰਾਂ ਤੇ ਇਕ ਜੇਸੀਬੀ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਲਿਆ। ਮੌਕੇ ਤੋਂ ਫ਼ਰਾਰ ਟਿੱਪਰ ਤੇ ਜੇਸੀਬੀ ਦੇ ਚਾਲਕ ਫ਼ਰਾਰ ਹੋਣ ’ਚ ਕਾਮਯਾਬ ਰਹੇ। ਨਾਹਰ ਪੁਲੀਸ ਚੌਕੀ ਦੇ ਇੰਚਾਰਜ ਹਰਕੇਸ਼ ਸਿੰਘ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀ ਨਰਿੰਦਰ ਲਾਲ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਬੈਰਮਾਜਰਾ ਤੋਂ ਚਡਿਆਲਾ ਜਾਣ ਵਾਲੇ ਰਸਤੇ ’ਤੇ ਬੈਰਮਾਜਰਾ ਪਿੰਡ ਦੀ ਜ਼ਮੀਨ ਵਿੱਚ ਕੁੱਝ ਵਿਅਕਤੀ ਰਾਤ ਵੇਲੇ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ। ਮਿਲੀ ਸੂਚਨਾ ਦੇ ਆਧਾਰ ’ਤੇ ਚੌਕੀ ਇੰਚਾਰਜ ਹਰਕੇਸ਼ ਸਿੰਘ ਨੇ ਤੁਰੰਤ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਛਾਪਾ ਮਾਰਿਆ ਤਾਂ ਮਾਈਨਿੰਗ ਕਰ ਰਹੇ ਵਿਅਕਤੀ ਪੁਲੀਸ ਨੂੰ ਦੇਖ ਕੇ ਆਪਣੇ ਵਾਹਨ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮਾਈਨਿੰਗ ਦੇ ਕੰਮ ’ਚ ਲੱਗੇ ਤਿੰਨ ਟਿੱਪਰਾਂ ਤੇ ਇਕ ਜੇਸੀਬੀ ਮਸ਼ੀਨ ਨੂੰ ਕਬਜ਼ੇ ’ਚ ਲੈ ਕੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All