ਚੰਡੀਗੜ੍ਹ ’ਚ ਤਿੰਨ ਨਵੇਂ ਆਈਏਐੱਸ ਅਧਿਕਾਰੀਆਂ ਨੂੰ ਵਿਭਾਗ ਸੌਂਪੇ
ਚੰਡੀਗੜ੍ਹ, 11 ਜੂਨ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਤੈਨਾਤ ਏਜੀਐੱਮਯੂਟੀ ਕਾਡਰ ਦੇ ਤਿੰਨ ਨਵ ਨਿਯੁਕਤ ਆਈਏਐੱਸ ਅਧਿਕਾਰੀਆਂ ਨੂੰ ਵਿਭਾਗ ਸੌਂਪ ਦਿੱਤੇ ਹਨ। ਇਹ ਆਦੇਸ਼ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਨੇ ਜਾਰੀ ਕੀਤੇ ਹਨ। ਸ੍ਰੀ ਵਰਮਾ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਏਐੱਸ ਅਧਿਕਾਰੀ ਸਵਪਨਿਲ ਐੱਮ ਨੇਕ ਨੂੰ ਸਕੱਤਰ ਪ੍ਰਹੁਣਾਚਾਰੀ ਵਿਭਾ, ਚੇਅਰਮੈਨ ਸਿਟਕੋ ਅਤੇ ਓਐੱਸਡੀ ਪਰਸੋਨਲ ਦੀ ਜਿੰਮੇਵਾਰੀ ਦਿੱਤੀ ਗਈ ਹੈ। ਆਈਏਐੱਸ ਪ੍ਰਦੀਪ ਕੁਮਾਰ ਨੂੰ ਵਿਸ਼ੇਸ਼ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ, ਸਕੱਤਰ ਖੇਤੀਬਾੜੀ ਤੇ ਸਕੱਤਰੀ ਪਸ਼ੂ ਪਾਲਣ ਤੇ ਮੱਛੀ ਪਾਲਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਆਈਏਐੱਸ ਅਧਿਕਾਰੀ ਮੁਹੰਮਦ ਮਨਸੂਰ ਨੂੰ ਸਕੱਤਰ ਸਹਿਕਾਰਤਾ, ਸਕੱਤਰ ਫੂਡ ਸਪਲਾਈ ਤੇ ਖਪਤਕਾਰ ਮਾਮਲੇ ਅਤੇ ਸਕੱਤਰ ਕਰ ਤੇ ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਨਿਯੁਕਤ ਕੀਤੇ ਤਿੰਨਾਂ ਆਈਏਐੱਸ ਅਧਿਕਾਰੀਆਂ ਨੇ 9 ਜੂਨ ਨੂੰ ਆਪਣਾ ਅਹੁਦਾ ਸੰਭਾਲ ਲਿਆ ਸੀ, ਜਿਨ੍ਹਾਂ ਨੂੂੰ ਅੱਜ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ।