DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ’ਚ ਤਿੰਨ ਜ਼ਖ਼ਮੀ

ਪੰਚਕੂਲਾ-ਯਮੁਨਾਨਗਰ ਕੌਮੀ ਮਾਰਗ 7 ’ਤੇ ਪਿੰਡ ਨੱਗਲ ਵਿੱਚ ਪਾਵਰ ਗਰਿੱਡ ਦੇ ਸਾਹਮਣੇ ਦੇਰ ਰਾਤ ਨੂੰ ਤੇਜ਼ ਰਫ਼ਤਾਰ ਕਾਰ ਨੇ ਯਾਤਰੀਆਂ ਨੂੰ ਲਿਜਾ ਰਹੇ ਆਟੋ-ਰਿਕਸ਼ਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਟੋ ਚਾਲਕ ਸਮੇਤ ਤਿੰਨ ਜਣੇ ਜ਼ਖ਼ਮੀ ਹੋ...

  • fb
  • twitter
  • whatsapp
  • whatsapp
Advertisement

ਪੰਚਕੂਲਾ-ਯਮੁਨਾਨਗਰ ਕੌਮੀ ਮਾਰਗ 7 ’ਤੇ ਪਿੰਡ ਨੱਗਲ ਵਿੱਚ ਪਾਵਰ ਗਰਿੱਡ ਦੇ ਸਾਹਮਣੇ ਦੇਰ ਰਾਤ ਨੂੰ ਤੇਜ਼ ਰਫ਼ਤਾਰ ਕਾਰ ਨੇ ਯਾਤਰੀਆਂ ਨੂੰ ਲਿਜਾ ਰਹੇ ਆਟੋ-ਰਿਕਸ਼ਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਟੋ ਚਾਲਕ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ, ਆਟੋ ਚਾਲਕ ਜਗਦੀਸ਼ ਦੇਰ ਰਾਤ ਨੂੰ ਧੀਰਜ ਅਤੇ ਗੌਤਮ ਨਾਲ ਆਪਣੇ ਪਿੰਡ ਤੋਂ ਬਰਵਾਲਾ ਜਾ ਰਿਹਾ ਸਨ। ਜਿਵੇਂ ਹੀ ਆਟੋ-ਰਿਕਸ਼ਾ ਨੱਗਲ ਪਾਵਰ ਗਰਿੱਡ ਕੋਲ ਪਹੁੰਚਿਆ ਤਾਂ ਪੰਚਕੂਲਾ ਤੋਂ ਆ ਰਹੀ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸੂਚਨਾ ਮਿਲਣ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਹਿਆ ਗਿਆ। ਸੀ ਸੀ ਟੀ ਵੀ ਫੁਟੇਜ ਦੇ ਆਧਾਰ ਤੇ ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Advertisement
×