ਤਿੰਨ ਸੌ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ
ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹਾ ਪੁਲੀਸ ਨੇ ਚੋਰੀ ਅਤੇ ਗੁੰਮ ਹੋਏ ਲਗਪਗ 70 ਲੱਖ ਦੇ 300 ਮੋਬਾਈਲ ਬਰਾਮਦ ਕੀਤੇ। ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਇਹ ਜਾਣਕਾਰੀ ਸਥਾਨਕ ਪੁਲੀਸਲਾਈਨ ਵਿੱਚ ਇਹ ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਸੌਂਪਣ ਮੌਕੇ ਦਿੱਤੀ। ਉਨ੍ਹਾਂ ਦੱਸਿਆ...
Advertisement
ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹਾ ਪੁਲੀਸ ਨੇ ਚੋਰੀ ਅਤੇ ਗੁੰਮ ਹੋਏ ਲਗਪਗ 70 ਲੱਖ ਦੇ 300 ਮੋਬਾਈਲ ਬਰਾਮਦ ਕੀਤੇ। ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਇਹ ਜਾਣਕਾਰੀ ਸਥਾਨਕ ਪੁਲੀਸਲਾਈਨ ਵਿੱਚ ਇਹ ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਸੌਂਪਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਕਨੀਕੀ ਸੈੱਲ ਨੇ ਵੱਖ-ਵੱਖ ਥਾਵਾਂ ਤੋਂ ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ ਦੇਣ ਲਈ ਇਹ ਪ੍ਰੋਗਰਾਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੈਕਨੀਕਲ ਸੈੱਲ ਨੇ ‘ਸੀ ਈ ਆਈ ਆਰ’ ਪੋਰਟਲ ਅਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਇਹ ਫ਼ੋਨ ਟਰੇਸ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਗੁੰਮ ਹੋਣ ਦੀ ਸੂਰਤ ਵਿੱਚ ਤੁਰੰਤ ਸਬੰਧਤ ਪੁਲੀਸ ਸਾਂਝ ਕੇਂਦਰ ਜਾ ਕੇ ਰਿਪੋਰਟ ਕਰਨ ਅਤੇ ਉਹ ਰਿਪੋਰਟ ‘ਸੀ ਈ ਆਈ ਆਰ’ ਪੋਰਟਲ ’ਤੇ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ।
Advertisement
Advertisement
×

