DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਭਲਕ ਤੱਕ ਮੁਹਾਲੀ, ਡੇਰਾਬੱਸੀ ਤੇ ਖਰੜ ਦੀਆਂ ਅਦਾਲਤਾਂ ’ਚ ਬਾਹਰੀ ਲੋਕਾਂ ਦਾ ਦਾਖ਼ਲਾ ਬੰਦ

  • fb
  • twitter
  • whatsapp
  • whatsapp
featured-img featured-img
ਮੁਹਾਲੀ ਅਦਾਲਤੀ ਕੰਪਲੈਕਸ ਦੇ ਬਾਹਰ ਇਕੱਠੇ ਹੋਏ ਲੋਕ। -ਫੋਟੋ: ਵਿੱਕੀ
Advertisement

ਮੁਹਾਲੀ ਜ਼ਿਲ੍ਹੇ ਦੀਆਂ ਮੁਹਾਲੀ, ਖਰੜ ਅਤੇ ਡੇਰਾਬਸੀ ਸਥਿਤ ਅਦਾਲਤਾਂ ਨੂੰ ਈ ਮੇਲ ਰਾਹੀਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲਣ ਮਗਰੋਂ ਮੁਹਾਲੀ ਦਾ ਸਮੁੱਚਾ ਅਦਾਲਤੀ ਕੰਪਲੈਕਸ ਪੁਲੀਸ ਵੱਲੋਂ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਈ-ਮੇਲ ਪਹਿਲੀ ਜੂਨ ਨੂੰ ਮਿਲੀ ਦੱਸੀ ਜਾ ਰਹੀ ਹੈ।

ਅਦਾਲਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਿੰਨ ਤੋਂ ਪੰਜ ਜੂਨ ਤੱਕ ਮੁਹਾਲੀ ਅਤੇ ਜ਼ਿਲ੍ਹੇ ਦੀਆਂ ਬਾਕੀ ਅਦਾਲਤਾਂ ਵਿਚ ਆਮ ਜਨਤਾ ਦੇ ਜਾਣ ਤੇ ਰੋਕ ਲਗਾਈ ਹੈ। ਅਦਾਲਤੀ ਤਾਰੀਕਾਂ ਵਾਲਿਆਂ ਤੋਂ ਇਲਾਵਾ ਵਕੀਲ ਅਤੇ ਸਟਾਫ਼ ਹੀ ਅੰਦਰ ਜਾ ਸਕੇਗਾ ਅਤੇ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਰਹੇਗੀ।ਨਿਆਂਇਕ ਅਧਿਕਾਰੀਆਂ ਵੱਲੋਂ ਆਪਣੇ ਸੁਰੱਖਿਆ ਅਮਲੇ ਅਤੇ ਨੈਬ ਕੋਰਟਾਂ ਨੂੰ ਸ਼ੱਕੀ ਵਸਤੂ ਜਾਂ ਸ਼ੱਕੀ ਹਰਕਤ ਤੇ ਸਖ਼ਤ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ।

Advertisement

ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠਲੀਆਂ ਵੱਖ-ਵੱਖ ਟੀਮਾਂ, ਜਿਨ੍ਹਾਂ ਵਿਚ ਬੰਬ ਨਿਰੋਧਕ ਦਸਤੇ, ਡਾਗ ਸਕੁਐਡ ਅਤੇ ਹੋਰ ਟੀਮਾਂ ਸ਼ਾਮਿਲ ਸਨ ਨੇ ਦੁਪਹਿਰ ਤੱਕ ਪੂਰੇ ਕੰਪਲੈਕਸ ਵਿਚ ਬਾਰੀਕੀ ਨਾਲ ਤਲਾਸ਼ੀ ਕੀਤੀ। ਦੁਪਹਿਰ ਬਾਰਾਂ ਵਜੇ ਤੱਕ ਤਲਾਸ਼ੀ ਮੁਹਿੰਮ ਚੱਲਦੀ ਰਹੀ ਪਰ ਕਿੱਧਰੋਂ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲੀਸ ਵੱਲੋਂ ਧਮਕੀ ਭਰੀ ਈ ਮੇਲ ਸਬੰਧੀ ਪਰਚਾ ਦਰਜ ਕਰਨ ਉਪਰੰਤ ਅਗਲੇਰੀ ਪੜਤਾਲ ਵੀ ਆਰੰਭੀ ਗਈ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਇਹ ਤੀਜੀ ਘਟਨਾ ਹੈ, ਜਿਸ ਕਾਰਨ ਨਿਆਂਇਕ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ। ਸਕੂਲਾਂ ਨੂੰ ਵੀ ਅਜਿਹੀਆਂ ਧਮਕੀ ਭਰੀਆਂ ਈ-ਮੇਲਾਂ ਮਿਲ ਚੁੱਕੀਆਂ ਹਨ ਪਰ ਹਾਲੇ ਤੱਕ ਪੁਲੀਸ ਵੱਲੋਂ ਈ-ਮੇਲਾਂ ਭੇਜਣ ਵਾਲਾ ਕਾਬੂ ਨਹੀਂ ਕੀਤਾ ਜਾ ਸਕਿਆ ਹੈ।

Advertisement

ਅਦਾਲਤ ’ਚ ਚੌਕਸੀ ਵਧਾਈ: ਪ੍ਰਧਾਨ

ਖਰੜ (ਸ਼ਸ਼ੀ ਪਾਲ ਜੈਨ): ਖਰੜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਦੱਸਿਆ ਕਿ ਸੈਸ਼ਨ ਜੱਜ ਮੁਹਾਲੀ ਤੋਂ ਪੱਤਰ ਪ੍ਰਾਪਤ ਹੋਇਆ ਸੀ ਕਿ 3 ਤੋਂ 5 ਜੂਨ ਤੱਕ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ੲਅਦਾਲਤਾਂ ’ਚ ਸਿਰਫ ਸੁਣਵਾਈ ਲਈ ਆਉਣ ਵਾਲੇ ਲੋਕਾਂ ਦਾ ਦਾਖ਼ਲਾ ਕਰਵਾਉਣ ਲਈ ਲਿਖਿਆ ਸੀ। ਜੁਡੀਸ਼ੀਅਲ ਕੰਪਲੈਕਸ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਇਸ ਸਬੰਧੀ ਪੁਲੀਸ ਵੱਲੋਂ ਕਲੀਨ ਚਿੱਟ ਪ੍ਰਾਪਤ ਨਹੀਂ ਹੁੰਦੀ, ਅਦਾਲਤਾਂ ਵਿੱਚ ਚੌਕਸੀ ਰਹੇਗੀ।

Advertisement
×