Mohali court complex ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਤਾਇਨਾਤ
ਧਮਕੀ ਮਿਲਣ ਮਗਰੋਂ ਪੁਲੀਸ ਤੇ ਬੰਬ ਨਿਰੋਧਕ ਦਸਤਾ ਹਰਕਤ ’ਚ; ਡੌਗ ਸਕੁਐਡ ਨਾਲ ਅਦਾਲਤੀ ਅਹਾਤੇ ਦੀ ਜਾਂਚ
Advertisement
ਜੁਡੀਸ਼ੀਅਲ ਕੋਰਟਸ ਕੰਪਲੈਕਸ ਮੁਹਾਲੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅਦਾਲਤੀ ਅਹਾਤੇ ਵਿੱਚ ਦਾਖ਼ਲਾ ਸਿਰਫ਼ ਵਕੀਲਾਂ ਅਤੇ ਹੋਰਨਾਂ ਲਈ ਸੀਮਤ ਕਰ ਦਿੱਤਾ ਗਿਆ।
ਐੱਸ.ਏ.ਐੱਸ. ਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਹੁਕਮ ਅਨੁਸਾਰ ਅਦਾਲਤਾਂ ਨੇ ਪੁਲੀਸ ਅਧਿਕਾਰੀਆਂ ਵੱਲੋਂ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ (ਕਲੀਅਰੈਂਸ) ਦੇਣ ਤੋਂ ਬਾਅਦ ਹੀ ਕੰਮ ਮੁੜ ਸ਼ੁਰੂ ਕੀਤਾ।
Advertisement
ਇਸ ਦੌਰਾਨ ਦਾਖ਼ਲੇ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਉਣ ਵਾਲੇ ਲੋਕਾਂ ਨੂੰ ਅੰਦਰ ਜਾਣ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਚੈਕਿੰਗ ਕਰਨ।
Advertisement
ਪੁਲੀਸ ਨੇ ਸੁੰਘਣ ਵਾਲੇ ਕੁੱਤਿਆਂ (ਸਨਿਫ਼ਰ ਡੌਗਜ਼) ਅਤੇ ਬੰਬ ਨਿਰੋਧਕ ਦਸਤੇ (ਬੰਬ ਡਿਸਪੋਜ਼ਲ ਸਕੁਐਡ) ਨਾਲ ਅਹਾਤੇ ਦੀ ਤਲਾਸ਼ੀ ਲਈ। ਮੁਹਾਲੀ ਦਾ ਜੁਡੀਸ਼ੀਅਲ ਕੋਰਟਸ ਕੰਪਲੈਕਸ ਪਹਿਲਾਂ ਵੀ ਕਈ ਵਾਰ ਬੰਬ ਦੀਆਂ ਧਮਕੀਆਂ ਦਾ ਨਿਸ਼ਾਨਾ ਬਣ ਚੁੱਕਾ ਹੈ, ਪਰ ਹਰ ਵਾਰ ਇਹ ਅਫ਼ਵਾਹ (ਹੋਕਸ) ਹੀ ਸਾਬਤ ਹੋਇਆ ਹੈ।
Advertisement
×

