Chandigarh ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ; ਹਾਈ ਅਲਰਟ ’ਤੇ ਪੁਲੀਸ ਤੇ ਸੁਰੱਖਿਆ ਏਜੰਸੀਆਂ
ਕੰਟਰੋਲ ਰੂਮ ਨੂੰ ਮਿਲਿਆ ਧਮਕੀ ਭਰਿਆ ਸੁਨੇਹਾ; ਪੁਲੀਸ ਤੇ ਬੰਬ ਨਿਰੋਧਕ ਦਸਤਿਆਂ ਵੱਲੋਂ ਸਕੂਲਾਂ ’ਚ ਤਲਾਸ਼ੀ ਅਭਿਆਨ ਜਾਰੀ
Advertisement
ਚੰਡੀਗੜ੍ਹ ਦੇ ਛੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਪੁਲੀਸ ਕੰਟਰੋਲ ਰੂਮ ਨੂੰ ਮਿਲੀ ਇਸ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।
ਧਮਕੀ ਮਿਲਣ ਵਾਲੇ ਸਕੂਲਾਂ ਵਿੱਚ ਏਅਰਫੋਰਸ ਸਕੂਲ ਸੈਕਟਰ-31, ਸੈਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ-28, ਡੀ.ਏ.ਵੀ. ਮਾਡਲ ਸਕੂਲ ਸੈਕਟਰ-15, ਸੈਂਟ ਸਟੀਫ਼ਨਜ਼ ਸਕੂਲ ਸੈਕਟਰ-45, ਅਜੀਤ ਸਕੂਲ ਸੈਕਟਰ-41 ਤੇ 45 ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਸਥਿਤ ਅੰਕੁਰ ਸਕੂਲ ਸ਼ਾਮਲ ਹਨ।
Advertisement
ਸੂਚਨਾ ਮਿਲਦੇ ਹੀ ਪੁਲੀਸ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਸਬੰਧਤ ਸਕੂਲਾਂ ਵਿੱਚ ਪਹੁੰਚ ਗਏ ਅਤੇ ਪੂਰੇ ਕੈਂਪਸ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਫ਼ਿਲਹਾਲ ਸਕੂਲਾਂ ਵਿੱਚੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ।
Advertisement
ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਧਮਕੀ ਕਿਸ ਮਾਧਿਅਮ ਰਾਹੀਂ ਭੇਜੀ ਗਈ ਸੀ ਅਤੇ ਇਹ ਅਸਲੀ ਹੈ ਜਾਂ ਕਿਸੇ ਨੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਝੂਠੀ ਅਫ਼ਵਾਹ ਫੈਲਾਈ ਹੈ।
Advertisement
×

