DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ ਵਿੱਚ ਪਹਿਲੀ ਕੌਮਾਂਤਰੀ ਮੈਰਾਥਨ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਲਿਆ ਹਿੱਸਾ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਕਲੱਬ ਵਿੱਚ ਪਹਿਲੀ ਕੌਮਾਂਤਰੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਵਿੱਚ ਦੇਸ਼ ਭਰ ਤੋਂ ਲਗਪਗ 3500 ਅਥਲੀਟਾਂ ਨੇ ਹਿੱਸਾ ਲਿਆ, ਜਿਸ ਵਿੱਚ 38 ਕੌਮਾਂਤਰੀ ਅਥਲੀਟ ਵੀ ਸ਼ਾਮਲ ਹਨ। ਇਸ ਮੈਰਾਥਨ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Advertisement

ਜਾਣਕਾਰੀ ਅਨੁਸਾਰ ਮੈਰਾਥਨ ਵਿੱਚ 42.195 ਕਿਲੋਮੀਟਰ ਦੀ ਫੁੱਲ ਮੈਰਾਥਨ, 21 ਕਿਲੋਮੀਟਰ ਦੀ ਹਾਫ ਮੈਰਾਥਨ, 10 ਕਿਲੋਮੀਟਰ ਦੀ ਟਾਇਮਡ ਰਣ ਅਤੇ 5 ਕਿਲੋਮੀਟਰ ਕਰਵਾਈ ਗਈ। ਮੈਰਾਥਨ ਦੀ ਸ਼ੁਰੂਆਤ ਚੰਡੀਗੜ੍ਹ ਕਲੱਬ ਤੋਂ ਕੀਤੀ ਗਈ, ਜੋ ਹਾਈ ਕੋਰਟ ਚੌਕ, ਰੌਕ ਗਾਰਡਨ, ਸੁਖਨਾ ਝੀਲ, ਝੀਲ ਕਲੱਬ, ਮਟਕਾ ਚੌਕ, ਟਰਾਂਸਪੋਰਟ ਲਾਈਟਾਂ, ਰੋਜ਼ ਗਾਰਡਨ ਰੋਡ, ਪੀਜੀਆਈ ਗੇਟ ਨੰਬਰ 3, ਲੇਜ਼ਰ ਵੈਲੀ ਅਤੇ ਮੁੱਖ ਮੰਤਰੀ ਨਿਵਾਸ ਦੇ ਚੌਕ ਤੋਂ ਹੁੰਦੀ ਹੋਈ ਚੰਡੀਗੜ੍ਹ ਕਲੱਬ ਵਿੱਚ ਸਮਾਪਤ ਹੋਈ।

Advertisement

ਮੈਰਾਥਨ ਕਰਕੇ ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਸ਼ਹਿਰ ਦੀਆਂ ਕਈ ਸੜਕਾਂ ਤੇ ਆਵਾਜਾਈ ਵੀ ਠੱਪ ਕਰ ਦਿੱਤੀ ਸੀ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਯੂਟੀ ਪ੍ਰਸ਼ਾਸਨ ਵੱਲੋਂ ਮੈਰਾਥਨ ਦੇ ਜੇਤੂਆਂ ਨੂੰ ਇੱਕ ਕਰੋੜ ਰੁਪਏ ਦੇ ਇਨਾਮ ਦਿੱਤੇ ਗਏ।

Advertisement
×