DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਹ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ: ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇੱਕ ਵਾਰ ਹਾਈਕਮਾਂਡ ਨੇ ਜੋ ਫੈਸਲਾ ਲੈ ਲਿਆ ਹੈ ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਹਨਾਂ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ’ਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ...

  • fb
  • twitter
  • whatsapp
  • whatsapp
featured-img featured-img
ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ। ਫਾਈਲ ਫੋਟੋ
Advertisement

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇੱਕ ਵਾਰ ਹਾਈਕਮਾਂਡ ਨੇ ਜੋ ਫੈਸਲਾ ਲੈ ਲਿਆ ਹੈ ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਹਨਾਂ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ’ਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦੀ ਖੇਡ ਹੈ, ਹੁਣ ਕੋਈ ਫੇਰਬਦਲ ਨਹੀਂ ਹੋਵੇਗਾ ।

ਉਨ੍ਹਾਂ ਕਿਹਾ ਕਿ ਹਾਈਕਮਾਂਡ ਵੱਲੋਂ ਕੀਤੇ ਫੇਰਬਦਲ ਦਾ ਸਭ ਨੇ ਸਵਾਗਤ ਕੀਤਾ ਹੈ । ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨਾਲ ਉਨ੍ਹਾਂ ਦੀ ਦੋ ਦਿਨ ਪਹਿਲਾਂ ਗੱਲ ਹੋਈ ਹੈ ਪਰ ਉਹ ਬਾਹਰ ਗਏ ਹੋਏ ਹਨ ।

Advertisement

ਸੂਤਰਾਂ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਪੰਜਾਬ ਇੰਚਾਰਜ ਬਘੇਲ ਨੂੰ ਸੰਕੇਤ ਦਿੱਤੇ ਹਨ ਜਿਸ ਮਗਰੋਂ ਬਘੇਲ ਦਾ ਰੌਂਅ ਸਖਤ ਹੋਇਆ ਹੈ। ਚੰਨੀ ਧੜੇ ਲਈ ਇਹ ਸਪੱਸ਼ਟ ਸੁਨੇਹਾ ਹੈ ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ, ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ।

Advertisement

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਮਿਲਣ ਤੋਂ ਕਿਨਾਰਾ ਕੀਤਾ ਸੀ, ਕਿਉਂਕਿ ਇਸ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਨਾਲ ਨਾਰਾਜ਼ ਹਨ ਕਿ ਬਘੇਲ ਨੇ ਕਦੇ ਵੀ ਉਨ੍ਹਾਂ ਨਾਲ ਗੱਲ ਕਰਨ ਨੂੰ ਪਹਿਲਾਂ ਤਰਜ਼ੀਹ ਨਹੀਂ ਦਿੱਤੀ ਸੀ। ਬੀਤੇ ਦਿਨ ਕਾਂਗਰਸ ਭਵਨ ’ਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਭੁਪੇਸ਼ ਬਘੇਲ ਨੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ ਤੈਅ ਕੀਤੀ ਸੀ ਪ੍ਰੰਤੂ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ।

Advertisement
×