DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਝ ਵੀ ਹੁੰਦੈ: ਸਰਕਾਰੀ ਨੌਕਰੀ ਦੀ ਭਾਲ ’ਚ ਪਹੁੰਚਿਆ ‘ਸਰਕਾਰੀ ਬੈਂਕ’! ਆਬਕਾਰੀ ਇੰਸਪੈਕਟਰ ਦੀ ਪ੍ਰੀਖਿਆ ’ਚ ਅਪੀਅਰ ਹੋਇਆ ‘ਸਟੇਟ ਬੈਂਕ ਆਫ਼ ਇੰਡੀਆ’

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਐਲਾਨੇ ਨਤੀਜੇ ’ਚ ਸਾਹਮਣੇ ਆਏ ਅਜੀਬੋ-ਗ਼ਰੀਬ ਨਾਮ; ਔਨਲਾਈਨ ਫ਼ਾਰਮ ਭਰਨ ਵੇਲੇ ਹੋਈ ਇੱਕ ਛੋਟੀ ਜਿਹੀ ਭੁੱਲ ਬਣੀ ਚਰਚਾ ਦਾ ਵਿਸ਼ਾ

  • fb
  • twitter
  • whatsapp
  • whatsapp
featured-img featured-img
ਸਰਕਾਰੀ ਨੌਕਰੀ ਦੀ ਭਾਲ ’ਚ ਪਹੁੰਚਿਆ ‘ਸਰਕਾਰੀ ਬੈਂਕ’! ਆਬਕਾਰੀ ਇੰਸਪੈਕਟਰ ਦੀ ਪ੍ਰੀਖਿਆ ’ਚ ਅਪੀਅਰ ਹੋਇਆ ‘ਸਟੇਟ ਬੈਂਕ ਆਫ਼ ਇੰਡੀਆ’
Advertisement

ਪੰਜਾਬ ਸਰਕਾਰ ਕੋਲ ਸਰਕਾਰੀ ਨੌਕਰੀ ਲੈਣ ਲਈ ਉਮੀਦਵਾਰਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਤਾਂ ਆਮ ਗੱਲ ਹੈ, ਪਰ ਇਸ ਵਾਰ ਨੌਕਰੀ ਦੀ ਭਾਲ ਵਿੱਚ ਇੱਕ ‘ਸਰਕਾਰੀ ਬੈਂਕ’ ਖੁਦ ਚੱਲ ਕੇ ਪਹੁੰਚ ਗਿਆ। ਜੀ ਹਾਂ, ਇਹ ਸੁਣਨ ਵਿੱਚ ਭਾਵੇਂ ਅਜੀਬ ਲੱਗੇ ਪਰ ਸੱਚ ਹੈ ਕਿ ਆਬਕਾਰੀ ਤੇ ਕਰ ਇੰਸਪੈਕਟਰਾਂ (Excise and Taxation Inspectors) ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ਇੱਕ ‘ਸਰਕਾਰੀ ਬੈਂਕ’ ਨੇ ਵੀ ਦਿੱਤੀ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (SSSB) ਵੱਲੋਂ ਲਈ ਗਈ ਇਸ ਲਿਖਤੀ ਪ੍ਰੀਖਿਆ ਵਿੱਚ ‘ਸਟੇਟ ਬੈਂਕ ਆਫ਼ ਇੰਡੀਆ’ ਨਾਮ ਦਾ ਇੱਕ ਉਮੀਦਵਾਰ ਬਾਕਾਇਦਾ ਅਪੀਅਰ ਹੋਇਆ। ਲੰਘੇ ਕੱਲ੍ਹ ਬੋਰਡ ਵੱਲੋਂ ਜਾਰੀ ਕੀਤੇ ਗਏ ਲਿਖਤੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਅਜਿਹੇ ਕਈ ਅਜੀਬੋ-ਗ਼ਰੀਬ ਅਤੇ ਰੋਚਕ ਨਾਮ ਸਾਹਮਣੇ ਆਏ ਹਨ।

31 ਮਈ ਨੂੰ ਹੋਈ ਸੀ ਪ੍ਰੀਖਿਆ

ਆਬਕਾਰੀ ਤੇ ਕਰ ਇੰਸਪੈਕਟਰਾਂ ਲਈ ਲਿਖਤੀ ਪ੍ਰੀਖਿਆ 31 ਮਈ ਨੂੰ ਹੋਈ ਸੀ ਅਤੇ ਜਦੋਂ ਚੰਡੀਗੜ੍ਹ ਦੇ ਇੱਕ ਪ੍ਰੀਖਿਆ ਕੇਂਦਰ ’ਚ ‘ਸਟੇਟ ਬੈਂਕ ਆਫ਼ ਇੰਡੀਆ’ ਨਾਮ ਦਾ ਵਿਅਕਤੀ ਪੇਪਰ ਦੇਣ ਪੁੱਜਿਆ ਤਾਂ ਪ੍ਰੀਖਿਆ ਕੇਂਦਰ ਦੇ ਗੇਟ ’ਤੇ ਰੋਕ ਲਿਆ ਗਿਆ। ਰਸਮੀ ਕਾਰਵਾਈ ਮਗਰੋਂ ਉਸ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ। ‘ਸਟੇਟ ਬੈਂਕ ਆਫ਼ ਇੰਡੀਆ’ ਦਾ ਰੋਲ ਨੰਬਰ 525154 ਹੈ।

Advertisement

ਜਦੋਂ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਤਾਂ ਪਤਾ ਲੱਗਿਆ ਅਸਲ ’ਚ ਜ਼ਿਲ੍ਹਾ ਮਾਨਸਾ ਦੇ ਪਿੰਡ ਫ਼ਤਿਹਗੜ੍ਹ ਸਾਹਨਿਆਂ ਵਾਲੀ ਦਾ ਨੌਜਵਾਨ ਉਮੀਦਵਾਰ ਅਮਨਦੀਪ ਸਿੰਘ ਆਬਕਾਰੀ ਤੇ ਕਰ ਇੰਸਪੈਕਟਰ ਦੀ ਆਸਾਮੀ ਲਈ ਔਨਲਾਈਨ ਅਪਲਾਈ ਕਰਨ ਵੇਲੇ ਆਪਣੇ ਨਾਮ ਦੀ ਥਾਂ ਬੈਂਕ ਦਾ ਨਾਮ ਲਿਖਣ ਦੀ ਭੁੱਲ ਕਰ ਬੈਠਾ। ਜਦੋਂ ਉਸ ਦੇ ਘਰ ਪ੍ਰੀਖਿਆ ਦਾ ਰੋਲ ਨੰਬਰ ਪੁੱਜਿਆ ਤਾਂ ਉਹ ਆਪਣਾ ਨਾਮ ‘ਸਟੇਟ ਬੈਂਕ ਆਫ਼ ਇੰਡੀਆ’ ਵੇਖ ਕੇ ਹੱਕਾ ਬੱਕਾ ਰਹਿ ਗਿਆ।

Advertisement

‘ਫ਼ੋਟੋ’ ਅਤੇ ਗਿਫ਼ਟ ਪ੍ਰਿਆ ਵਰਗੇ ਨਾਮ ਵੀ ਆਏ ਸਾਹਮਣੇ

ਬਾਅਦ ’ਚ ਪਤਾ ਲੱਗਿਆ ਕਿ ਅਸਲ ਉਸ ਤੋਂ ਹੀ ਇਹ ਗ਼ਲਤੀ ਔਨਲਾਈਨ ਅਪਲਾਈ ਕਰਨ ਵੇਲੇ ਹੋਈ ਸੀ। ਜਦੋਂ ਚੰਡੀਗੜ੍ਹ ਦੇ ਕੇਂਦਰ ’ਚ ਪ੍ਰੀਖਿਆ ਦੇਣ ਪੁੱਜਿਆ ਤਾਂ ਉਸ ਤੋਂ ਪ੍ਰੀਖਿਆ ਅਮਲੇ ਨੇ ਅੰਡਰਟੇਕਿੰਗ ਲੈ ਕੇ ਪ੍ਰੀਖਿਆ ਦੇਣ ਦਾ ਮੌਕਾ ਦੇ ਦਿੱਤਾ। ਪੰਜਾਬ ਸਰਕਾਰ ਵੱਲੋਂ 197 ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਣੀ ਹੈ ਜਿਨ੍ਹਾਂ ਲਈ 89,500 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ। ਲਿਖਤੀ ਪ੍ਰੀਖਿਆ ਦੇਣ ਵਾਲਿਆਂ ’ਚ ‘ਫ਼ੋਟੋ’ ਨਾਮ ਦਾ ਵਿਅਕਤੀ ਅਤੇ ‘ਗਿਫ਼ਟ ਪ੍ਰਿਆ’ ਵਰਗੇ ਨਾਮ ਵੀ ਸਾਹਮਣੇ ਆਏ ਹਨ।

Advertisement
×