DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਆਸੀ ਧੁਨੰਤਰਾਂ ਦੇ ਪਿੰਡਾਂ ’ਚ ਪਵੇਗੀ ‘ਕਿੱਕਲੀ’: Bhagwant Mann ਵੱਲੋਂ ਦੂਜੇ ਪੜਾਅ ’ਚ ‘ਲੋਕ ਮਿਲਣੀ’ ਪ੍ਰੋਗਰਾਮ ਮਜੀਠਾ ਤੋਂ ਹੋਣਗੇ ਸ਼ੁਰੂ

Bhagwant Mann, Lok Milni Program: ਦੂਸਰੇ ਪੜਾਅ ’ਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ’ਚ ਕਰਨ ਦੀ ਤਿਆਰੀ

  • fb
  • twitter
  • whatsapp
  • whatsapp
featured-img featured-img
ਸਬੰਧਤ ਤਸਵੀਰ।
Advertisement

Bhagwant Mann, Lok Milni Program: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਸਰੇ ਪੜਾਅ ’ਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ’ਚ ਕਰਨ ਦੀ ਵਿਉਂਤ ਬਣਾਉਣ ਲੱਗੇ ਹਨ। ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਹੈ, ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖ਼ਰ ਛੂਹਣ ਲੱਗਿਆ ਹੈ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁਖ਼ ਅਖ਼ਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਵਜੋਂ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ’ਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਹਲਕੇ ਮਜੀਠਾ ’ਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। ਉਸ ਮਗਰੋਂ 27 ਅਗਸਤ ਨੂੰ ਕਰਤਾਰਪੁਰ ਹਲਕੇ ’ਚ ਲੋਕ ਮਿਲਣੀ ਪ੍ਰੋਗਰਾਮ ਹੋਵੇਗਾ ਅਤੇ 28 ਅਗਸਤ ਨੂੰ ਮੁਹਾਲੀ ਜਾਂ ਖਰੜ ਹਲਕੇ ’ਚ ਲੋਕ ਮਿਲਣੀ ਪ੍ਰੋਗਰਾਮ ਤੈਅ ਕੀਤਾ ਗਿਆ ਹੈ।

Advertisement

ਅਹਿਮ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ, ਜੋ ਕਿ ਹਲਕਾ ਬਠਿੰਡਾ ਦਿਹਾਤੀ ’ਚ ਪੈਂਦਾ ਹੈ, ’ਚ ਵੀ ਲੋਕ ਮਿਲਣੀ ਦਾ ਪ੍ਰੋਗਰਾਮ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਗੋਪਾਲ ਸਿੰਘ (ਸਾਬਕਾ ਪੀ.ਸੀ.ਐੱਸ. ਅਧਿਕਾਰੀ) ਨੂੰ ਸੌਂਪੀ ਹੈ।

Advertisement

ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ, ਜੋ ਹਲਕਾ ਰਾਮਪੁਰਾ ਫੂਲ ’ਚ ਪੈਂਦਾ ਹੈ, ’ਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਹਨ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ, ਜੋ ਇਸ ਹਲਕੇ ਦੀ ਹਾਰ-ਜਿੱਤ ਦਾ ਫ਼ੈਸਲਾ ਕਰਦਾ ਹੈ।

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ’ਚ ਜਾ ਕੇ ਇੱਕ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਹਨ। ਪਿਛਲੇ ਦਿਨਾਂ ’ਚ ਮੁੱਖ ਮੰਤਰੀ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਬੰਦ ਹੋ ਗਏ ਸਨ। ਮੌਨਸੂਨ ਕਰਕੇ ਆਮ ਆਦਮੀ ਪਾਰਟੀ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਬੰਦ ਕਰ ਦਿੱਤੇ ਸਨ। ਹੁਣ ਦੂਸਰੇ ਪੜਾਅ ਤਹਿਤ ਮੁੜ ਲੋਕ ਮਿਲਣੀ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਹੋ ਰਹੇ ਹਨ।

Advertisement
×