DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੰਗਮੰਚ ਉਤਸਵ: ‘ਮੰਟੋ ਦੇ ਅਫ਼ਸਾਨੇ’ ਨਾਟਕ ਦੀ ਪੇਸ਼ਕਾਰੀ

ਨਾਟਕਕਾਰ ਹਰਚਰਨ ਸਿੰਘ 11 ਰੋਜ਼ਾ ਰੰਗਮੰਚ ਉਤਸਵ ਦੇ 7ਵੇਂ ਦਿਨ ਅੱਜ ਕਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਸਤਾਨੇ ਆਰਟਸ ਰਾਮਪੁਰਾ ਫੂਲ ਵੱਲੋਂ ਨਾਟਕ ‘ਮੰਟੋ ਦੇ ਅਫ਼ਸਾਨੇ’ ਦੀ ਪੇਸ਼ਕਾਰੀ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ...

  • fb
  • twitter
  • whatsapp
  • whatsapp
featured-img featured-img
ਨਾਟਕ ‘ਮੰਟੋ ਦੇ ਅਫ਼ਸਾਨੇ’ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ।
Advertisement

ਨਾਟਕਕਾਰ ਹਰਚਰਨ ਸਿੰਘ 11 ਰੋਜ਼ਾ ਰੰਗਮੰਚ ਉਤਸਵ ਦੇ 7ਵੇਂ ਦਿਨ ਅੱਜ ਕਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਸਤਾਨੇ ਆਰਟਸ ਰਾਮਪੁਰਾ ਫੂਲ ਵੱਲੋਂ ਨਾਟਕ ‘ਮੰਟੋ ਦੇ ਅਫ਼ਸਾਨੇ’ ਦੀ ਪੇਸ਼ਕਾਰੀ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਕੀਤੀ ਗਈ।

ਮੰਟੋ ਦੀਆਂ ਕਹਾਣੀਆਂ ’ਤੇ ਆਧਾਰਿਤ ਇਸ ਨਾਟਕ ਨੂੰ ਅਕਸ ਮਹਿਰਾਜ ਤੇ ਸੋਨੀ ਢਿੱਲੋਂ ਨੇ ਨਿਰਦੇਸ਼ਿਤ ਕੀਤਾ। ਨਾਟਕ ਵਿੱਚ ਵੰਡ ਦੀ ਤ੍ਰਾਸਦੀ ਦੇ ਨਾਲ-ਨਾਲ ਮੰਟੋ ਦੀਆਂ ਉਨ੍ਹਾਂ ਕਹਾਣੀਆਂ ਨੂੰ ਵੀ ਮੰਚ ‘ਤੇ ਪੇਸ਼ ਕੀਤਾ ਗਿਆ ਜਿਨ੍ਹਾਂ ’ਤੇ ਤਤਕਾਲੀ ਹਕੂਮਤ ਵੱਲੋਂ ਕੇਸ ਦਰਜ ਕੀਤੇ ਗਏ ਅਤੇ ਫੇਰ ਮੰਟੋ ਨੂੰ ਬਰੀ ਕੀਤਾ ਜਾਂਦਾ ਰਿਹਾ। ਅਕਸਰ ਹੀ ਵਿਵਾਦਾਂ ਵਿਚ ਰਹੀਆਂ ਕਹਾਣੀਆਂ ਠੰਢਾ ਗੋਸ਼ਤ, ਕਾਲੀ ਸਲਵਾਰ, ਲਾਇਸੈਂਸ, ਖੋਲ੍ਹ ਦੋ ਆਦਿ ਨੂੰ ਕਿਰਦਾਰਾਂ ਨੇ ਮੰਚ ’ਤੇ ਪੇਸ਼ ਕੀਤਾ। ਮਸਤਾਨੇ ਆਰਟਸ ਦੀ ਇਹ ਪੇਸ਼ਕਸ਼ ਅਜੋਕੇ ਸਮਾਜ ਤੇ ਤਿੱਖਾ ਵਿਅੰਗ ਕਰਦੀ ਹੋਈ ਕਈ ਸਵਾਲ ਖੜ੍ਹੀ ਕਰਦੀ ਹੈ। ਇਸ ਨਾਟਕ ਦੀ ਪੇਸ਼ਕਾਰੀ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਡਾ. ਯੋਜਨਾ ਰਾਵਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਰਾਵਤ ਨੇ ਕਿਹਾ ਇਸ ਨਾਟਕ ਦੇ ਮਾਧਿਅਮ ਨਾਲ ਗੱਲ ਕਰਦਿਆ ਕਿਹਾ ਕਿ ਜ਼ਿੰਦਗੀ ਦੇ ਕੌੜੇ ਅਨੁਭਵ ਹਮੇਸ਼ਾਂ ਤੋਂ ਇਸਤਰੀ ਦੇ ਰਾਹ ਵਿੱਚ ਮੁਸ਼ਕਿਲ ਬਣਦੇ ਰਹੇ ਨੇ, ਪਰ ਇਸਤਰੀ ਨੇ ਇਹਨਾਂ ਨੂੰ ਬਿਨਾਂ ਪ੍ਰਵਾਹ ਕੀਤੇ ਮੰਜ਼ਿਲ ਹਾਸਲ ਕੀਤੀ ਹੈ। ਰੰਗਮੰਚ ਉਤਸਵ ਬਾਰੇ ਗੱਲ ਕਰਦਿਆਂ ਸਵਰਨਜੀਤ ਸਿੰਘ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਾਈਸ ਚੇਅਰਮੈਨ ਅਮਿਤ ਗੈਂਗਵਾਨੀ ਨੇ ਕਿਹਾ ਕਿ ਅੱਜ ਦੀ ਪੇਸ਼ਕਾਰੀ ਨੇ ਵੰਡ ਦੇ ਜ਼ਖਮ ਤਾਜ਼ਾ ਕਰ ਦਿੱਤੇ। ਅਕਸ ਰੰਗਮੰਚ ਦੀ ਟੀਮ ਨੇ ਪੰਜਾਬ ਦੇ ਬਹੁਤ ਹੀ ਅਹਿਮ ਵਿਸ਼ਿਆਂ ਨੂੰ ਲੈ ਕੇ ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।

Advertisement

Advertisement
Advertisement
×