ਪਤਨੀ ਨੇ ਪ੍ਰੇਮੀ ਤੇ ਭਤੀਜੇ ਨਾਲ ਮਿਲ ਕੇ ਕੀਤਾ ਸੀ ਕਤਲ

ਪਤਨੀ ਨੇ ਪ੍ਰੇਮੀ ਤੇ ਭਤੀਜੇ ਨਾਲ ਮਿਲ ਕੇ ਕੀਤਾ ਸੀ ਕਤਲ

ਰੇਲਵੇ ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 1 ਜੁਲਾਈ

ਇੱਥੋਂ ਦੇ ਪਿੰਡ ਸੈਦਪੁਰਾ ਦੇ ਵਸਨੀਕ ਇਕ ਵਿਅਕਤੀ ਦੇ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਉਸ ਦੀ ਪਤਨੀ, ਉਸ ਦੇ ਪ੍ਰੇਮੀ ਅਤੇ ਮ੍ਰਿਤਕ ਦੇ ਨਾਬਾਲਗ ਭਤੀਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਮਮਤਾ ਅਤੇ ਉਸ ਦੇ 22 ਸਾਲਾ ਪ੍ਰੇਮੀ ਹਰਪ੍ਰੀਤ ਸਿੰਘ ਵਾਸੀ ਪਿੰਡ ਭਾਂਖਰਪੁਰ ਨੂੰ ਅੱਜ ਅਦਾਤਲ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਜਦਕਿ ਨਾਬਾਲਗ ਭਤੀਜੇ ਨੂੰ ਅਦਾਲਤ ਨੇ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਹੈ।

ਇਕੱਤਰ ਜਾਣਕਾਰੀ ਅਨੁਸਾਰ 29 ਜੂਨ ਨੂੰ ਸਵੇਰ ਅੰਬਾਲਾ ਕਾਲਕਾ ਰੇਲਵੇ ਲਾਈਨ ਨੇੜੇ ਇਕ ਗੰਦੇ ਨਾਲੇ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਜੇਬ ਵਿੱਚੋਂ ਇਕ ਪਰਚੀ ਮਿਲੀ ਸੀ ਜਿਸ ’ਤੇ ਪਿੰਡ ਸੈਦਪੁਰਾ ਦੀ ਫੈਕਟਰੀ ਦਾ ਪਤਾ ਸੀ। ਫੈਕਟਰੀ ਤੋਂ ਮ੍ਰਿਤਕ ਦੀ ਪਛਾਣ 49 ਸਾਲਾਂ ਦੇ ਸਹਿਦੇਵ ਵਾਸੀ ਜੀਬੀਪੀ ਈਕੋ ਹੋਮਸ, ਪਿੰਡ ਸੈਦਪੁਰਾ ਦੇ ਰੂਪ ਵਿੱਚ ਹੋਈ ਸੀ।

ਪੁਲੀਸ ਨੂੰ ਮ੍ਰਿਤਕ ਦੀ ਪਤਨੀ ਮਮਤਾ ਨੇ ਆਪਣੇ ਪਤੀ ਬਾਰੇ ਕੋਈ ਤਸੱਲੀਬਖ਼ਸ ਜਾਣਕਾਰੀ ਨਹੀਂ ਦਿੱਤੀ। ਇਸ ’ਤੇ ਪੁਲੀਸ ਨੇ ਈਕੋ ਹੋਮਸ ਕਲੋਨੀ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ 28 ਜੂਨ ਦੀ ਰਾਤ ਨੂੰ 9 ਵਜੇ ਉੱਥੋਂ ਸਹਿਦੇਵ, ਉਸ ਦੀ ਪਤਨੀ ਅਤੇ ਨਾਲ ਦੋ ਬੱਚੇ ਜਿਨ੍ਹਾਂ ਵਿੱਚ ਇਕ ਕੁੜੀ ਤੇ ਮੁੰਡਾ ਸੀ, ਨੂੰ ਜਾਂਦੇ ਹੋਏ ਦੇਖਿਆ। ਢਾਈ ਘੰਟੇ ਬਾਅਦ ਉਹ ਤਿੰਨ ਜਣੇ ਵਾਪਸ ਆਏ ਪਰ ਸਹਿਦੇਵ ਉਨ੍ਹਾਂ ਦੇ ਨਾਲ ਨਹੀਂ ਸੀ। ਪੁਲੀਸ ਨੇ ਸਹਿਦੇਵ ਦੀ ਪਤਨੀ ਮਮਤਾ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਪਹਿਲਾਂ ਤਾਂ ਉਸ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਸਾਰਾ ਸੱਚ ਦੱਸ ਦਿੱਤਾ। ਉਸ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਵਿਆਹ ਉਸ ਦੀ ਮਰਜ਼ੀ ਤੋਂ ਬਗੈਰ ਹੋਇਆ ਸੀ। ਉਨ੍ਹਾਂ ਦੋਹਾਂ ਦੀ ਉਮਰ ’ਚ ਕਾਫੀ ਫਰਕ ਸੀ ਜਿਸ ਕਰ ਕੇ ਉਹ ਸਹਿਦੇਵ ਨੂੰ ਪਸੰਦ ਨਹੀਂ ਕਰਦੀ ਸੀ। ਸਹਿਦੇਵ ਸ਼ਰਾਬ ਪੀ ਕੇ ਉਸ ਨਾਲ ਲੜਦਾ ਸੀ ਅਤੇ ਕੁੱਟਮਾਰ ਕਰਦਾ ਸੀ। ਇਸ ਦੌਰਾਨ ਮਮਤਾ ਦੀ ਜਾਣ-ਪਛਾਣ 22 ਸਾਲਾ ਹਰਪ੍ਰੀਤ ਸਿੰਘ ਨਾਲ ਹੋਈ ਤੇ ਜਾਣ-ਪਛਾਣ ਜਲਦੀ ਹੀ ਪਿਆਰ ਵਿੱਚ ਬਦਲ ਗਈ। ਮਮਤਾ ਨੇ ਹਰਪ੍ਰੀਤ ਅਤੇ ਸਹਿਦੇਵ ਦੇ ਨਾਬਾਲਗ ਭਤੀਜੇ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ 28 ਜੂਨ ਨੂੰ ਮਮਤਾ ਨੇ ਆਪਣੇ ਪਤੀ ਸਹਿਦੇਵ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ। ਉਪਰੰਤ ਉਹ ਸਹਿਦੇਵ, ਉਸ ਦੇ ਨਾਬਾਲਗ ਭਤੀਜੇ ਅਤੇ 18 ਸਾਲਾਂ ਦੀ ਭਤੀਜੀ ਨੂੰ ਪਿੰਡ ਸੈਦਪੁਰਾ ਦੀ ਬੀੜ ਵਿੱਚ ਲੈ ਗਈ। ਉੱਥੇ ਜਾਂਦੇ ਹੀ ਸਹਿਦੇਵ ਦੇ ਨਾਬਾਲਗ ਭਤੀਜੇ ਨੇ ਉਸ ਦੇ ਸਿਰ ਵਿੱਚ ਪੱਥਰ ਮਾਰਿਆ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਉੱਥੇ ਹੀ ਡਿੱਗ ਗਿਆ।

ਉਪਰੰਤ ਉੱਥੇ ਪਹਿਲਾਂ ਹੀ ਚਿੱਟੇ ਹਾਥੀ (ਆਟੋ) ’ਤੇ ਮੌਜੂਦ ਹਰਪ੍ਰੀਤ ਨੇ ਕਈ ਵਾਰ ਉਸ ਨੂੰ ਟੱਕਰ ਮਾਰੀ। ਉੱਥੇ ਜੰਗਲ ਵਿੱਚ ਕਿਸੇ ਵਿਅਕਤੀ ਦੇ ਆਉਣ ਦੀ ਆਵਾਜ਼ ਸੁਣ ਕੇ ਉਹ ਡਰ ਕੇ ਜ਼ਖ਼ਮੀ ਸਹਿਦੇਵ ਨੂੰ ਆਟੋ ਵਿੱਚ ਪਾ ਕੇ ਰੇਲਵੇ ਲਾਈਨ ਨੇੜੇ ਲੈ ਗਏ ਜਿੱਥੇ ਉਨ੍ਹਾਂ ਨੇ ਪੱਥਰ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਦੀ 18 ਸਾਲਾ ਦੀ ਭਤੀਜੀ ਸਰਕਾਰੀ ਗਵਾਹ ਬਣ ਗਈ ਹੈ ਜਦਕਿ ਪੁਲੀਸ ਨੇ ਮ੍ਰਿਤਕ ਦੇ ਛੋਟੇ ਭਰਾ ਦੇ ਬਿਆਨ ’ਤੇ ਕਤਲ ਕੇਸ ਦਰਜ ਕੀਤਾ ਹੈ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਆਟੋ ਵੀ ਬਰਾਮਦ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All