ਯੂਟੀ ਪ੍ਰਸ਼ਾਸਨ ਨੇ ਜਵਾਬ ਦੇਣ ਲਈ ਸਮਾਂ ਮੰਗਿਆ

ਯੂਟੀ ਪ੍ਰਸ਼ਾਸਨ ਨੇ ਜਵਾਬ ਦੇਣ ਲਈ ਸਮਾਂ ਮੰਗਿਆ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੁਲਾਈ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਫੀਸ ਮਾਮਲੇ ਵਿਚ ਅੱਜ ਸੁਣਵਾਈ ਦੌਰਾਨ ਯੂਟੀ ਪ੍ਰਸ਼ਾਸਨ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ 6 ਜੁਲਾਈ ਨੂੰ ਮੁਕੱਰਰ ਕਰ ਦਿੱਤੀ ਹੈ। ਇਥੋਂ ਦੇ ਪ੍ਰਾਈਵੇਟ ਸਕੂਲਾਂ ਨੇ ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ ਵਲੋਂ ਫੀਸਾਂ ਨਾ ਵਧਾਉਣ ਖਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਦੇ ਪ੍ਰਸ਼ਾਸਕ ਵੀਪੀ ਬਦਨੌਰ ਨੇ 3 ਜੂਨ ਨੂੰ ਹੁਕਮ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਪਿਛਲੇ ਸਾਲ ਦੀ ਫੀਸ ਹੀ ਲੈਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਸਕੂਲਾਂ ਨੂੰ ਹਾਲ ਦੀ ਘੜੀ ਸਿਰਫ ਟਿਊਸ਼ਨ ਫੀਸ ਲੈਣ ਲਈ ਕਿਹਾ ਗਿਆ ਸੀ। ਉਨ੍ਹਾਂ ਸਕੂਲਾਂ ਨੂੰ ਆਪਣਾ ਫੀਸ ਢਾਂਚਾ ਵੀ ਵੈਬਸਾਈਟ ’ਤੇ ਅਪਲੋਡ ਕਰਨ ਲਈ ਕਿਹਾ ਸੀ। ਇੰਡੀਪੈਂਡੈਂਟ ਸਕੂਲਾਂ ਵਲੋਂ ਪੇਸ਼ ਹੋਏ ਵਕੀਲ ਪੁਨੀਤ ਬਾਲੀ ਤੇ ਵੈਭਵ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਸ਼ਾਸਨ ਇਸ ਮਾਮਲੇ ਵਿਚ ਆਪਣਾ ਸਟੈਂਡ ਬਦਲਦਾ ਰਿਹਾ ਹੈ। ਪਹਿਲੇ ਸਰਕੁਲਰ ਵਿਚ ਸਕੂਲਾਂ ਨੂੰ ਕਿਹਾ ਗਿਆ ਸੀ ਕਿ ਸਕੂਲ ਖੁੱਲ੍ਹਣ ਦੇ ਇਕ ਮਹੀਨੇ ਬਾਅਦ ਹੀ ਸਕੂਲ ਬੱਚਿਆਂ ਤੋਂ ਫੀਸ ਮੰਗਣਗੇ ਪਰ ਇਸ ਤੋਂ ਦਸ ਦਿਨਾਂ ਬਾਅਦ ਨਵਾਂ ਸਰਕੁਲਰ ਕੱਢ ਕੇ ਕਿਹਾ ਗਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ 31 ਮਈ ਤਕ ਅਪਰੈਲ ਤੇ ਮਈ ਦੀ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਤੇ ਹਰ ਮਹੀਨੇ ਦੀ 15 ਤਰੀਖ ਤਕ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਤੀਜਾ ਸਰਕੁਲਰ ਜਾਰੀ ਕਰ ਕੇ ਪਿਛਲੇ ਅਕਾਦਮਿਕ ਵਰ੍ਹੇ ਦੀ ਹੀ ਟਿਊਸ਼ਨ ਫੀਸ ਲੈਣ ਨੂੰ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹੁਣ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਫੀਸ ਨਾ ਵਧਾਉਣ ਲਈ ਕਿਹਾ ਹੈ ਪਰ ਡਿਜ਼ਾਸਟਰ ਐਕਟ ਤਹਿਤ ਸਕੂਲਾਂ ਤੇ ਮਾਪਿਆਂ ਨੂੰ  ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ ਜੋ ਗਲਤ ਹੈ ਜਦਕਿ ਹਰ ਧਿਰ ਨੂੰ ਬਰਾਬਰ ਰੱਖਣਾ ਜ਼ਰੂਰੀ ਹੈ। 

ਕੇਸ ਵਿਚ ਪਾਰਟੀ ਬਣਨ ਲਈ ਅਰਜ਼ੀ ਦਿੱਤੀ

ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ (ਸੀਪੀਏ) ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਸਕੂਲਾਂ ਨੂੰ ਤਾਲਾਬੰਦੀ ਦੌਰਾਨ ਫੀਸਾਂ ਨਾ ਲੈਣ ਤੇ ਫੀਸਾਂ ਨਾ ਵਧਾਉਣ ਦੇ ਹੁਕਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਸ੍ਰੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਹਾਈ ਕੋਰਟ ਵਿਚ ਫੀਸ ਮਾਮਲੇ ਵਿਚ ਪਾਰਟੀ ਬਣਨ ਲਈ ਅਰਜ਼ੀ ਲਗਾਈ ਹੈ।ਇਸੇ ਦੌਰਾਨ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਐੱਚਐੱਸ ਮਾਮਿਕ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਲੈਣ ਦੇ ਹੁਕਮ ਬਿਲਕੁਲ ਗਲਤ ਹਨ। ਕਿਹੜੇ ਹੈੱਡ ਹੇਠ ਫੀਸ ਤੇ ਕਿੰਨੀ ਫੀਸ ਲੈਣ ਦੇ  ਅਧਿਕਾਰ ਪ੍ਰਾਈਵੇਟ ਸਕੂਲਾਂ ਦੇ ਹਨ ਤੇ ਇਸ ਮਾਮਲੇ ਵਿਚ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਬੇਵਜ੍ਹਾ ਦਖਲ ਦੇ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਇਸ ਗੱਲ ’ਤੇ ਵੀ ਇਤਰਾਜ਼ ਜਤਾਇਆ ਹੈ ਕਿ ਫੀਸ ਨਾ ਦੇਣ ਦੀ ਸੂਰਤ ਵਿਚ ਕਿਸੇ ਵਿਦਿਆਰਥੀ ਦਾ ਨਾਂ ਨਾ ਕੱਟਣ ’ਤੇ ਉਸ ਨੂੰ ਆਨਲਾਈਨ ਸਿੱਖਿਆ ਜਾਰੀ ਰੱਖਣ ਦੇ ਹੁਕਮ ਵੀ ਗਲਤ ਹਨ।  

ਬਿਜ਼ਨਸ ਕਾਲਜ ’ਚ ਆਨਲਾਈਨ ਜਮਾਤਾਂ ਅਗਸਤ ਤੋਂ

ਇਥੋਂ ਦੇ ਜੀਜੀਡੀਐਸਡੀ ਕਾਲਜ ਸੈਕਟਰ-32 ਵਿਚ ਐੱਸਡੀ ਬਿਜ਼ਨਸ ਕਾਲਜ ਸ਼ੁਰੂ ਹੋ ਗਿਆ ਹੈ ਜਿਸ ਲਈ ਦਾਖਲਾ ਪ੍ਰਕਿਰਿਆ ਜਾਰੀ ਹੈ। ਇਸ ਲਈ ਆਨਲਾਈਨ ਜਮਾਤਾਂ ਪਹਿਲੀ ਅਗਸਤ ਤੋਂ ਲਾਉਣ ਦੀ ਯੋਜਨਾ ਹੈ। ਇਹ ਚੰਡੀਗੜ੍ਹ ਦਾ ਪਹਿਲਾ ਸੁਤੰਤਰ ਮੈਨੇਜਮੈਂਟ ਸਕੂਲ ਹੈ ਜਿਸ ਵਿਚ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਜਿਸ ਨੇ ਕੈਟ, ਜੀਮੈਟ, ਸੀਮੈਟ, ਜੈਟ ਤੇ ਐਟਮਾ ਵਿਚ ਕਿਸੇ ਦਾ ਐਂਟਰੈਂਸ ਟੈਸਟ ਦਿੱਤਾ ਹੋਵੇਗਾ। ਵਿਦਿਆਰਥੀ ਇਨ੍ਹਾਂ ਐਂਟਰੈਂਸ ਟੈਸਟਾਂ ਦੇ ਵੇਰਵੇ ਨਾਲ ਆਪਣੀ ਜਮਾਤ ਦੇ ਅੰਕ ਦਾ ਰਿਕਾਰਡ ਲਾਉਣ। ਇਸ ਤੋਂ ਬਾਅਦ ਹਰ ਵਿਦਿਆਰਥੀ ਦੀ ਇੰਟਰਵਿਊ ਦੇ ਆਧਾਰ ’ਤੇ ਦਾਖਲੇ ਲਈ ਚੋਣ ਹੋਵੇਗੀ। ਇਹ ਕਾਲਜ ਪੋਸਟ ਗਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਕਰਵਾਏਗਾ। ਬਿਜ਼ਨਸ ਸਕੂਲ ਦੇ ਡਾਇਰੈਕਟਰ ਕੇ ਐਲ ਢੀਂਗਰਾ ਨੇ ਕਿਹਾ ਕਿ ਕਾਲਜ ਦੀ ਆਪਣੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਕਰਵਾਉਣ ਦੀ ਯੋਜਨਾ ਹੈ ਤਾਂ ਕਿ ਪਹਿਲਾ ਬੈਚ ਜਦੋਂ ਪਾਸ ਹੋ ਕੇ ਜਾਵੇ ਤਾਂ ਉਸ ਬੈਚ ਦੀ ਚੰਗੀ ਥਾਂ ਪਲੇਸਮੈਂਟ ਹੋਵੇ। ਉਨ੍ਹਾਂ ਦੱਸਿਆ ਕਿ ਇਹ ਕਾਲਜ ਆਈਆਈਐਮ ਦੀ ਤਰਜ਼ ’ਤੇ ਵਿਦਿਆਰਥੀਆਂ ਨੂੰ ਸਹੂਲਤਾਂ ਦੇਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All