DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਰ੍ਹਵੀਂ ਦੇ ਵਿਦਿਆਰਥੀ ਨੇ ਫਾਹਾ ਲਿਆ

ਖ਼ੇਤਰੀ ਪ੍ਰਤੀਨਿਧ ਚੰਡੀਗੜ੍ਹ, 27 ਸਤੰਬਰ ਚੰਡੀਗੜ੍ਹ ਦੇ ਮਨੀਮਾਜਰਾ ਇਲਾਕੇ ਦੀ ਇੰਦਰਾ ਕਲੋਨੀ ਵਿੱਚ 12ਵੀਂ ’ਚ ਪੜ੍ਹਦੇ ਵਿਦਿਆਰਥੀ ਨੇ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਾਹਾ ਲੈਣ ਵਾਲੇ ਵਿਦਿਆਰਥੀ ਦਾ ਨਾਂ ਅੰਕੁਸ਼ ਹੈ। ਅੰਕੁਸ਼ ਆਪਣੇ ਪਿਤਾ ਨਾਲ ਇੰਦਰਾ...

  • fb
  • twitter
  • whatsapp
  • whatsapp
Advertisement

ਖ਼ੇਤਰੀ ਪ੍ਰਤੀਨਿਧ

ਚੰਡੀਗੜ੍ਹ, 27 ਸਤੰਬਰ

Advertisement

ਚੰਡੀਗੜ੍ਹ ਦੇ ਮਨੀਮਾਜਰਾ ਇਲਾਕੇ ਦੀ ਇੰਦਰਾ ਕਲੋਨੀ ਵਿੱਚ 12ਵੀਂ ’ਚ ਪੜ੍ਹਦੇ ਵਿਦਿਆਰਥੀ ਨੇ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਾਹਾ ਲੈਣ ਵਾਲੇ ਵਿਦਿਆਰਥੀ ਦਾ ਨਾਂ ਅੰਕੁਸ਼ ਹੈ। ਅੰਕੁਸ਼ ਆਪਣੇ ਪਿਤਾ ਨਾਲ ਇੰਦਰਾ ਕਲੋਨੀ ਦੇ ਟਿਊਬਵੈੱਲ ਨੰਬਰ 5 ’ਤੇ ਰਹਿ ਰਿਹਾ ਸੀ। ਉਸ ਦੇ ਪਿਤਾ ਕਿਸੇ ਕੰਮ ਲਈ ਪਿੰਡ ਗਏ ਹੋਏ ਸਨ ਅਤੇ ਅੰਕੁਸ਼ ਘਰ ’ਚ ਇਕੱਲਾ ਸੀ। ਅੱਜ ਸਵੇਰੇ ਜਦੋਂ ਆਸ-ਪਾਸ ਦੇ ਲੋਕਾਂ ਨੇ ਅੰਕੁਸ਼ ਨੂੰ ਫਾਹਾ ਲਏ ਹੋਏ ਦੇਖਿਆ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਪੁਲੀਸ ਨੇ ਅੰਕੁਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ।

Advertisement

Advertisement
×