DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿ ਟ੍ਰਿਬਿਊਨ ਪੰਜਾਬ ਅਚੀਵਰਜ਼-2026: ਪੰਜਾਹ ਤੋਂ ਵੱਧ ਅਦਾਰਿਆਂ ਤੇ ਸ਼ਖ਼ਸੀਅਤਾਂ ਦਾ ਸਨਮਾਨ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅਚੀਵਰਜ਼ ਨੂੰ ਵਧਾਈ; ਟਰੱਸਟੀ ਜਸਟਿਸ ਐੱਸ ਐੱਸ ਸੋਢੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼-2026’ ਦੌਰਾਨ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਦਿ ਟ੍ਰਿਬਿਊਨ ਦੇ ਟਰੱਸਟੀ ਜਸਟਿਸ ਐੱਸ ਐੱਸ ਸੋਢੀ (ਸੱਜੇ), ਜਨਰਲ ਮੈਨੇਜਰ ਅਮਿਤ ਸ਼ਰਮਾ (ਖੱਬਿਓਂ ਦੂਜੇ), ਮੁੱਖ ਸੰਪਾਦਕ ਜਯੋਤੀ ਮਲਹੋਤਰਾ (ਖੱਬਿਓਂ ਤੀਜੇ) ਅਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰ ਪਾਲ ਕੌਰ।
Advertisement

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਸਣੇ ਨੇੜਲੇ ਖੇਤਰਾਂ ’ਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦਿ ਟ੍ਰਿਬਿਊਨ ਗਰੁੱਪ’ ਵੱਲੋਂ ਮੁਹਾਲੀ ਵਿੱਚ ‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼-2026’ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ 50 ਤੋਂ ਵੱਧ ਅਦਾਰਿਆਂ ਅਤੇ ਹਸਤੀਆਂ ਦਾ ਸਨਮਾਨ ਕੀਤਾ।

Advertisement

Advertisement

ਇਸ ਮੌਕੇ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਜਸਟਿਸ ਐੱਸ ਐੱਸ ਸੋਢੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਜਦਕਿ ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ਦਿ ਟ੍ਰਿਬਿਊਨ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਪਾਲ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਇਸ ਐਵਾਰਡ ਸ਼ੋਅ ਵਿੱਚ ਟਾਈਟਲ ਸਪਾਂਸਰ ਵਜੋਂ ਇੰਟਰਨੈਸ਼ਨਲ ਟਰੈਕਟਰ ਲਿਮਟਿਡ (ਸੋਨਾਲਿਕਾ) ਅਤੇ ਕੋ-ਸਪਾਂਸਰ ਵਜੋਂ ਕਲਿਆਣ ਹਸਪਤਾਲ ਲੁਧਿਆਣਾ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਜਦੋਂ ਕਿ ਗਿਫਟਿੰਗ ਪਾਰਟਨਰ ਵਜੋਂ ਅਲਬਸੀਰ ਗਰੁੱਪ ਆਫ ਇੰਡਸਟਰੀਜ਼ ਸ਼ਾਮਲ ਹੋਇਆ। ਦਿ ਟ੍ਰਿਬਿਊਨ ਪੰਜਾਬ ਅਚੀਵਰਜ਼-2026 ਵਿੱਚ ਰਿਤੂ ਚੌਧਰੀ (ਆਡੀਓਲੋਜਿਸਟ ਅਤੇ ਸਪੀਚ ਲੈਂਗੂਏਜ ਪੈਥਾਲੋਜਿਸਟ), ਫੋਰਟਿਸ ਹਸਪਤਾਲ ਲੁਧਿਆਣਾ ਤੋਂ ਡਾ. ਅਮਿਤ ਭਾਂਬਰੀ, ਅਡਾਨੀ ਗਰੁੱਪ, ਓਮੇਰਾ ਗਰੁੱਪ ਲੁਧਿਆਣਾ, ਐਵਰੇਸਟ ਅਬਰੋਡ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਲੁਧਿਆਣਾ, ਡੀ ਸੀ ਐੱਮ ਗਰੁੱਪ ਆਫ ਸਕੂਲਜ਼, ਐੱਚ ਵੀ ਐੱਮ ਗਰੁੱਪ ਆਫ ਸਕੂਲਜ਼ ਲੁਧਿਆਣਾ, ਦਿ ਹਰਨੀਆ ਇੰਸਟੀਚਿਊਟ ਬਾਵਾ ਹਸਪਤਾਲ ਲੁਧਿਆਣਾ, ਚੰਦ ਵੈਸਕੂਲਰ ਸੈਂਟਰ ਐਂਡ ਡਾਇਬਟਿਕ ਫੁੱਟ ਸੈਂਟਰ ਮੁੱਲਾਂਪੁਰ, ਸੰਗਮ ਕੈਟਰਰਜ਼ ਪਟਿਆਲਾ, ਕਲਿਆਣ ਹਸਪਤਾਲ ਲੁਧਿਆਣਾ, ਗ੍ਰੀਨਲੈਂਡ ਗਰੁੱਪ ਆਫ ਸਕੂਲਜ਼ ਲੁਧਿਆਣਾ, ਰੈਡਸਨ ਡਰਾਈਕਲੀਨਰ ਲੁਧਿਆਣਾ, ਏਕਮ ਕਲੋਨਾਈਜ਼ਰ ਪ੍ਰਾਈਵੇਟ ਲਿਮਟਿਡ ਫ਼ਤਹਿਗੜ੍ਹ ਸਾਹਿਬ, ਕ੍ਰਿਸਟਲ ਗਾਰਡਨ ਹੋਟਲ ਐਂਡ ਰਿਜ਼ੋਰਟ ਸਰਸਿਣੀ, ਐੱਸ ਕੇ ਬਿਲਡਰਜ਼ ਲਾਲੜੂ ਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਲਾਲੜੂ ਨੂੰ ਸਨਮਾਨਿਤ ਕੀਤਾ ਗਿਆ।

ਇਸੇ ਦੌਰਾਨ ਪਰਮਾਰ ਹਸਪਤਾਲ ਰੂਪਨਗਰ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਡੇਰਾਬੱਸੀ, ਮੱਗੂ ਪ੍ਰਾਪਰਟੀ ਡੇਰਾਬੱਸੀ, ਕੰਵਰ ਅਰੋੜਾ ਕੰਸਲਟੈਂਟਸ, ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ, ਜਯੋਤੀ ਮੋਟਰਜ਼ ਲੁਧਿਆਣਾ, ਸੀ ਟੀ ਯੂਨੀਵਰਸਿਟੀ ਲੁਧਿਆਣਾ, ਬਾਬਾ ਗਾਜ਼ੀ ਦਾਸ ਜੀ ਕਲੱਬ ਰੂਪਨਗਰ, ਰੋਪੜ ਵਾਅਕ ਰੂਪਨਗਰ, ਸੁਖਮਨੀ ਪ੍ਰਾਪਰਟੀਜ਼ ਰੂਪਨਗਰ, ਏਕਮ ਗਰੁੱਪ ਆਫ ਰੀਅਲ ਅਸਟੇਟ ਮੁਹਾਲੀ, ਮਾਨ-ਮਾਲਵਾ ਰੀਅਲ ਐਸਟੇਟ ਕੰਪਨੀ ਮੁਹਾਲੀ, ਆਰਕੀਟੈਕਟ ਰਾਹੁਲ ਬਾਂਬਾ ਮੁਹਾਲੀ, ਐਰੋਫਰੰਟ ਡਿਵੈਲਪਰਜ਼ ਮੁਹਾਲੀ, ਐਨੀਮਲ ਪ੍ਰੋਟੈਕਸ਼ਨ ਐਂਡ ਵੈਲਫੇਅਰ ਸੁਸਾਇਟੀ ਮਨਸੂਰਪੁਰ (ਫ਼ਤਹਿਗੜ੍ਹ ਸਾਹਿਬ), ਸਿਆਰਾਮ ਸਟਾਰ ਢਾਬਾ ਪਾਣੀਪਤ, ਜੀਜਸ ਸੈਕਰਡ ਹਾਰਟ ਸਕੂਲ, ਕੇਅਰ ਮਲਟੀਸਪੈਸ਼ਲਿਟੀ ਸੈਂਟਰ ਪਟਿਆਲਾ, ਸਿਮਰਨ ਈ ਐੱਨ ਟੀ ਸੈਂਟਰ ਪਟਿਆਲਾ, ਚੜ੍ਹਦੀਕਲਾ ਗਰੁੱਪ ਨਿਊ ਚੰਡੀਗੜ੍ਹ, ਕਿਸਾਨ ਫਰਟੀਕੈਮ ਕੰਪਨੀ ਪਟਿਆਲਾ, ਜੱਗੀ ਸਵੀਟਸ ਪ੍ਰਾਈਵੇਟ ਲਿਮਟਿਡ ਪਟਿਆਲਾ, ਗੇਟਵੇਅ ਆਫ ਡਰੀਮਜ਼ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ, ਡਾ. ਸਿਮਿਕਾ, ਅਕਾਲ ਗਰੁੱਪ ਆਫ ਇੰਸਟੀਟਿਊਸ਼ਨਜ਼ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ), ਗੋਲਡ ਸਵੀਟਸ ਅਮਲੋਹ, ਸਿੰਗਲਾ ਸਲੀਮਿੰਗ ਕਲੀਨਿਕ ਪ੍ਰਾਈਵੇਟ ਲਿਮਟਿਡ ਲੁਧਿਆਣਾ, ਪਲੇਅ ਵੇਅਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਸਿਮਰਨ ਕੌਰ ਸਹਿਜਪਾਲ, ਪੀ ਸੀ ਐੱਸ ਐਡੀਬਲਜ਼ ਪ੍ਰਾਈਵੇਟ ਲਿਮਟਿਡ, ਮੀਡੀਆਵੋਕਸ ਡਿਜੀਟਲ ਪ੍ਰਾਈਵੇਟ ਲਿਮਟਿਡ, ਗੁਰੂ ਤੇਗ ਬਹਾਦੁਰ ਟਰੇਡਿੰਗ ਕੰਪਨੀ ਸਨੌਰ (ਪਟਿਆਲਾ), ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ ਅਤੇ ਪਾਰਕ ਗਰੁੱਪ ਆਫ ਹਸਪਤਾਲ ਦਾ ਸਨਮਾਨ ਕੀਤਾ ਗਿਆ।

ਇਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਚੀਵਰਜ਼ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ‘ਦਿ ਟ੍ਰਿਬਿਊਨ ਗਰੁੱਪ’ ਨੇ ਬਠਿੰਡਾ ਅਤੇ ਪਟਿਆਲਾ ਵਿੱਚ ਸਮਾਗਮ ਕਰ ਕੇ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ ਸੀ।

Advertisement
×